
ਲੁਧਿਆਣਾ ਪੁਲਿਸ ਵੱਲੋਂ 11 ਲੱਖ ਦੀ ਲੁੱਟ ਨੂੰ ਸੁਲਝਾਉਣ ਦਾ ਦਾਅਵਾ, ਚਾਰ ਮੁਲਜਮ ਕਾਬੂ ਅਤੇ 1 ਫਰਾਰ
ਜਸਬੀਰ ਸਿੰਘ
ਲੁਧਿਆਣਾ ਵਿਚ 6 ਜੁਲਾਈ ਨੂੰ ਡਾਬਾ ਰੋਡ 'ਤੇ ਬਚਨ ਗੈਸ ਏਜੰਸੀ ਦੇ ਵਰਕਰ ਕੋਲੋਂ 11 ਲੱਖ ਰੁਪਏ ਦੀ ਲੁੱਟ ਹੋਈ ਸੀ। ਪੁਲਿਸ ਨੇ ਇਸ ਲੁੱਟ ਦੀ ਵਾਰਦਾਤ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲੁੱਟ ਦੀ ਵਾਰਦਾਤ ਕਰਨ ਵਾਲੇ 4 ਮੁਲਜਮਾਂ ਨੂੰ ਕਾਬੂ ਕਰ ਲਿਆ ਅਤੇ 1 ਮੁਲਜਮ ਹਾਲੇ ਵੀ ਪੁਲਿਸ ਦੀ ਪਹੁੰਚ ਤੋ ਦੂਰ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜਮਾਂ ਨੇ ਰੇਕੀ ਕੀਤੀ ਤੇ ਫੇਰ 11 ਲੱਖ ਰੁਪਏ ਦੀ ਖੋਹ ਕੀਤੀ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜਮ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਸਪਲਾਈ ਵੀ ਕਰਦੇ ਹਨ। ਇਹਨਾ ਦੇ ਕਬਜੇ ਵਿਚੋਂ 130 ਗਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ ਤੇ ਲੁੱਟੀ ਗਈ ਰਕਮ ਵਿਚੋਂ 5ਲੱਖ 97 ਹਜਾਰ ਰੁੁਪਏ ਬਰਾਮਦ ਕੀਤੇ ਹਨ। ਪੁਲਿਸ ਅਫਸਰ ਦੇ ਅਨੁਸਾਰ ਭਗੋੜੇ ਮੁਲਜਮ ਦੀ ਗ੍ਰਿਫ਼ਤਾਰੀ ਤੋ ਬਾਅਦ ਕਈ ਖੁਲਾਸੇ ਹੋਣ ਦੀ ਉਮੀਦ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।