ਸ਼ਿਵਮ ਮਹਾਜਨ
ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਨਵੀ ਦਿੱਲੀ ਵੱਲੋਂ ਲੁਧਿਆਣਾ ਜ਼ਿਲੇ ਅਬਜਰਵੇਸ਼ਨ ਹੋਮ ਦਾ ਦੌਰਾ ਕੀਤਾ ਗਿਆ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਦੇ ਰਜਿਸਟਰਾਰ ਇਸ ਟੀਮ ਦਾ ਹਿੱਸਾ ਸਨ। ਉਕਤ ਟੀਮ ਵੱਲੋ ਜ਼ਿਲ੍ਹਾ ਲੁਧਿਆਣਾ ਅੰਦਰ ਸ਼ਿਮਲਾਪੁਰੀ, ਗਿੱਲ ਨਹਿਰ ਵਿਖੇ ਸਥਿਤ ਅਬਜਰਵੇਸਨ ਹੋਮ ਦੀ ਮੰਕਮਲ ਜਾਂਚ ਕੀਤੀ ਗਈ ਅਤੇ ਅਬਜਰਵੇਸ਼ਨ ਹੋਮ ਵਿੱਚ ਤੈਨਾਤ ਅਮਲੇ ਨਾਲ ਅਤੇ ਸਾਰੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ।
ਉਨ੍ਹਾਂ ਜਾਂਚ ਦੋਰਾਨ ਅਬਜਰਵੇਸ਼ਨ ਹੋਮ ਵਿਖੇ ਕੁਝ ਖਾਮੀਆਂ ਪਾਈਆਂ ਗਈਆਂ ਜਿਸਦਾ ਸੰਗਿਆਨ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਟੀਮ ਵੱਲੋ ਲਿਆ ਗਿਆ। ਜੋ ਕਿ ਜੇ.ਜੇ. ਐਕਟ 2016 ਦੇ ਵੱਖ-ਵੱਖ ਉਪਬੰਧਾਂ ਅਨੁਸਾਰ ਦਰੁਸਤ ਨਹੀ ਸਨ। ਰਾਸ਼ਟਰੀ ਬਾਲ ਸੁਰਖਿਆ ਕਮਿਸ਼ਨ ਟੀਮ ਵੱਲੋ ਅਬਜਰਵੇਸ਼ਨ ਹੋਮ ਦੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸਕਿਲਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ।
ਇਸ ਉਪਰੰਤ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨਾਲ ਸਰਕਟ ਹਾਊਸ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ। ਪ੍ਰਸਾਸ਼ਨ ਦੇ ਨਾਲ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦੇ ਰਜਿਸਟਰਾਰ ਅਨੂ ਚੌਧਰੀ ਵੱਲੋ ਅਬਜਰਵੇਸ਼ਨ ਹੋਮ ਦੀ ਜਾਂਚ ਦੋਰਾਨ ਜੋ ਖਾਮੀਆਂ ਪਾਈਆਂ ਗਈਆ,ਉਹਨਾਂ ਸਬੰਧੀ ਮੀਟਿੰਗ ਵਿੱਚ ਹਾਜਰ ਅਧਿਕਾਰੀਆ ਨਾਲ ਡਿਟੇਲ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।
ਰਾਸ਼ਟਰੀ ਬਾਲ ਸੁੱਰਖਿਆ ਕਮਿਸ਼ਨ ਵੱਲੋ ਬੱਚਿਆਂ ਵਿਰੁੱਧ ਵਾਪਰਦੇ ਹਿੰਸਕ ਅਪਰਾਧਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਕੇਸਾਂ ਨੂੰ ਪਰਮ ਅਗੇਤ ਦੇਣ ਅਤੇ ਸਮਾਂ ਬੱਧ ਤਰੀਕੇ ਨਾਲ ਕਰਨ ਨੂੰ ਕਿਹਾ ਗਿਆ। ਸਰਕਾਰ ਦੇ ਵੱਖ-ਵੱਖ ਵਿਭਾਗਾ ਵਿੱਚ ਬੱਚਿਆ ਦੀ ਸੁਰੱਖਿਆਂ ਲਈ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਲਈ ਸਮੇ-ਸਮੇ ਉਪਰ ਸੈਮੀਨਾਰ ਅਤੇ ਵਰਕਸਾਪ ਦੇ ਮਾਧਿਅਮ ਰਾਂਹੀ ਖਾਸ ਕਰਕੇ ਪੁਲਿਸ ਵਿਭਾਗ ਨੂੰ ਜੇ.ਜੇ. ਅਤੇ ਪੋਸਕੋ ਐਕਟ ਪ੍ਰਤੀ ਸਵੇਦਨਸ਼ੀਲ ਬਣਾਇਆ ਜਾਵੇ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Children, Sexual Abuse