ਸ਼ਿਵਮ ਮਹਾਜਨ, ਲੁਧਿਆਣਾ:
ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾਏ ਜਾਣ ਨੂੰ ਆਮ ਲੋਕਾਂ ਨੇ ਰਾਜਨੀਤਕ ਸਟੰਟ ਦੱਸਿਆ। ਪੰਜਾਬ ਸਰਕਾਰ ਨੇ ਪੈਟਰੋਲ 10 ਰੁਪਏ ਅਤੇ ਡੀਜ਼ਲ ਵਿੱਚ 5 ਰੁਪਏ ਦੀ ਕਟੌਤੀ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ। ਲੁਧਿਆਣਾ ਦੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਪਹਿਲਾਂ ਲਗਾਤਾਰ ਰੇਟਾਂ ਵਿਚ ਵਾਧਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਵਿਚੋਂ ਹੀ ਅੱਧਾ ਰੇਟ ਘਟਾ ਕੇ ਵਾਹ ਵਾਹੀ ਲੁੱਟਣਾ ਚਾਹ ਰਹੀਆਂ ਹਨ ।
ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਜੇ ਰੇਟ ਘਟਾਉਣਾ ਹੀ ਸੀ ਤਾਂ ਪੈਟਰੋਲ ਅਤੇ ਡੀਜ਼ਲ ਨੂੰ ਜੀ ਐਸ ਟੀ ਦੇ ਦਾਇਰੇ ਵਿੱਚ ਲੈ ਆਉਂਦੇ ਤਾਂ ਜੋ ਆਮ ਲੋਕਾਂ ਨੂੰ ਸੱਚ ਵਿੱਚ ਕੋਈ ਰਾਹਤ ਮਿਲਦੀ। ਆਮ ਲੋਕ ਇਹ ਜਾਣਦੇ ਹਨ ਕਿ ਇਹ ਰਾਜਨੀਤਿਕ ਸਾਲ ਹੈ ਅਤੇ ਸਰਕਾਰਾਂ ਰੇਟਾਂ ਨੂੰ ਘਟਾ ਕੇ ਫਿਰ ਬਾਅਦ ਵਿੱਚ ਵਾਧਾ ਕਰ ਦੇਣਗੀਆਂ। ਉਨ੍ਹਾਂ ਨੇ ਸਰਕਾਰ ਦੇ ਰੇਟ ਘਟਾਏ ਦਾ ਬਹੁਤਾ ਸਵਾਗਤ ਨਹੀਂ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diesel Price, Oil, Petrol, Petrol and diesel, Petrol Pump