ਸ਼ਿਵਮ ਮਹਾਜਨ, ਲੁਧਿਆਣਾ:
ਸਿਹਤ ਵਿਭਾਗ ਦੀ ਮਾਸ ਮੀਡੀਆਂ ਦੀ ਟੀਮ ਵੱਲੋਂ ਸਕੂਲ ਵਿਚ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਕੋਰੋਨਾ ਦੇ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਭੀੜ ਭੜਕੇ ਵਾਲੀਆਂ ਥਾਂਵਾਂ ਤੇ ਜਾਣ ਸਮੇਂ ਮਾਸਕ ਦੀ ਵਰਤੋ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਸਾਫ ਕੀਤਾ ਜਾਵੇ।
ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ ਕੋਰੋਨਾ ਅਤੇ ਡੇਗੂ ਦੀ ਜਾਗਰੂਕਤਾ ਸਬੰਧੀ ਜ਼ਿਲ੍ਹੇ ਭਰ ਵਿੱਚ ਆਈ.ਈ.ਸੀ., ਬੀ.ਸੀ.ਸੀ. ਗਤੀਵਿਧੀਆਂ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਬਚਾਅ ਸਬੰਧੀ ਮਾਸ ਮੀਡੀਆ ਟੀਮ ਵਲੋ ਆਮ ਲੋਕਾਂ ਨੂੰ ਇਸ ਦੇ ਬਚਾਅ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ.ਸਿੰਘ ਨੇ ਦੱਸਿਆ ਕਿ ਮਾਸ ਮੀਡੀਆ ਟੀਮ ਵੱਲੋ ਲੋਕਾਂ ਨੂੰ ਇਹ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣੀ ਪਹਿਲੀ ਕਰੋਨਾ ਖੁਰਾਕ ਨਹੀਂ ਲਈ, ਉਹ ਆਪਣੀ ਪਹਿਲੀ ਖੁਰਾਕ ਜਰੁਰ ਲੈਣ ਅਤੇ ਜਿੰਨਾਂ ਲੋਕਾਂ ਨੇ ਆਪਣੀ ਪਹਿਲੀ ਖੁਰਾਕ ਤੋਂ ਬਾਅਦ ਦੂਸਰੀ ਖੁਰਾਕ ਅਜੇ ਤੱਕ ਨਹੀਂ ਲਈ, ਉਹ ਆਪਣੀ ਦੂਸਰੀ ਖੁਰਾਕ ਵੀ ਜਰੂਰ ਲੈਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਦਫ਼ਤਰ ਵਲੋਂ ਆਟੋ ਰਿਕਸਾ ਵੀ ਚਲਾਏ ਗਏ।
ਕੋਰੋਨਾ ਦੇ ਬਚਾਅ ਸਬੰਧੀ ਅੱਜ ਮਾਸ ਮੀਡੀਆਂ ਦੀ ਟੀਮ ਵੱਲੋਂ ਸਕੂਲ ਵਿਚ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਕੋਰੋਨਾ ਦੇ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਭੀੜ ਭੜਕੇ ਵਾਲੀਆਂ ਥਾਂਵਾਂ ਤੇ ਜਾਣ ਸਮੇਂ ਮਾਸਕ ਦੀ ਵਰਤੋ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਸਾਫ ਕੀਤਾ ਜਾਵੇ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Awareness scheme, Coronavirus, Dengue, Health news, Ludhiana, Stay healthy and fit, Test