Ludhiana- ਪੁਲਿਸ ਨੇ ਔਰਤ ਦੇ ਕਤਲ ਦੀ ਗੁੱਥੀ ਸੁਲਝਾਈ, ਪਿਉ-ਪੁੱਤਰ ਗ੍ਰਿਫਤਾਰ

News18 Punjabi | News18 Punjab
Updated: June 11, 2021, 8:15 PM IST
share image
Ludhiana- ਪੁਲਿਸ ਨੇ ਔਰਤ ਦੇ ਕਤਲ ਦੀ ਗੁੱਥੀ ਸੁਲਝਾਈ, ਪਿਉ-ਪੁੱਤਰ ਗ੍ਰਿਫਤਾਰ
ਪ੍ਰੈਸ ਕਾਨਫਰੰਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

  • Share this:
  • Facebook share img
  • Twitter share img
  • Linkedin share img
ਜਸਬੀਰ ਬਰਾੜ

ਲੁਧਿਆਣਾ ਪੁਲੀਸ ਨੇ ਇਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਦਿਲੀਪ ਕੁਮਾਰ ਤੇ ਉਸਦੇ ਬੇਟੇ ਦੀਪਕ ਕੁਮਾਰ ਗਿਆਸਪੁਰਾ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ। ਪਿਛਲੇ ਦਿਨੀਂ   ਰੰਜੂ ਦੇਵੀ ਨਾਮ ਦੀ 38 ਸਾਲਾਂ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋਇਆ ਸੀ। ਕਤਲ ਤੋਂ ਬਾਅਦ ਔਰਤ ਦੀ ਲਾਸ਼ ਨੂੰ ਬੋਰੀਆਂ ਵਿੱਚ ਬੰਨ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਸੀ।

ਪੁਲਸ ਅਨੁਸਾਰ ਮ੍ਰਿਤਕ ਔਰਤ ਰੰਜੂ ਦੇਵੀ ਦੇ ਮੁਲਜ਼ਮ ਦਿਲੀਪ ਕੁਮਾਰ ਦੇ ਨਾਜਾਇਜ਼ ਸੰਬੰਧ ਸਨ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਨ੍ਹਾਂ ਵਿੱਚ ਬਹਿਸ ਹੋਈ ਸੀ, ਜਿਸ ਤੋਂ ਬਾਅਦ ਮੁਲਜ਼ਮ ਦਿਲੀਪ ਨੇ ਆਪਣੇ ਪੁੱਤਰ ਦੀਪਕ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ ਕਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਪੁਲਸ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ  ਨੇ ਆਪਣਾ ਜੁਰਮ  ਕਬੂਲ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
Published by: Ashish Sharma
First published: June 11, 2021, 8:15 PM IST
ਹੋਰ ਪੜ੍ਹੋ
ਅਗਲੀ ਖ਼ਬਰ