ਲੁਧਿਆਣਾ ਦੇ ਡੀਐਸਪੀ ਹਰਜਿੰਦਰ ਸਿੰਘ ਦਾ ਐਸਪੀਐਸ ਹਸਪਤਾਲ ਵਿੱਚ ਹੋਇਆ ਦੇਹਾਂਤ

News18 Punjabi | News18 Punjab
Updated: June 10, 2021, 12:25 PM IST
share image
ਲੁਧਿਆਣਾ ਦੇ ਡੀਐਸਪੀ ਹਰਜਿੰਦਰ ਸਿੰਘ ਦਾ ਐਸਪੀਐਸ ਹਸਪਤਾਲ ਵਿੱਚ ਹੋਇਆ ਦੇਹਾਂਤ
ਲੁਧਿਆਣਾ ਦੇ ਡੀਐਸਪੀ ਹਰਜਿੰਦਰ ਸਿੰਘ ਦਾ ਐਸਪੀਐਸ ਹਸਪਤਾਲ ਵਿੱਚ ਹੋਇਆ ਦੇਹਾਂਤ

ਅਪਰੇਸ਼ਨ ਤੋਂ ਪਹਿਲਾਂ ਹੀ ਗਈ ਜਾਨ ਪੰਜਾਬ ਸਰਕਾਰ ਨੂੰ ਕੀਤੀ ਸੀ ਅਪੀਲ, ਲਗਭਗ 80 ਲੱਖ ਰੁਪਏ ਆਉਣਾ ਸੀ ਇਲਾਜ ਤੇ ਖਰਚਾ

  • Share this:
  • Facebook share img
  • Twitter share img
  • Linkedin share img
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬਤੌਰ ਡੀਐਸਪੀ ਤੈਨਾਤ ਹਰਜਿੰਦਰ ਸਿੰਘ ਦਾ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ, 12.34 ਮਿੰਟ ਤੇ ਉਨ੍ਹਾਂ ਨੇ ਆਖ਼ਰੀ ਸਾਹ ਲਏ ਉਨ੍ਹਾਂ ਵੱਲੋਂ ਬੀਤੇ ਦਿਨੀਂ ਸਰਕਾਰ ਨੂੰ ਇਕ ਵੀਡੀਓ ਪਾ ਕੇ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲਿਆ ਜਾਵੇ ਅਤੇ ਸਰਕਾਰ ਨੇ ਇਲਾਜ ਲਈ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਦੀ ਅੱਜ ਮੌਤ ਹੋ ਗਈ ਲੰਮੇ ਸਮੇਂ ਤੋਂ ਉਹ ਲੰਗਸ ਖ਼ਤਮ ਹੋਣ ਕਰਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ 6 ਅਪ੍ਰੈਲ ਨੂੰ ਪਹਿਲੀ ਵਾਰ ਉਨ੍ਹਾਂ ਨੂੰ ਜਦੋਂ ਕਰੋਨਾ ਹੋਇਆ ਤਾਂ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ ਪਰ ਉਨ੍ਹਾਂ ਦੇ ਲੰਗਸ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸਨ ਵਾਰ ਵਾਰ ਰਿਪੋਰਟ ਕਰਾਉਣ ਤੇ ਵੀ ਇਹੀ ਦਰਸਾ ਰਿਹਾ ਸੀ ਕਿ ਉਨ੍ਹਾਂ ਦੇ ਲੰਗਸ ਕੰਮ ਨਹੀਂ ਕਰ ਰਹੇ ਅਤੇ ਲੰਗਸ ਬਦਲਣ ਲਈ ਲਗਪਗ 80 ਲੱਖ ਰੁਪਏ ਦਾ ਖਰਚਾ ਹੋਣਾ ਸੀ ਜੋ ਪਰਿਵਾਰ ਜੁਟਾਉਣ ਵਿੱਚ ਨਾਕਾਮ ਰਿਹਾ ਅਤੇ ਡੀਐੱਸਪੀ ਨੇ ਫਿਰ ਉਨ੍ਹਾਂ ਦੀ ਮਾਤਾ ਦੀ ਅਤੇ ਉਨ੍ਹਾਂ ਦੇ ਬੇਟੇ ਨੇ ਵੀ ਅਪੀਲ ਕੀਤੀ ਉਨ੍ਹਾਂ ਨੇ ਸੀਐਮ ਨਾਲ ਵੀ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਲਾਜ ਲਈ ਮਨਜ਼ੂਰੀ  ਦੇ ਦਿੱਤੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਹੁੰਦਾ ਅੱਜ ਉਨ੍ਹਾਂ ਦੀ ਮੌਤ ਹੋ ਗਈ ਕੇਂਦਰੀ ਜੇਲ੍ਹ ਵਿਭਾਗ ਵੱਲੋਂ ਉਨ੍ਹਾਂ ਨੂੰ ਸਿਰਫ਼ ਇੱਕ ਵਾਰ ਡੇਢ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ ਅਤੇ ਐੱਸਪੀਐੱਸ ਹਸਪਤਾਲ ਦਾ ਰੋਜ਼ਾਨਾ ਦਾ ਖਰਚਾ ਹੀ ਉਹਨਾਂ ਦਾ 20-25 ਹਜ਼ਾਰ ਰੁਪਏ ਸੀ ਹਸਪਤਾਲ ਦੇ ਪੀ ਆਰ ਓ ਲਖਬੀਰ ਸਿੰਘ ਬੱਦੋਵਾਲ ਨੇ ਕਿਹਾ ਕਿ ਅੱਜ ਦੁਪਹਿਰ ਉਨ੍ਹਾਂ ਦਾ ਦੇਹਾਤ ਹੋਇਆ ਹੈ ਅਤੇ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਉਹ ਹਾਲੇ ਤੱਕ ਨਹੀਂ ਪਹੁੰਚੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਪੁਲੀਸ ਅਧਿਕਾਰੀ ਜ਼ਰੂਰ ਆਏ ਨੇ ਪਰ ਫਿਲਹਾਲ ਹਸਪਤਾਲ ਦੀਆਂ ਦਸਤਾਵੇਜ਼ਾਂ ਤਿਆਰ ਕਰਨ ਨੂੰ ਸਮਾਂ ਲੱਗ ਜਾਵੇਗਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਲੰਗਸ ਖਰਾਬ ਹੋ ਚੁੱਕੇ ਸਨ ਜਿਸ ਕਰਕੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਦਾ ਖਰਚਾ ਵੀ ਕਾਫ਼ੀ ਹੋ ਗਿਆ ਹੈ ਅਤੇ ਓਧਰ ਮਿਰਤਕ ਡੀਐੱਸਪੀ ਹਰਜਿੰਦਰ ਸਿੰਘ ਦੇ ਨਜ਼ਦੀਕੀ ਪਰਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੀਐੱਸਪੀ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਵਲੋਂ ਕੀਤਾ ਗਿਆ ਹੈ ਉਹਨਾ ਕਿਹਾ ਹਰਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਲ ਮੋਹਾਲੀ ਵਿਖੇ ਹੋਵੇਗਾ ਤੇ ਨਾਲ ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਿਰਤਕ ਦੇ 18 ਸਾਲਾਂ ਪੁੱਤਰ ਨੂੰ ਸਰਕਾਰ ਵਲੋਂ ਨੌਕਰੀ ਦਿੱਤੀ ਜਾਵੇਦੱਸ ਦੇਈਏ ਕਿ ਡੀਐੱਸਪੀ ਹਰਜਿੰਦਰ ਸਿੰਘ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਤੈਨਾਤ ਸਨ ਤੇ 6 ਅਪ੍ਰੈਲ ਨੂੰ ਉਹਨਾਂ ਦੀ ਰਿਪੋਰਟ ਕਰੋਨਾ ਪੋਜ਼ੀਟਿਵ ਆਈ ਸੀ ਕੁਝ ਦਿਨਾਂ ਬਾਅਦ ਕਰੋਨਾ ਰਿਪੋਰਟ ਨੈਗੇਟਿਵ ਤਾ ਆ ਗਈ ਪਰ ਡੀਐੱਸਪੀ ਸਾਹ ਦੀਆਂ ਬਿਮਾਰੀ ਤੋ ਪੀੜਤ ਹੋ ਗਿਆ ਤੇ ਡਾਕਟਰਾਂ ਨੇ ਉਸ ਨੂੰ ਆਈਸੀਯੂ ਚ ਰੱਖਿਆ ਪਰ ਜਦੋਂ ਟੈਸਟ ਕੀਤੇ ਗਏ ਤਾ ਰਿਪੋਰਟਾਂ ਚ ਡੀਐਸਪੀ ਦੇ ਫੇਫੜੇ 70% ਤੋ ਵੱਧ ਖਰਾਬ ਹੋ ਚੁੱਕੇ ਸਨ ਤੇ ਬੀਤੇ ਦਿਨੀਂ ਪੀੜਤ ਵਲੋਂ ਇੱਕ ਵੀਡੀਓ ਵਾਇਰਲ ਕਰ ਕੇ  ਮੁੱਖ ਮੰਤਰੀ ਨੂੰ ਇਲਾਜ ਲਈ ਗੁਹਾਰ ਲਗਾਈ ਗਈ ਤੇ ਪੀੜਤ ਦੀ ਮਾਂ ਮੁੱਖ ਮੰਤਰੀ ਨੂੰ ਮਿਲ ਕੇ ਜਿਸ ਤੋਂ ਬਾਅਦ ਸਰਕਾਰ ਨੇ ਡੀਐਸਪੀ ਦੇ ਇਲਾਜ ਦਾ ਸਾਰਾ ਖਰਚ ਚੁੱਕਣ ਦਾ ਐਲਾਨ ਕੀਤਾ ਤੇ ਇੱਕ ਤਿੰਨ ਮੈਂਬਰੀ ਮਾਹਿਰ ਡਾਕਟਰਾਂ ਦੀ ਟੀਮ ਬਣਾਈ ਗਈ ਤੇ ਡੀਐੱਸਪੀ ਦੇ ਫੇਫੜੇ ਬਦਲਣ ਲਈ ਉਹਨਾ ਨੂੰ ਹੈਦਰਾਬਾਦ ਅਤੇ ਬੰਗਲੂਰ ਭੇਜਣ ਤੇ ਵਿਚਾਰਾਂ ਕੀਤੀਆਂ ਜਾਣ ਲੱਗੀਆਂ ਪਰ ਬੁੱਧਵਾਰ ਨੂੰ ਹਰਜਿੰਦਰ ਸਿੰਘ ਨੇ 12 ਵੱਜ ਕੇ 34 ਮਿੰਟ ਤੇ ਹਸਪਤਾਲ ਚ ਦਮ ਤੋੜ ਦਿੱਤਾ ਮਿਰਤਕ ਹਰਜਿੰਦਰ ਸਿੰਘ ਦੇ ਪਰਿਵਾਰ ਚ ਉਹਨਾਂ ਦੀ ਮਾਂ ਦੋ ਬੇਟੇ ਰਹਿ ਗੲੇ ਨੇ ਦੱਸਦੇਈਏ ਕਿ ਉਨ੍ਹਾਂ ਦੀ ਬੇਟੀ ਵਿਦੇਸ਼ ਚ ਆਪਣੇ ਪਤਿ ਨਾਲ ਰਹਿੰਦੀ ਹੈ ਅਤੇ ਜਾਣਕਾਰੀ ਅਨੁਸਾਰ  ਪਤਨੀ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ
Published by: Ramanpreet Kaur
First published: June 10, 2021, 12:25 PM IST
ਹੋਰ ਪੜ੍ਹੋ
ਅਗਲੀ ਖ਼ਬਰ