ਸ਼ਿਵਮ ਮਹਾਜਨ, ਲੁਧਿਆਣਾ:
ਹਲਕਾ ਪੂਰਬੀ ਵਿੱਚ ਪੈਂਦੀ ਚੰਡੀਗੜ੍ਹ ਰੋਡ ਵਾਲੀ ਵੱਡੀ ਸੀਵਰੇਜ ਲਾਇਨ ਵਿਚ ਲੋਕਲ ਪੁਆਇੰਟ ਦੀਆਂ ਬਣਿਆ ਹੋਈਆਂ ਡਾਇੰਗਾਂ ,ਵਾਸ਼ਿੰਗ ਯੂਨਿਟਾਂ, ਫੈਕਟਰੀਆਂ ਦੇ ਸੀਵਰੇਜ ਅਤੇ ਪੋਸਟ ਪਾਣੀ ਦੇ ਕੁਨੈਕਸ਼ਨਾ ਨਾਲ ਜੁੜਿਆ ਹੋਇਆ ਸੀਵਰੇਜ ਲਾਇਲਾਂ ਦੇ ਜੁੜੇ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਚੰਡੀਗੜ੍ਹ ਰੋਡ ਵਾਲੀ ਵੱਡੀ ਸੀਵਰਜ ਲਾਇਨ ਵਿੱਚ ਪਾਣੀ ਓਵਰ ਫਲੋਅ ਹੋ ਕੇ ਚੰਡੀਗੜ੍ਹ ਰੋਡ ਅਤੇ ਇਸ ਦੇ ਨਾਲ ਲੱਗਦੀਆਂ ਗਲੀਆਂ ਸੜਕਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਘੁਮੰਦਾ ਰਹਿੰਦਾ ਹੈ।
ਇਸ ਪਾਣੀ ਦੇ ਸੜਕਾਂ ਦੇ ਆਉਣ ਨਾਲ ਬਰਸਾਤਾਂ ਦੇ ਦਿਨਾਂ ਵਿੱਚ ਚੰਡੀਗੜ੍ਹ ਰੋਡ ਤੋਂ ਮਿਲਣ ਵਾਲੇ ਲੋਕਾਂ ਨੂੰ ਆਉਣ-ਜਾਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ ਅਤੇ ਟ੍ਰੈਫਿਕ ਵੀ ਜਾਮ ਹੋ ਜਾਂਦਾ ਹੈ। ਵਿਧਾਇਕ ਸੰਜੇ ਤਲਵਾੜ ਵਲੋਂ ਇਸ ਸਮੱਸਿਆ ਦਾ ਹਲ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਗੰਦੇ ਜਾ ਰਹੇ ਉੱਪਦਾਲਿਆਂ ਸਦਕਾ ਚੰਡੀਗੜ੍ਹ ਰੋਡ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵਾਂ ਸਟੋਰਮ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਜ ਅੱਜ ਕੀਤੀ ਗਈ।
ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਤੇ ਨਵਾਂ ਸਟੌਰਮ ਸੀਵਰੇਜ ਪਾਉਣ ਦਾ ਕੰਮ ਲਗਜ਼ਤ 5 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕਰਵਾਇਆ ਜਾਵੇਗਾ।ਇਹ ਸਟੌਰਮ ਸੀਵਰੇਜ ਪੁਲੀਸ ਕਲੋਨੀ ਚੌਂਕ , ਚੰਡੀਗੜ ਮੁੜ ਤੋਂ ਸ਼ੁਰੂ ਹੋ ਕੇ ਵਰਧਮਾਨ ਚੌਕ ਤੋਂ ਸੈਕਟਰ 32 ਵਿਚ ਮਾਂ ਵੈਸ਼ਨੋ ਧਾਮ ਤੋਂ ਹੁੰਦਾ ਹੋਇਆ ਰਾਜਪੁਰ ਰੋਡ ਡੇਅਰੀ ਕੰਪਲੈਕਸ ਮੁਕਮਲ ਹੋਵੇਗਾ ।
ਇਸ ਕੰਮ ਦੀ ਪ੍ਰਵਾਨਗੀ ਦੇਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਸੁਖਵੀਰ ਸਿੰਘ ਸੰਧੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੰਮ ਨੂੰ ਆਉਂਦੇ 03 ਮਹੀਨਿਆਂ ਦੇ ਵਿਚ-ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਕੰਮ ਦੇ ਪੂਰਾ ਹੋਣ ਨਾਲ ਚੰਡੀਗੜ੍ਹ ਰੋਡ ਦੇ ਆਲੇ-ਦੁਆਲ ਰਹਿਣ ਵਾਲੇ ਲੋਕਾਂ ਨੂੰ ਅਤੇ ਇਸ ਰੋਡ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਚੰਡੀਗੜ੍ਹ ਰੋਡ ਦਾ ਸਾਰਾ ਵਾਧੂ ਪਾਣੀ ਨਹੀਂ ਪਾਏ ਜਾਣ ਵਾਲੇ ਸਟਰਮ ਸੀਵਰੇਜ ਰਾਹੀਂ ਕੁਝ ਦਰਿਆ ਵਿਚ ਚਲਾ ਜਾਵੇਗਾ। ਜਿਸ ਨਾਲ ਬਾਰਿਸ਼ਾਂ ਦੇ ਦਿਨਾਂ ਵਿਚ ਚੰਡੀਗੜ੍ਹ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਚੰਡੀਗੜ੍ਹ ਰੋਡ 'ਤੇ ਆਉਣ-ਜਾਣ ਵਾਲੇ ਲੋਕਾਂ ਦੀ ਪਿਛਲੇ ਕਾਫੀ ਸਾਲਾਂ ਤੋਂ ਚਲੀ ਆ ਨਹੀਂ ਸਮਝਿਆ ਦੂਰ ਹੋ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Punjab, Swachh Bharat Mission