Home /News /punjab /

ਨਾਬਾਲਗ਼ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਡਾਕਟਰ ਨੂੰ 20 ਸਾਲ ਕੈਦ, 15 ਲੱਖ ਜੁਰਮਾਨਾ

ਨਾਬਾਲਗ਼ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਡਾਕਟਰ ਨੂੰ 20 ਸਾਲ ਕੈਦ, 15 ਲੱਖ ਜੁਰਮਾਨਾ

दोषी ने पखोवाल में अपने कलीनक में ईलाज करवाने आई नाबालिग युवती के साथ 2018 में किया था रेप, दोषी के खिलाफ सुधार पुलिस थाने में मामला हुआ थ?

 • Share this:
  ਜਸਵੀਰ ਬਰਾੜ, ਲੁਧਿਆਣਾ

  ਪੱਖੋਵਾਲ ਰੋਡ 'ਤੇ ਸਥਿਤ ਇੱਕ ਕਲੀਨਕ ਚਲਾਉਣ ਵਾਲੇ ਡਾਕਟਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਨਾਲ ਹੀ ਮੁਲਜ਼ਮ ਡਾਕਟਰ ਨੂੰ 15 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਡਾਕਟਰ ਨੂੰ ਇਹ ਸਜ਼ਾ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਲਈ ਸੁਣਾਈ ਗਈ ਹੈ।

  ਦਸਣਾ ਬਣਦਾ ਹੈ ਕਿ ਇਹ ਮਾਮਲਾ ਸਾਲ 2018 ਦਾ ਹੈ, ਜਦੋਂ ਦੋਸ਼ੀ ਡਾਕਟਰ ਤਪਿੰਦਰ ਸਿੰਘ ਵਾਸੀ ਪਿੰਡ ਲੀਲ ਲੁਧਿਆਣਾ ਨੇ ਬੱਚੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ। ਉਸ ਸਮੇਂ ਬੱਚੀ ਦੀ ਉਮਰ 14 ਸਾਲ ਸੀ। ਪੀੜਤ ਬੱਚੀ ਲੁਧਿਆਣਾ ਦੀ ਵਸਨੀਕ ਹੈ। ਪਰਿਵਾਰ ਲਗਾਤਾਰ ਡਾਕਟਰ ਵਿਰੁੱਧ ਕੇਸ ਲੜ ਰਿਹਾ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਉਮੀਦਾਂ ਨੂੰ ਬੂਰ ਲੱਗਿਆ ਹੈ ਅਤੇ ਫ਼ਾਸਟ ਟਰੈਕ ਅਦਾਲਤ ਤੋਂ ਇਨਸਾਫ਼ ਮਿਲਿਆ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਦਾਲਤ 'ਚ ਸਰਕਾਰੀ ਵਕੀਲ ਰਾਜਵਿੰਦਰ ਚਾਹਲ ਨੇ ਦੱਸਿਆ ਕਿ ਮਾਮਲਾ 2018 ਦਾ ਹੈ, ਜਦੋਂ ਦੋਸ਼ੀ ਡਾਕਟਰ ਨੇ ਉਸ ਦੇ ਕਲੀਨਿਕ 'ਚ ਆਪਣਾ ਚੈਕਅਪ ਕਰਵਾਉਣ ਆਈ ਇੱਕ ਬੱਚੀ ਨਾਲ ਇਹ ਦਰਿੰਦਗੀ ਕੀਤੀ।

  ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸੁਧਾਰ 'ਚ 30 ਅਗਸਤ 2018 ਨੂੰ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਡਾਕਟਰ ਖ਼ਿਲਾਫ਼ ਜਬਰ ਜਨਾਹ ਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਪਿੱਛੋਂ 2 ਸਾਲ ਫਾਸਟ ਟਰੈਕ ਅਦਾਲਤ ਜ਼ਿਲ੍ਹਾ ਸੈਸ਼ਨ ਦੀ ਅਗਵਾਈ ਹੇਠ ਚੱਲਿਆ। ਅੱਜ ਵਧੀਕ ਸੈਸ਼ਨ ਜੱਜ ਕੇਕੇ ਜੈਨ ਦੀ ਅਦਾਲਤ ਨੇ ਡਾਕਟਰ ਨੂੰ ਮਾਮਲੇ 'ਚ ਦੋਸ਼ੀ ਮੰਨਦੇ ਹੋਏ 20 ਸਾਲ ਦੀ ਸਖਤ ਸਜ਼ਾ ਅਤੇ 15 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
  Published by:Krishan Sharma
  First published:

  Tags: Crime, Crime against women, Ludhiana, Rape, Rape case

  ਅਗਲੀ ਖਬਰ