ਸ਼ਿਵਮ ਮਹਾਜਨ
ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਰੁਅਤ ਏ ਹਿਲਾਲ ਕੌਮੇਟੀ ਪੰਜਾਬ (ਚੰਦ ਦੇਖਣ ਵਾਲੀ ਸੰਸਥਾ) ਦੀ ਮੀਟਿੰਗ ਕੀਤੀ ਗਈ। ਕਮੇਟੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਪ੍ਰਧਾਨ 'ਚ ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਜਿਲਹਿੱਜਾ ਦਾ ਚੰਦ ਨਜ਼ਰ ਆ ਗਿਆ ਹੈ, ਇਸ ਦੇ ਨਾਲ ਹੀ ਹੱਜ ਦਾ ਮਹੀਨਾ ਸ਼ੁਰੂ ਹੋ ਗਿਆ ਹੈ।
ਇਸ ਲਈ ਈਦ ਉਲ ਅਜ਼ਹਾ (ਬਕਰੀਦ) 10 ਜੁਲਾਈ 2022 ਨੂੰ ਮਨਾਈ ਜਾਵੇਗੀ, ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਈਦ-ਏ-ਕੁਰਬਾਨੀ ਪੂਰੀ ਦੁਨੀਆ ਲਈ ਰਹਿਮਤ ਅਤੇ ਬਖਸ਼ਿਸ਼ ਦਾ ਦਿਨ ਹੋਵੇ, ਸ਼ਾਹੀ ਇਮਾਮ ਪੰਜਾਬ ਦਾ ਕਹਿਣਾ ਸੀ ਕਿ ਅਸੀਂ ਦੁਆ ਕਰਦੇ ਹਾਂ ਕਿ ਇਸ ਈਦ 'ਤੇ ਅਸੀਂ ਆਪਣੇ ਗੁੱਸੇ ਨੂੰ ਦੂਰ ਕਰ ਸਕੀਏ। ਕੁਰਬਾਨੀ ਦੇ ਕੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਦੂਰ ਕਰੋ, ਉਨ੍ਹਾਂ ਕਿਹਾ ਕਿ ਇਹ ਈਦ ਸਾਨੂੰ ਆਪਣੇ ਪ੍ਰਭੂ ਲਈ ਕੁਰਬਾਨੀ ਕਰਨ ਦਾ ਸਬਕ ਦਿੰਦੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Eid, Ludhiana, Punjab