• Home
 • »
 • News
 • »
 • punjab
 • »
 • LUDHIANA POLICE HAVE NABBED A TRADER S EMPLOYEE ALONG WITH TWO ACCOMPLICES

Ludhiana- ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਵਪਾਰੀ ਦਾ ਕਰਮਚਾਰੀ ਦੋ ਸਾਥੀਆਂ ਸਣੇ ਕਾਬੂ

ਲੁੱਟੀ ਹੋਏ 35 ਲੱਖ ਰੁਪਏ ਵੀ ਬਰਾਮਦ 

Ludhiana- ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਵਪਾਰੀ ਦਾ ਕਰਮਚਾਰੀ ਦੋ ਸਾਥੀਆਂ ਸਣੇ ਕਾਬੂ

Ludhiana- ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਵਪਾਰੀ ਦਾ ਕਰਮਚਾਰੀ ਦੋ ਸਾਥੀਆਂ ਸਣੇ ਕਾਬੂ

 • Share this:
  ਜਸਵੀਰ ਬਰਾੜ

  ਲੁਧਿਆਣਾ ਪੁਲਿਸ ਨੇ ਬੀਤੇ ਦਿਨ ਹੋਈ 35 ਲੱਖ ਦੇ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਕੰਪਨੀ ਦੇ ਇਕ ਕਰਮਚਾਰੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜਮਾਂ ਦੇ ਕਬਜ਼ੇ ਵਿਚੋਂ ਲੁੱਟ ਦੇ 35 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਫੜੇ ਗਏ ਮੁਲਜਮਾਂ ਦੀ ਪਹਿਚਾਣ ਗਗਨਦੀਪ ਸਿੰਘ ਪਿੰਡ ਹਲਵਾਰਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ, ਸਤਨਾਮ ਸਿੰਘ ਸੈਂਡੀ ਪਿੰਡ ਢਿਲਵਾਂ ਤਹਿਸੀਲ ਤਪਾ ਜ਼ਿਲਾ ਬਰਨਾਲਾ ਅਤੇ ਸੰਦੀਪ ਸਿੰਘ ਉਰਫ ਸੀਪਾ ਨਿਵਾਸੀ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਰੂਪ ਵਿਚ ਹੋਈ ਹੈ।

  ਪ੍ਰੈੱਸ ਕਾਨਫਰੰਸ ਦੇ ਦੌਰਾਨ  ਪੁਲਿਸ, ਕਮਿਸ਼ਨਰ ਲੁਧਿਆਣਾ  ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੇ ਵਿਸ਼ਵਕਰਮਾ ਚੌਕ ਨਜ਼ਦੀਕ ਸਥਿਤ ਕਿਸਮਤ ਕੰਪਲੈਕਸ ਵਿਚੋ ਸੋਨਾ ਵਪਾਰੀ ਦੇ ਪੈਸੇ ਜਮ੍ਹਾਂ ਕਰਾਉਣ ਆਏ ਕਰਿੰਦੇ ਤੋ 35 ਲੱਖ ਦੀ ਲੁੱਟ ਹੋਈ ਸੀ, ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਕੰਪਨੀ ਦੇ ਕਰਮਚਾਰੀਆਂ ਨੂੰ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਲੁੱਟ ਦੇ ਪੈਂਤੀ ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਕਰਮਚਾਰੀ ਗਗਨਦੀਪ ਵੱਲੋਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਗਗਨਦੀਪ ਵਪਾਰੀ ਦੇ ਕੋਲ ਬਤੌਰ ਬਾਊਂਸਰ ਕੰਮ ਕਰਦਾ ਸੀ ਅਤੇ ਜ਼ਿਆਦਾ ਪੈਸੇ ਦੇਖ ਕੇ ਉਸ ਦੀ ਨੀਅਤ ਖਰਾਬ ਹੋ ਗਈ ਸੀ। ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫੜੇ ਗਏ ਮੁਲਜਮਾਂ ਦਾ ਪਹਿਲਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।
  Published by:Ashish Sharma
  First published: