ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦੇ ਇਮਤਿਹਾਨ ਦੇ ਨਤੀਜੇ ਆ ਚੁੱਕੇ ਹਨ ਜਿਸ ਦੇ ਵਿਚਾਲੇ ਪੂਰੇ ਪੰਜਾਬ ਵਿਚੋਂ ਲੁਧਿਆਣਾ ਦੀ ਧੀ ਅਰਸ਼ਦੀਪ ਕੌਰ ਨੇ ਬਾਜ਼ੀ ਮਾਰੀ ਹੈ। ਅਰਸ਼ਦੀਪ ਕੌਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਸ ਦੀ ਇਸ ਜਿੱਤ ਦਾ ਪ੍ਰਗਟਾਵਾ ਕਰਦੇ ਹੋਏ, ਮੁਹੱਲਾ ਨਿਵਾਸੀਆਂ ਵੱਲੋਂ ਅਰਸ਼ਦੀਪ ਦੇ ਭਾਰ ਜਿੰਨੇ ਲੱਡੂ ਰੱਖ ਕੇ ਉਸ ਨੂੰ ਤੋਲਿਆ ਗਿਆ।
ਵੱਡੀ ਤੱਕੜੀ ਦੇ ਇੱਕ ਪਲੜੇ ਵਿੱਚ ਅਰਸ਼ਦੀਪ ਕੌਰ ਦੂਸਰੇ ਪਲੜੇ 'ਤੇ ਉਸਦੇ ਭਾਰ ਜਿੰਨੇ ਲੱਡੂ ਰੱਖ ਕੇ ਅਰਸ਼ਦੀਪ ਕੌਰ ਦਾ ਸਨਮਾਨ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦੇ ਮਾਂ ਬਾਪ ਦੇ ਵਿਚਾਲੇ ਖੁਸ਼ੀ ਦੀ ਲਹਿਰ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਇਲਾਕੇ ਦੀ ਧੀ ਨੇ ਪੂਰੇ ਪੰਜਾਬ ਵਿੱਚ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।