ਲੁਧਿਆਣਾ: ਮਹਿਲਾ ਨਾਲ ਬਲਾਤਕਾਰ ਦੇ ਦੋਸ਼ ਵਿਚ ਹੌਲਦਾਰ ਗ੍ਰਿਫ਼ਤਾਰ

News18 Punjabi | News18 Punjab
Updated: January 6, 2021, 11:58 AM IST
share image
ਲੁਧਿਆਣਾ: ਮਹਿਲਾ ਨਾਲ ਬਲਾਤਕਾਰ ਦੇ ਦੋਸ਼ ਵਿਚ ਹੌਲਦਾਰ ਗ੍ਰਿਫ਼ਤਾਰ
ਲੁਧਿਆਣਾ: ਮਹਿਲਾ ਨਾਲ ਬਲਾਤਕਾਰ ਦੇ ਦੋਸ਼ ਵਿਚ ਹੌਲਦਾਰ ਗ੍ਰਿਫ਼ਤਾਰ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਲੁਧਿਆਣਾ: ਮੁੰਡੀਆਂ ਕਲਾਂ ਚੌਂਕੀ ਵਿਚ ਇਕ ਮਹਿਲਾ ਨਾਲ ਰਾਕੇਸ਼ ਕੁਮਾਰ ਨਾਮ ਦੇ ਹਵਾਲਦਾਰ ਵੱਲੋਂ ਚੌਂਕੀ ਦੀ ਪਹਿਲੀ ਮੰਜ਼ਿਲ ਉਤੇ ਬਣੇ ਕਮਰੇ ਵਿਚ ਬਲਾਤਕਾਰ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਫੀ ਜਦੋਂ ਜਹਿਦ ਦੇ ਬਾਅਦ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਮੁਲਜ਼ਮ ਹਵਾਲਦਾਰ ਖਿਲਾਫ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

ਗੌਰਤਲਬ ਹੈ ਕਿ ਪੀੜਤ ਔਰਤ ਨਾਲ ਕੁਝ ਲੋਕਾਂ ਦੁਆਰਾ ਮਾਰਕੁੱਟ ਕਰਕੇ ਉਸ ਦੇ ਕੱਪੜੇ ਤੱਕ ਪਾੜ ਦੇਣ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੀੜਤਾ ਨੇ ਦੱਸਿਆ ਕੇ ਉਸ ਦੀ ਨਰੇਸ਼ ਅਤੇ ਪੰਮੀ ਨਾਮ ਦੀ ਮਹਿਲਾ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਇਸੇ ਹਾਲਾਤ ਵਿਚ ਉਸ ਨੂੰ ਚੌਂਕੀ ਲੈ ਗਏ।
ਚੌਂਕੀ ਵਿਚ ਉਨ੍ਹਾਂ ਪੁਲਿਸ ਨਾਲ ਮਿਲ ਕੇ ਮਹਿਲਾ ਦੇ ਸਾਥੀ ਨੂੰ ਅੰਦਰ ਬੰਦ ਕਰ ਦਿੱਤਾ ਤੇ ਉਥੇ ਮੌਜੂਦ ਹਵਲਦਾਰ ਰਾਕੇਸ਼ ਕੁਮਾਰ ਨੇ ਉਸ ਨਾਲ ਜ਼ਬਰਦਸਤੀ ਕੀਤੀ। ਇਹ ਹੀ ਨਹੀਂ, ਉਕਤ ਮੁਲਜ਼ਮਾਂ ਨੇ ਆਪਣੇ ਬਚਾਅ ਲਈ ਮਹਿਲਾ ਨੂੰ ਡਰਾ ਧਮਕਾ ਕੇ ਉਸ ਤੋਂ ਖਾਲੀ ਕਾਗਜ਼ਾਂ ਉਤੇ ਦਸਤਖ਼ਤ ਵੀ ਕਰਵਾ ਲਏ। ਕਾਫੀ ਭੱਜ ਦੌੜ ਕਾਰਨ ਤੋਂ ਬਾਅਦ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਪੀੜਤ ਮਹਿਲਾ ਦੇ ਬਿਆਨ ਦਰਜ ਕਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਧਰ, ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ  ਏਡੀਸੀਪੀ ਰੁਪਿੰਦਰ ਸਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਹੁਤਾ ਕੁਝ ਨਾ ਬੋਲਦਿਆਂ ਕਿਹਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਉਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
Published by: Gurwinder Singh
First published: January 6, 2021, 11:21 AM IST
ਹੋਰ ਪੜ੍ਹੋ
ਅਗਲੀ ਖ਼ਬਰ