• Home
 • »
 • News
 • »
 • punjab
 • »
 • LUDHIANA COURT BOMB BLAST CASE THE CLUE GIVER WILL GET RS 5 LAKH NIA ANNOUNCED

ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ: ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਮਿਲਣਗੇ, NIA ਦਾ ਐਲਾਨ

Ludhiana Court Bomb Blast Case- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  (NIA)  ਨੇ ਇਸ ਮਾਮਲੇ 'ਚ ਅਹਿਮ ਸੁਰਾਗ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਧਮਾਕਾ 23 ਦਸੰਬਰ 2021 ਨੂੰ ਹੋਇਆ ਸੀ।

ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ: ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਮਿਲਣਗੇ, NIA ਦਾ ਐਲਾਨ (file photo)

 • Share this:
  ਚੰਡੀਗੜ੍ਹ- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ (Ludhiana Court Bomb Blast Case) ਜਾਂਚ ਵਿੱਚ ਹੁਣ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਇਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  (NIA)  ਨੇ ਇਸ ਮਾਮਲੇ 'ਚ ਅਹਿਮ ਸੁਰਾਗ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਧਮਾਕਾ 23 ਦਸੰਬਰ 2021 ਨੂੰ ਹੋਇਆ ਸੀ। ਇਸ ਵਿਚ ਬੰਬ ਲਗਾਉਣ ਦੀ ਯੋਜਨਾ ਬਣਾਉਂਦੇ ਹੋਏ ਗਗਨਦੀਪ ਸਿੰਘ ਨਾਂ ਦਾ ਵਿਅਕਤੀ ਮਾਰਿਆ ਗਿਆ ਸੀ। ਜਦਕਿ ਛੇ ਹੋਰ ਜ਼ਖ਼ਮੀ ਹੋ ਗਏ ਸੀ।

  ਇਨਾਮ ਦਾ ਐਲਾਨ ਕਰਦੇ ਹੋਏ NIA ਦੀ ਤਰਫੋਂ ਕਿਹਾ ਗਿਆ ਕਿ ਜੇਕਰ ਕਿਸੇ ਕੋਲ ਉਕਤ ਘਟਨਾ 'ਚ ਕਿਸੇ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਏਜੰਸੀ ਨਾਲ ਸਾਂਝੀ ਕਰ ਸਕਦਾ ਹੈ। ਸੁਰਾਗ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। NIA ਨੇ ਇਸਦੇ ਲਈ ਦੋ ਸੰਪਰਕ 011-24368800, 0172-2682901 ਅਤੇ ਇੱਕ ਵਟਸਐਪ ਨੰਬਰ 85585931100 ਵੀ ਪ੍ਰਦਾਨ ਕੀਤਾ ਹੈ। 'ਦਿ ਟਾਈਮਜ਼ ਆਫ਼ ਇੰਡੀਆ' ਨੇ ਐਨਆਈਏ ਦੇ ਸੀਨੀਅਰ ਪੁਲਿਸ ਕਪਤਾਨ ਤਜਿੰਦਰ ਸਿੰਘ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

  ਇਸ ਤੋਂ ਪਹਿਲਾਂ 30 ਮਾਰਚ ਨੂੰ ਐਨਆਈਏ ਦੀ ਟੀਮ ਨੇ ਜਾਂਚ ਦੇ ਇਸੇ ਕ੍ਰਮ ਵਿੱਚ ਖੰਨਾ ਵਿੱਚ ਦੋ ਥਾਵਾਂ ਦੀ ਤਲਾਸ਼ੀ ਲਈ ਸੀ। ਐਨਆਈਏ ਨੇ ਕਿਹਾ ਸੀ ਕਿ ਤਲਾਸ਼ੀ ਦੌਰਾਨ ਮੋਬਾਈਲ ਫੋਨ ਵਰਗੇ ਡਿਜੀਟਲ ਸਬੂਤਾਂ ਸਮੇਤ ਕਈ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇੱਥੇ ਪੰਜਾਬ ਪੁਲਿਸ ਨੂੰ ਵੀ ਜਾਂਚ ਵਿੱਚ ਪਤਾ ਲੱਗਾ ਸੀ ਕਿ ਖਾਲਿਸਤਾਨੀ ਗੁੰਡੇ, ਡਰੱਗ ਮਾਫੀਆ ਅਤੇ ਪਾਕਿਸਤਾਨ ਸਥਿਤ ਹਥਿਆਰਾਂ ਦੇ ਸੌਦਾਗਰਾਂ ਅਤੇ ਡਰੱਗ ਡੀਲਰਾਂ ਨਾਲ ਮਿਲ ਕੇ ਕੰਮ ਕਰਦੇ ਸਨ।

  ਪਹਿਲਾਂ ਤਾਂ ਲੁਧਿਆਣਾ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਨੰਬਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਸੀ ਪਰ 13 ਜਨਵਰੀ ਨੂੰ ਐਨਆਈਏ ਨੇ ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਸੀ। ਪੁਲੀਸ ਜਾਂਚ ਦੌਰਾਨ ਲੁਧਿਆਣਾ ਜੇਲ੍ਹ ਦੇ ਕੁਝ ਕੈਦੀ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਸਨ, ਜੋ ਗਗਨਦੀਪ ਦੇ ਨਾਲ ਜੇਲ੍ਹ ਵਿੱਚ ਬੰਦ ਸਨ। ਪਰ ਕੋਈ ਸਫਲਤਾ ਨਹੀਂ ਮਿਲੀ।
  Published by:Ashish Sharma
  First published: