ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਦੇ ਵਿਰੋਧ ਵਿਚ ਸਨਅਤਕਾਰਾਂ ਦਾ ਧਰਨਾ, ਕੈਪਟਨ ਦਾ ਫੂਕਿਆ ਪੁਤਲਾ

News18 Punjabi | News18 Punjab
Updated: July 11, 2021, 1:13 PM IST
share image
ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਦੇ ਵਿਰੋਧ ਵਿਚ ਸਨਅਤਕਾਰਾਂ ਦਾ ਧਰਨਾ, ਕੈਪਟਨ ਦਾ ਫੂਕਿਆ ਪੁਤਲਾ
ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਵਿਰੋਧ ਵਿੱਚ ਸਨਅਤਕਾਰਾਂ ਦਾ ਧਰਨਾ, ਕੈਪਟਨ ਅਮਰਿੰਦਰ ਸਿੰਘ ਦਾ ਫੂਕਿਆ ਪੁਤਲਾ

  • Share this:
  • Facebook share img
  • Twitter share img
  • Linkedin share img
ਸ਼ਿਵਮ ਮਹਾਜਨ

ਲੁਧਿਆਣਾ ਵਿੱਚ ਲਗਾਤਾਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਹੋ ਕੇ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਇਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਅੱਜ ਪੰਜਾਬ ਵਿੱਚ ਇੰਡਸਟਰੀ ਨੂੰ ਪੂਰੀ ਬਿਜਲੀ ਦੇਣ 'ਚ ਅਸਮਰੱਥ ਹੈ।

ਉਨ੍ਹਾਂ ਨੇ ਕਿਹਾ ਕਿ ਚਾਰ ਦਿਨ ਦੇ ਕੱਟ ਤੋਂ ਬਾਅਦ ਜੇਕਰ ਹੁਣ ਸਰਕਾਰ ਨੇ ਇੰਡਸਟਰੀ ਦਾ ਕੱਟ ਲਾਇਆ ਤਾਂ ਸਾਰੇ ਲੁਧਿਆਣਾ ਦੇ ਸਨਅਤਕਾਰ ਸੜਕਾਂ 'ਤੇ ਉਤਰ ਕੇ ਸਰਕਾਰ ਦੀ ਖ਼ਿਲਾਫ਼ਤ ਕਰਨਗੇ। ਹਾਲਾਤ ਤਾਂ ਇਹ ਵੀ ਸੀ ਕਿ ਸਨਅਤਕਾਰ ਜੁਰਮਾਨਾ ਭਰ ਕੇ ਵੀ ਉਦਯੋਗ ਚਲਾਉਣ ਨੂੰ ਤਿਆਰ ਸੀ ਪਰ ਬਿਜਲੀ ਮਹਿਕਮੇ ਨੇ ਸਨਅਤਕਾਰ ਨੂੰ ਸਜ਼ਾ ਦੇਣ ਲਈ 200₹ ਪ੍ਰਤੀ ਕਿਲੋਵਾਟ ਦੀ ਜਗ੍ਹਾ 500₹ ਪ੍ਰਤੀ ਕਿਲੋਵਾਟ ਦਾ ਜੁਰਮਾਨਾ ਕਰ ਦਿੱਤਾ।
ਲੁਧਿਆਣਾ ਦੇ ਸਨਅਤਕਾਰ ਨਰਿੰਦਰ ਭੰਵਰਾ ਅਤੇ ਬਾਤਿਸ਼ ਜਿੰਦਲ ਵੱਲੋਂ ਕਿਹਾ ਗਿਆ ਕਿ ਅੱਜ ਇੰਡਸਟਰੀ ਦੀ ਇਸ ਹਾਲਤ ਲਈ ਪੰਜਾਬ ਦੀ ਸਰਕਾਰ ਅਤੇ ਉਹ ਅਫ਼ਸਰ ਜ਼ਿੰਮੇਵਾਰ ਹਨ ਜੋ ਆਪਣੇ ਕੰਮਾਂ ਤੋਂ ਭੱਜ ਰਹੇ ਨੇ।

ਉਨ੍ਹਾਂ ਕਿਹਾ ਕਿ ਜਦੋਂ ਪਤਾ ਸੀ ਕਿ ਜੂਨ-ਜੁਲਾਈ ਵਿੱਚ ਜਾ ਕੇ ਬਿਜਲੀ ਦੀ ਕਿੱਲਤ ਆਵੇਗੀ ਤਾਂ ਸਰਕਾਰ ਨੇ ਪਹਿਲਾਂ ਬੰਦੋਬਸਤ ਕਿਉਂ ਨਹੀਂ ਕੀਤੇ। ਜਦ ਬਿਜਲੀ ਮਹਿਕਮੇ ਨੂੰ ਪਤਾ ਹੈ ਕਿ ਫਸਲ ਬੀਜਣ ਦੇ ਸਮੇਂ ਦੌਰਾਨ 14000 ਮੇਗਾਵਾਟ ਤੋਂ ਜ਼ਿਆਦਾ ਬਿਜਲੀ ਦੀ ਜਰੂਰਤ ਹੁੰਦੀ ਹੈ ਤਾਂ ਬਿਜਲੀ ਮਹਿਕਮੇ ਨੂੰ ਪਹਿਲਾਂ ਹੀ ਇੰਤਜ਼ਾਮ ਕਰਨੇ ਚਾਹੀਦੇ ਸਨ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਇਸ ਕਰਕੇ ਬੰਦ ਕਰ ਦਿੱਤਾ ਕਿ ਬਿਜਲੀ ਪੂਰੀ ਹੈ, ਪਰ ਅੱਜ ਬਿਜਲੀ ਦੀ ਕਿੱਲਤ ਹੋ ਰਹੀ ਹੈ। ਸਨਅਤਕਾਰਾਂ ਨੇ ਕਿਹਾ ਕਿ ਇਸ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ ਅਤੇ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਨਅਤਕਾਰ ਸਰਕਾਰ ਦੇ ਕਮਾਊ ਪੁੱਤ ਹਨ ਅਤੇ ਅੱਜ ਕਮਾਊ ਪੁੱਤ ਹੀ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਪੁਤਲੇ ਫੂਕ ਰਹੇ ਹਨ।
Published by: Gurwinder Singh
First published: July 11, 2021, 1:05 PM IST
ਹੋਰ ਪੜ੍ਹੋ
ਅਗਲੀ ਖ਼ਬਰ