ਲੁਧਿਆਣਾ : ਫਾਈਨਾਂਸ ਕੰਪਨੀ 'ਚ ਲੁੱਟ ਦੀ ਯੋਜਨਾ ਹੋਈ ਫੇਲ੍ਹ, 3 ਕਾਬੂ 3 ਫਰਾਰ-

News18 Punjabi | News18 Punjab
Updated: October 16, 2020, 4:41 PM IST
share image
ਲੁਧਿਆਣਾ : ਫਾਈਨਾਂਸ ਕੰਪਨੀ 'ਚ ਲੁੱਟ ਦੀ ਯੋਜਨਾ ਹੋਈ ਫੇਲ੍ਹ, 3 ਕਾਬੂ 3 ਫਰਾਰ-
ਲੁਧਿਆਣਾ : ਫਾਈਨਾਂਸ ਕੰਪਨੀ 'ਚ ਲੁੱਟ ਦੀ ਯੋਜਨਾ ਹੋਈ ਫੇਲ੍ਹ, 3 ਕਾਬੂ 3 ਫਰਾਰ

ਘਟਨਾ ਵਿਚ ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਦੌਰਾਨ ਦੋ ਵਿਅਕਤੀ ਵੀ ਜ਼ਖਮੀ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਦੁਗਰੀ ਰੋਡ 'ਤੇ ਸਵੇਰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ 5-6 ਲੁਟੇਰਿਆਂ ਨੇ ਫਾਈਨਾਂਸ ਕੰਪਨੀ ਵਿਚ ਦਾਖਿਲ ਹੋ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਪਰ ਲੁਟੇਰਿਆਂ ਦੀ ਇਹ ਲੁੱਟ ਦੀ ਯੋਜਨਾ ਸਿਰੇ ਨਾ ਚੜ੍ਹੀ। ਉੱਥੇ ਰੋਲਾ ਪੈ ਗਿਆ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ।

ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਜਦੋ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕਠੇ ਹੋਏ ਲੋਕਾਂ ਨੇ ਪੁਲਿਸ ਨਾਲ ਮਿਲ ਕੇ ਘੇਰਾ ਪਾ ਲਿਆ ਤਾਂ ਘਬਰਾਏ ਹੋਏ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋ ਵਿਅਕਤੀ ਗੋਲੀਆਂ ਲੱਗਣ ਕਰਕੇ ਜ਼ਖ਼ਮੀ ਹੋ ਗਏ। ਲੁੁਟੇਰੇ ਜਿਸ ਮੋਟਰਸਾਈਕਲ ਉਤੇ ਭੱਜ ਰਹੇ ਸਨ ਉਨ੍ਹਾਂ ਸੰਤੁਲਨ ਵਿਗੜ ਗਿਆ ਅਤੇ ਹੇਠਾਂ ਡਿਗ ਪਏ। ਲੋਕਾਂ ਨੇ ਮੌਕੇ ਉਤੇ ਕਾਬੂ ਕਰਕੇ ਬੁਰੀ ਤਰਾਂ ਕੁਟਾਪਾ ਚਾੜ੍ਹਿਆ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਭੱਜੇ ਹੋਏ ਲੁਟੇਰਿਆਂ ਦੀ ਭਾਲ਼ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਬਾਕੀ ਦੇ ਮੁਲਜ਼ਮਾਂ ਨੂੰ ਜਲਦ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਵਾਰਦਾਤ ਦੌਰਾਨ ਜ਼ਖ਼ਮੀ ਹੋਏ ਬਹਾਦਰ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਉਹ ਜੇਰੇ ਇਲਾਜ ਹਨ। ਆਪਣੀ ਜਾਨ ਜ਼ੋਖਿਮ ਚ ਪਾ ਕੇ ਲੁਟੇਰਿਆਂ ਨੂੰ ਕਾਬੂ ਕਰਨ ਵਾਲੇ ਲੋਕਾਂ ਦੀ ਅੱਜ ਪੂਰਾ ਸ਼ਹਿਰ ਚਰਚਾ ਕਰ ਰਿਹਾ ਹੈ।
Published by: Ashish Sharma
First published: October 16, 2020, 4:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading