• Home
 • »
 • News
 • »
 • punjab
 • »
 • LUDHIANA GANGRAPE CASE TWO ALLEGED ACCUSED IN CUSTODY ASI SUSPENSION

ਲੁਧਿਆਣਾ ਗੈਂਗਰੇਪ ਮਾਮਲਾ, ਹਿਰਾਸਤ 'ਚ ਦੋ ਕਥਿਤ ਮੁਲਜ਼ਮਾ, ASI ਮੁਅੱਤਲ ਤੇ ਜਾਂਚ ਲਈ ਬਣੀ SIT

 • Share this:
  ਲੁਧਿਆਣਾ ’ਚ ਹੋਏ ਗੈਂਗਰੇਪ ਦੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਚ ਤੇਜ਼ੀ ਲਿਆਂਦੀ ਹੈ। ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਡੀਐੱਸਪੀ ਅਹੁਦੇ ਦੇ ਅਫਸਰ ਹੋਣਗੇ। ਪੁਲਿਸ ਨੇ ਇਸ ਮਾਮਲੇ ’ਚ ਇੱਕ ASI ਨੂੰ ਡਿਊਟੀ ਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਚ ਮੁਅੱਤਲ ਕਰ ਦਿੱਤਾ ਹੈ ਜਦਕਿ ਦੋ ਕਥਿਤ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

  ਰੂਹ ਕੰਬਾ ਕੇ ਰੱਖ ਦੇਣ ਵਾਲੀ ਇਹ ਘਟਨਾ ਸ਼ਨੀਵਾਰ ਰਾਤ ਲੁਧਿਆਣਾ ਵਿੱਚ ਵਾਪਰੀ ਹੈ, ਜਿੱਥੇ ਇੱਕ ਕੁੜੀ ਆਪਣੇ ਨੌਜਵਾਨ ਸਾਥੀ ਨਾਲ ਰਾਤ ਕਰੀਬ 8 ਵਜੇ ਕਾਰ ‘ਚ ਜਾ ਰਹੇ ਸੀ, ਜੋ ਈਸੇਵਾਲ ਪਿੰਡ ਤੋਂ ਨਿਕਲਦੇ ਹੋਏ ਇੱਕ ਸੁਨਸਾਨ ਥਾਂ ‘ਤੇ ਪੁੱਜੇ ਪਰ ਇੱਥੇ ਕੁਝ ਬਦਮਾਸ਼ਾਂ ਨੇ ਇੰਨਾਂ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਇੱਕ ਫਾਰਮ ਹਾਊਸ ਚ ਲੈ ਗਏ, ਜਿਥੇ ਸ਼ੁਰੂ ਹੋਈ ਕੁੜੀ ਨਾਲ ਹੈਵਾਨੀਅਤ। 11 ਜਾਣਿਆਂ ਨੇ ਹੈਵਾਨੀਆਅ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਰਾਤ ਢੇਡ ਵਜੇ ਤਕ ਲੜਕੀ  ਨਾਲ ਬਲਾਤਕਾਰ ਹੁੰਦਾ ਰਿਹਾ।  ਇੰਨਾਂ ਹੀ ਕੁੜੀ ਨਾਲ ਹੈਵਾਨੀਅ ਦੇ ਨਾਲ-ਨਾਲ ਉਸ ਦੇ ਸਾਥੀ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਤੇ ਉਸ ਨੂੰ ਫੋਨ ਲਾਹੀ ਲੱਖਾਂ ਦੀ ਫਿਰੌਤੀ ਮੰਗਵਾਉਣ ਲਈ ਮਜਬੂਰ ਕੀਤਾ।

  ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਇਸ ਆਡੀਓ ਵਿਚ ਦੋਸ਼ੀ ਅਗਵਾ ਕੀਤੇ ਲੜਕੇ ਦੇ ਦੋਸਤ ਨਾਲ ਵਾਰ-ਵਾਰ ਗੱਲਬਾਤ ਕਰਦੇ ਸੁਣੇ ਜਾ ਸਕਦੇ ਹਨ। ਜਿਸ ਦੌਰਾਨ ਦੋਸ਼ੀ ਫਿਰੌਤੀ ਦੇ ਪੈਸੇ ਇਕ ਪੁਲ ਕੋਲ ਸੁੱਟ ਜਾਣ ਦੀ ਗੱਲ ਕਰ ਰਹੇ ਹਨ।

  ਕਈ ਘੰਟੇ ਬਾਅਦ ਜਦੋਂ ਮੁਲਜ਼ਮਾਂ ਨੂੰ ਫਿਰੋਤੀ ਲਈ ਪੈਸੇ ਨਾ ਮਿਲੇ ਤਾਂ ਉਹ ਪੀੜਤ ਮੁੰਡੇ ਕੁੜੀ ਨੂੰ ਛੱਡ ਕੇ ਫਰਾਰ ਹੋ ਗਏ। ਕਈ ਘੰਟੇ ਦੀ ਤਸੱਦਦ ਤੋਂ ਬਾਅਦ ਰਿਹਾ ਹੋਏ ਦੋਵੇਂ ਪੀੜਤਾਂ ਨੇ ਸਾਰੀ ਘਟਨਾ ਬਾਰੇ ਦਾਖਾ ਪੁਲਿਸ ਨੂੰ ਦੱਸੀ ਪਰ ਨਿਕੰਮੇ ਪੁਲਿਸ ਵਾਲਿਆਂ ਕੰਨ ਉਤੇ ਜੂਅ ਤੱਖ ਨਹੀਂ ਸਰਕੀ ਤੇ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਹਲਕੇ ਵਿੱਚ ਲਿਆ ਹੈ।

  ਇਹ ਖੌਫਨਾਕ ਵਾਰਦਤ ਜਿਵੇ ਹੀ ਮੀਡੀਆ ਦੀ ਸੁਰਖੀਆਂ ਬਣੀ ਤਾ ਸੁੱਤਾ ਪੁਲਿਸ ਪ੍ਰਸਾਸ਼ਨ ਹਰਕਤ ਚ ਆ ਗਿਆ। ਅਨਾਨ-ਫਾਨਨ ਚ ਦਾਖਾ ਪੁਲਿਸ ਨੇ 2 ਕਥਿਤ ਮੁਲਜ਼ਮਾਂ ਨੂੰ ਹਿਰਾਸਤ ਚ ਲਿਆ ਕੇ ਮਾਮਲੇ ਉਤੇ ਤੁਰੰਤ ਕਾਰਵਾਈ ਨਾ ਕਰਨ ਵਾਲੇ ਦਾਖਾ ਥਾਣੇ ਦੇ ASI ਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂਕਿ ਇਹ ਡਿਸਮਿਸ ਹੋਣਾ ਚਾਹੀਦਾ ਸੀ।

  ਪੁਲਿਸ ਪੀੜਤਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਕੱਚ ਤਿਆਰ ਕਰਵਾ ਰਹੀ ਹੈ। ਜਿਸ ਲਈ ਬਕਾਇਦ ਅੰਮ੍ਰਿਤਸਰ ਤੋਂ 3 ਟੀਮਾਂ ਬੁਲਾਈਆੰ ਗਈਆਂ ਹਨ। ਦਾਅਵ ਜਲਦ ਮੁਲਜ਼ਮਾਂ ਨੂੰ ਕਾਬੁ ਕਰਨ ਦਾ ਕੀਤਾ ਜਾ ਰਿਹਾ ਹੈ ਪਰ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਪੁਲਿਸ ਦਾ ਨਿਕੰਮਾ ਤੇ ਘਟੀਆ ਰਵੀਆ ਕਦੋ ਆਖਰੀ ਕਦੋ ਤੱਕ।
  First published:
  Advertisement
  Advertisement