Home /punjab /

Diwali 2021: ਸਿਰਫ਼ ਇਸ ਸਮੇਂ 'ਤੇ ਹੀ ਲੁਧਿਆਣਾ ਵਾਸੀ ਚਲਾ ਸਕਦੇ ਹਨ ਪਟਾਕੇ

Diwali 2021: ਸਿਰਫ਼ ਇਸ ਸਮੇਂ 'ਤੇ ਹੀ ਲੁਧਿਆਣਾ ਵਾਸੀ ਚਲਾ ਸਕਦੇ ਹਨ ਪਟਾਕੇ

ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇ

ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇ

ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕ੍ਰਿਸਮਸ ਡੇਅ ਅਤੇ ਨਵੇਂ ਸਾਲ 2022 ਮੌਕੇ ਰਾਤ 11:55 ਵਜੇ ਤੋਂ 12:30 ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    ਬੀਤੇ ਅਰਸੇ ਦੌਰਾਨ ਦੁਸ਼ਹਿਰਾ, ਦੀਵਾਲੀ, ਗੁਰਪੂਰਬ, ਕ੍ਰਿਸਮਸ ਡੇਅ ਅਤੇ ਨਵੇਂ ਸਾਲ ਆਦਿ ਤਿਉਹਾਰਾਂ ਮੌਕੇ ਦੇਸ਼ ਭਰ 'ਚ ਹੋਈਆਂ ਅੱਗਜਨੀ ਦੀਆ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ STE-STEB010/427-2020-STE3/269909 ਮਿਤੀ 26-10-2021 ਰਾਹੀਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਮਿਸ਼ਨਰੇਟ ਪੁਲਸ, ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕ੍ਰਿਸਮਸ ਡੇਅ ਅਤੇ ਨਵੇਂ ਸਾਲ 2022 ਮੌਕੇ ਰਾਤ 11:55 ਵਜੇ ਤੋਂ 12:30 ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।

    ਇਸ ਵਾਰ ਪੰਜਾਬ ਸਰਕਾਰ ਵੱਲੋਂ ਗ੍ਰੀਨ ਪਟਾਕਿਆਂ ਉੱਤੇ ਜ਼ੋਰ ਦਿੱਤਾ ਗਿਆ ਹੈ। ਜਿਸਦਾ ਮੁੱਖ ਕਾਰਨ ਵਾਤਾਵਰਨ 'ਚ ਵਧ ਰਿਹਾ ਪ੍ਰਦੂਸ਼ਣ ਹੈ ਇਸ ਦੇ ਚਲਦਿਆਂ ਦੀਵਾਲੀ ਮਨਾਉਣ ਦਾ ਸਮਾਂ ਕੇਵਲ ਦੋ ਘੰਟੇ ਦਾ ਨਿਰਧਾਰਤ ਕੀਤਾ ਗਿਆ ਹੈ। ਤਾਂ ਜੋ ਪ੍ਰਦੂਸ਼ਣ 'ਤੇ ਜਿੰਨੀ ਹੋ ਸਕੇ ਰੋਕਥਾਮ ਲਗਾਈ ਜਾ ਸਕੇ। ਜਿੱਥੇ ਇੱਕ ਪਾਸੇ ਤਿਉਹਾਰ ਸਾਡੀ ਸੰਸਕ੍ਰਿਤੀ ਦਾ ਹਿੱਸਾ ਹਨ। ਉਥੇ ਹੀ ਦੂਸਰੇ ਪਾਸੇ ਵਾਤਾਵਰਨ ਵੀ ਸਾਡੀ ਇੱਕ ਮੁੱਢਲੀ ਜ਼ਰੂਰਤ ਹੈ ਅਤੇ ਉਸ ਨੂੰ ਵੱਧ ਤੋਂ ਵੱਧ ਪਟਾਕੇ ਚਲਾ ਕੇ ਵੱਧ ਤੋਂ ਵੱਧ ਪ੍ਰਦੂਸ਼ਿਤ ਕਰਕੇ ਨੁਕਸਾਨ ਵਾਤਾਵਰਨ ਅਤੇ ਮਨੁੱਖ ਦੋਵਾਂ ਦਾ ਹੈ।

    ਜਿੱਥੇ ਕਿ ਕਰੋਨਾ ਕਰਕੇ ਦੋ ਸਾਲਾਂ ਬਾਅਦ ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲੀ ,ਉਥੇ ਹੀ ਦੂਸਰੇ ਪਾਸੇ ਬਾਜ਼ਾਰਾਂ ਵਿਚ ਇਸ ਵਾਰ ਵੱਖ-ਵੱਖ ਤਰੀਕੇ ਦੇ ਅਤੇ ਵੱਖ-ਵੱਖ ਤਰ੍ਹਾਂ ਦੇ ਪਟਾਕੇ ਵੇਖਣ ਨੂੰ ਮਿਲ ਰਹੇ ਹਨ। ਨਾਲ ਹੀ ਸਰਕਾਰੀ ਹਦਾਇਤਾਂ ਮੁਤਾਬਕ ਗ੍ਰੀਨ ਪਟਾਕੇ ਬਣਾਏ ਗਏ ਹਨ। ਜੋ ਕਿ ਘੱਟ ਪ੍ਰਦੂਸ਼ਣ ਫੈਲਾਉਂਦੇ ਹਨ। ਇਸ ਵਾਰ ਜਿਹੜੇ ਨੌਨ ਬ੍ਰੈਂਡ ਪਟਾਕੇ ਨੇ ਖ਼ਤਮ ਕਰ ਦਿੱਤੇ ਗਏ ਨੇ ਕੇਵਲ ਬ੍ਰੈਂਡ ਪਟਾਕੇ ਹੀ ਮਾਰਕੀਟ ਵਿੱਚ ਵਿਕ ਰਹੇ ਹਨ ਜਿਸ ਦੇ ਕਰਕੇ ਇਨ੍ਹਾਂ ਦੀ ਕੀਮਤ ਵੀ ਵਧੇਰੇ ਹੈ।
    Published by:Amelia Punjabi
    First published:

    Tags: Air pollution, Cracker, Diwali 2021, Environment, Ludhiana, Punjab

    ਅਗਲੀ ਖਬਰ