ਲੁਧਿਆਣਾ : ਸਾਵਧਾਨ ਹੋ ਜਾਓ ਜੇਕਰ ਤੁਸੀਂ ਆਪਣੇ ਘਰ ਚ ਕੋਈ ਕੰਮ ਕਰਾਉਣਾ ਹੈ ਤਾਂ ਕਿਉਂਕਿ ਤੁਹਾਡੇ ਘਰ ਕੰਮ ਕਰਨ ਵਾਲਾ ਤੁਹਾਡੇ ਘਰ ਦੀ ਰੇਕੀ ਕਰਕੇ ਪੂਰਾ ਘਰ ਤਬਾਹ ਕਰ ਸਕਦਾ ਹੈ, ਕਿਉਂਕਿ ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ ਜੋ ਘਰਾਂ ਚ ਰੰਗ ਦਾ ਕੰਮ ਕਰਦਾ ਸੀ ਤੇ ਘਰ ਦੀ ਪੂਰੀ ਰੇਕੀ ਘਰ ਕੇ ਉਸ ਸਮੇਂ ਘਰ ਆਉਂਦਾ ਸੀ। ਜਦ ਘਰ ਚ ਔਰਤ ਇਕੱਲੀ ਹੁੰਦੀ ਅਤੇ ਫੇਰ ਔਰਤ ਦਾ ਬੇਰਹਮੀ ਨਾਲ ਕਤਲ ਕਰ ਦਿੰਦਾ ਸੀ।
ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਜਮਾਲਪੁਰ ਜੈਨ ਇਨਕਲੇਵ ਵਿੱਚ ਇੱਕ 30 ਸਾਲਾ ਔਰਤ ਦਾ ਕਤਲ ਹੋਇਆ ਸੀ ਤੇ ਕਾਤਲ ਘਰ ਚੋਂ ਨਗਦੀ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਿਆ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ ਯੂਪੀ ਤੋਂ ਗਿਰਫ਼ਤਾਰ ਕਰ ਲਿਆ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਅਨੁਸਾਰ ਮੁਲਜ਼ਮ ਨੇ 2003 ਵਿਚ ਮਾਡਲ ਟਾਊਨ ਵਿਖੇ ਪਹਿਲਾਂ ਵੀ ਔਰਤ ਅਤੇ ਨੌਕਰ ਦਾ ਕਤਲ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਸਜਾ ਕੱਟ ਰਿਹਾ ਸੀ । 2020 ਵਿੱਚ ਕੋਵਿਡ 19 ਦੇ ਚਲਦਿਆਂ ਮੁਲਜ਼ਮ ਨੂੰ ਪੈਰੋਲ ਮਿਲੀ ਸੀ , ਪਰ ਛੁੱਟੀ ਖਤਮ ਹੋਣ ਤੋਂ ਪਹਿਲਾਂ ਹੀ ਪੈਸੇ ਦੇ ਲਾਲਚ ਵਿੱਚ ਇਕ ਹੋਰ ਕਤਲ ਕਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਮਿਹਨਤ ਕਰਕੇ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਨੂੰ ਟਰੇਸ ਕੀਤਾ ਅਤੇ ਮੁਲਜ਼ਮ ਜੋ ਕਿ ਯੂ ਪੀ ਭੱਜ ਗਿਆ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਰੁਮਾਲ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਪਰਸ ਵੀ ਬਰਾਮਦ ਹੋਇਆ ਹੈ। ਉਹਨਾਂ ਨੇ ਕਿਹਾ ਕੇ ਮਹਿਲਾ ਦੇ ਘਰ ਵਿਚ ਪੇਂਟ ਦਾ ਕੰਮ ਕਰਨ ਵਾਸਤੇ ਗਿਆ ਸੀ ਤੇ ਪੈਸੇ ਨੂੰ ਦੇਖ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ ਅਤੇ ਉਸਨੇ ਔਰਤ ਨੂੰ ਇਕੱਲੀ ਦੇਖ ਉਸਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵਲੋਂ ਗਿਰਫ਼ਤਾਰ ਕੀਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਤੇ ਪੁਲਿਸ ਨੂੰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਜਸਵੀਰ ਬਰਾੜ ਦੀ ਰਿਪੋਰਟ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Ludhiana, Punjab Police