Home /News /punjab /

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਹੋਟਲ ਮਾਲਕ ਅਤੇ ਮੈੈਨੇਜਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਹੋਟਲ ਮਾਲਕ ਅਤੇ ਮੈੈਨੇਜਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਹੋਟਲ ਮੈੈਨੇਜਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਹੋਟਲ ਮੈੈਨੇਜਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ

बजुरूग होटल मालिक समेत सटाफ पर किया तेजधार हथियारों से हमला, बुजरूग की ऊमर का भी नहीं किया लिहाज, बुजरूग रोकने के लिए जोडता रहा हाथ 

  • Share this:
    ਜਸਬੀਰ ਬਰਾੜ

    ਸੂਬੇ ਵਿੱਚ ਜਿਥੇ ਇੱਕ ਪਾਸੇ ਗੈਂਗਸਟਰ ਵਾਰਦਾਤਾਂ ਕਰ ਰਹੇ ਹਨ, ਉਥੇ ਹੀ ਹੋਰ ਗੁੰਡਾ ਅਨਸਰ ਵੀ ਉਤਸ਼ਾਹਤ ਹੋ ਰਹੇ ਹਨ। ਅਜਿਹੀ ਹੀ ਗੁੰਡਾਗਰਦੀ ਦੀ ਇੱਕ ਘਟਨਾ ਲੁਧਿਆਣਾ ਵਿੱਚ ਦੇਰ ਸ਼ਾਮ ਵਾਪਰੀ ਜਦੋਂ ਕੁੱਝ ਨੌਜਵਾਨਾਂ ਨੇ ਇੱਕ ਹੋਟਲ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਬਜ਼ੁਰਗ ਹੋਟਲ ਮਾਲਕ ਹੱਥ ਜੋੜਦਾ ਰਿਹਾ ਪਰ ਮੁਲਜ਼ਮਾਂ ਨੇ ਰਹਿਮ ਨਾ ਕੀਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ।

    ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੋਕਲ ਬੱਸ ਅੱਡੇ ਦੇ ਸਾਹਮਣੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਸੀਸੀਟੀਵੀ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਥਿਤ ਦੋਸ਼ੀ ਹੋਟਲ ਮੈਨੇਜਰ ਉਪਰ ਬੇਸਬਾਲ, ਡੰਡੇ ਅਤੇ ਹੋਰ ਹਥਿਆਰ ਲੈ ਕੇ ਟੁੱਟ ਪਏ ਅਤੇ ਭਾਰੀ ਕੁੱਟਮਾਰ ਕੀਤੀ।

    ਮਿਲੀ ਜਾਣਕਾਰੀ ਅਨੁਸਾਰ 8 ਤੋਂ 10 ਨੌਜਵਾਨਾਂ ਨੇ ਹੋਟਲ ਮਾਲਕ ਅਤੇ ਮੈਨੇਜਰ ਦੀ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਲੜਾਈ ਝਗੜਾ ਕਰਨ ਤੋਂ ਪਹਿਲਾਂ ਹੋਟਲ ਦੇ ਬਾਹਰ ਝੁੰਡ ਵਿੱਚ ਇਕੱਠੇ ਹੋ ਕੇ ਦਾਰੂ ਪੀ ਰਹੇ ਸਨ ਅਤੇ ਜੂਠੀਆਂ ਪਲੇਟਾਂ ਹੋਟਲ ਦੇ ਬਾਹਰ ਸੁੱਟ ਰਹੇ ਸਨ।

    ਜਦੋਂ ਹੋਟਲ ਮਾਲਕ ਨੇ ਇਨ੍ਹਾਂ ਨੂੰ ਰੋਕਿਆ ਤਾਂ ਇਹ ਤੈਸ਼ ਵਿੱਚ ਆ ਗਏ ਅਤੇ ਸਾਥੀਆਂ ਨੂੰ ਬੁਲਾ ਕੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਹੱਥ ਜੋੜ ਰਿਹਾ ਹੈ ਪਰ ਉਸ ਉਪਰ ਹਮਲਾਵਰ ਰਹਿਮ ਨਹੀਂ ਕਰ ਰਹੇ।

    ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
    Published by:Krishan Sharma
    First published:

    Tags: Attacked, CCTV, Crime, Hotel, Ludhiana, Punjab, Punjab Police, Social media, Viral video

    ਅਗਲੀ ਖਬਰ