ਲੁਧਿਆਣਾ- ਸ਼ਰਾਬੀ ਪਤੀ ਨੇ ਚਾਕੂ ਮਾਰ ਕੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

News18 Punjabi | News18 Punjab
Updated: April 8, 2021, 8:54 PM IST
share image
ਲੁਧਿਆਣਾ- ਸ਼ਰਾਬੀ ਪਤੀ ਨੇ ਚਾਕੂ ਮਾਰ ਕੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ
ਪੁਲਿਸ ਟੀਮ ਜਾਂਚ ਕਰਦੀ ਹੋਈ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਨਜ਼ਦੀਕ ਕੈਲਾਸ਼ ਨਗਰ ਸਥਿਤ ਗਗਨਦੀਪ ਕਾਲੋਨੀ ਵਿਖੇ ਇਕ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਵਿੱਚ ਹੀ ਉਸਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਹੈ। ਆਰੋਪੀ ਦਾ ਨਾਮ ਰਮੇਸ਼ ਕੁਮਾਰ ਹੈ ਅਤੇ ਉਸਨੇ ਆਪਣੀ 55 ਸਾਲਾ ਪਤਨੀ ਜਸਵਿੰਦਰ ਕੌਰ ਉਰਫ ਭੋਲੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ।  ਪੁਲੀਸ ਨੇ ਹੱਤਿਆ ਵਿਚ ਇਸਤੇਮਾਲ ਕੀਤੇ ਚਾਕੂ ਨੂੰ ਬਰਾਮਦ ਕਰ ਕੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ ਮਹਿਲਾ ਵਿੱਚ ਅੱਗੇ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਹ ਨਸ਼ੇ ਦੀ  ਹਾਲਤ ਵਿੱਚ ਮ੍ਰਿਤਕਾ ਨਾਲ ਕੁੱਟਮਾਰ ਕਰਦਾ ਸੀ। ਬੀਤੇ ਦਿਨ ਵੀ ਦੋਵਾਂ ਵਿਚਕਾਰ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਰਾਤ ਵੇਲੇ ਮਿਰਤਕਾ ਉਹਨਾ ਦੇ ਘਰ ਆ ਗਈ ਤੇ ਅੱਜ ਸਵੇਰੇ ਇਹ ਕਹਿ ਕੇ ਆਪਣੇ ਘਰ ਵਾਪਸ ਆ ਗਈ ਕਿ ਉਹਨਾਂ ਦਾ ਫੁੱਫੜ ਭੁੱਖਾ ਹੋਵੇਗਾ ਜਾ ਕੇ ਰੋਟੀ ਬਣਾ ਕੇ ਖਵਾ ਦੇਵਾਂ। ਪਰ ਜਦ ਉਹ ਘਰ ਆਈ ਤਾਂ ਮੁਲਜ਼ਮ ਸ਼ਰਾਬ ਪੀ ਰਿਹਾ ਸੀ ਤੇ ਨਸ਼ੇ ਦੀ ਹਾਲਤ ਵਿੱਚ ਫਿਰ ਲੜਾਈ ਝਗੜਾ ਹੋ ਗਿਆ ਅਤੇ ਗੁੱਸੇ ਵਿਚ ਆਏ ਮੁਲਜ਼ਮ ਨੇ ਮਿਤਰਕਾ ਉਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹਨਾਂ ਦੀ ਮੌਕੇ ਉਤੇ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਖੁਦ ਮਿਰਤਕ ਔਰਤ ਦੇ ਰਿਸ਼ਤੇਦਾਰ ਅਤੇ ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ।
Published by: Ashish Sharma
First published: April 8, 2021, 8:52 PM IST
ਹੋਰ ਪੜ੍ਹੋ
ਅਗਲੀ ਖ਼ਬਰ