ਸ਼ਿਵਮ ਮਹਾਜਨ
ਲੁਧਿਆਣਾ: ਐਨਆਈਏ ਦੀਆਂ ਟੀਮਾਂ ਨੇ ਲੁਧਿਆਣਾ ਕੋਰਟ ਬੰਬ ਬਲਾਸਟ ਕੇਸ ਦੇ ਸਬੰਧ ਵਿੱਚ ਖੰਨਾ 'ਚ ਸਰਚ ਅਭਿਆਨ ਚਲਾਇਆ। ਸੂਤਰਾਂ ਨੇ ਦੱਸਿਆ ਕਿ ਐਨਆਈਏ ਦੀ ਟੀਮ ਨੇ ਲੁਧਿਆਣਾ ਅਦਾਲਤ ਬੰਬ ਧਮਾਕੇ ਦੇ ਮੁਲਜ਼ਮ-ਕਮ-ਮ੍ਰਿਤਕ ਗਗਨਦੀਪ ਸਿੰਘ ਦੇ ਪੁਰਾਣੇ ਘਰ 'ਤੇ ਛਾਪੇਮਾਰੀ ਕੀਤੀ।
ਟੀਮ ਸਵੇਰੇ ਹੀ ਖੰਨਾ ਸਥਿਤ ਗਗਨਦੀਪ ਦੇ ਪੁਰਾਣੇ ਘਰ ਪਹੁੰਚੀ। ਆਖ਼ਰੀ ਖ਼ਬਰ ਮਿਲਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ। 23 ਦਸੰਬਰ, 2021 ਨੂੰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਇੱਕ ਉੱਚ-ਤੀਬਰਤਾ ਵਾਲੇ ਧਮਾਕੇ ਵਿੱਚ ਖੰਨਾ-ਅਧਾਰਤ ਪੰਜਾਬ ਪੁਲਿਸ ਦੇ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਉਰਫ਼ ਗੱਗੀ 30 ਸਾਲਾਂ , ਇੱਕ ਸ਼ੱਕੀ ਹਮਲਾਵਰ ਦੀ ਮੌਤ ਹੋ ਗਈ ਸੀ। ਗੱਗੀ ਨੂੰ ਅਗਸਤ 2019 ਵਿੱਚ ਲੁਧਿਆਣਾ ਦੇ ਐਸਟੀਐਫ ਵਿੰਗ ਨੇ ਡਰੱਗ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸਨੂੰ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blast, Ludhiana, Ludhiana Court, Punjab