ਸ਼ਿਵਮ ਮਹਾਜਨ
ਲੁਧਿਆਣਾ:- ਪੰਜਾਬ ਦੀਆਂ ਅਦਾਲਤਾਂ ’ਚ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਲੁਧਿਆਣਾ ਦੀਆਂ ਅਦਾਲਤਾਂ ਪਹਿਲੀ ਤੋਂ 30 ਜੂਨ ਤਕ ਬੰਦ ਰਹਿਣਗੀਆਂ। ਹਾਲਾਂਕਿ ਬਹੁਤ ਜ਼ਰੂਰੀ ਕੰਮਾਂ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਵੱਲੋਂ ਛੁੱਟੀਆਂ ਦੌਰਾਨ ਜੱਜਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ।
ਅਦਾਲਤਾਂ ਲੰਬਿਤ ਸਿਵਲ ਕੇਸਾਂ ਦੀ ਸੁਣਵਾਈ ਨਹੀਂ ਕਰਨਗੀਆਂ ,ਪਰ 1 ਜੂਨ ਤੋਂ 15 ਜੂਨ ਤਕ ਅਦਾਲਤਾਂ ’ਚ ਫ਼ੌਜਦਾਰੀ ਕੇਸਾਂ ਦੀ ਸੁਣਵਾਈ ਜਾਰੀ ਰਹੇਗੀ। 16 ਤੋਂ 30 ਜੂਨ ਤਕ ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਵੀ ਨਹੀਂ ਹੋਵੇਗੀ ਅਤੇ ਇਸ ਦੌਰਾਨ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਛੁੱਟੀਆਂ ਦੌਰਾਨ ਅਦਾਲਤਾਂ ’ਚ ਬੈਠੇ ਜੱਜ ਲੋਕਾਂ ਦੇ ਅਹਿਮ ਕੇਸਾਂ, ਸਟੇਅ, ਜ਼ਰੂਰੀ ਅਰਜ਼ੀਆਂ ਅਤੇ ਜ਼ਮਾਨਤ ਆਦਿ ਦੀ ਸੁਣਵਾਈ ਕਰਦੇ ਰਹਿਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Punjab, Summer 2022