ਸ਼ਿਵਮ ਮਹਾਜਨ
ਲੁਧਿਆਣਾ: ਬਾਬਾ ਬਰਫਾਨੀ ਦੀ ਯਾਤਰਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਯਾਤਰਾ ਮੰਨੀ ਜਾਂਦੀ ਹੈ ਅਤੇ ਹਿੰਦੂਆਂ ਦਾ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ।ਇਸ ਯਾਤਰਾ ਦੇ ਵਿਚਾਲੇ ਸ਼ਰਧਾਲੂ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਾਮਿਲ ਹੁੰਦੇ ਹਨ।
2 ਸਾਲ ਬਾਅਦ ਇਸ ਯਾਤਰਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਵਾਰ ਭਗਤਾਂ ਦੇ ਵਿਚਾਲੇ ਜੋਸ਼ ਅਤੇ ਸ਼ਿਵ ਨਾਮ ਦਾ ਉਤਸ਼ਾਹ ਤੇ ਭਗਤੀ ਨਜ਼ਰ ਆ ਰਹੀ ਹੈ। ਲੁਧਿਆਣਾ ਸ਼ਹਿਰ ਵਿਚੋਂ ਲੰਗਰ ਦੇ ਟਰੱਕ ਜਾਣੇ ਸ਼ੁਰੂ ਹੋ ਚੁੱਕੇ ਹਨ। ਸ੍ਰੀ ਮੰਗਲਾ ਗੋਰੀ ਸਮਿਤੀ ਵੱਲੋਂ 43ਵਾਂ ਵਿਸ਼ਾਲ ਭੰਡਾਰਾ ਜਾਣ ਤੋਂ ਪਹਿਲਾਂ ਲੰਗਰ ਦੇ ਟਰੱਕ ਭਰ ਭਰ ਕੇ ਭੇਜੇ ਜਾ ਰਹੇ ਹਨ । ਇਹ ਲੰਗਰ ਅਮਰਨਾਥ ਯਾਤਰਾ ਦੇ ਬਾਲਟਾਲ ਦੇ ਵਿਚਾਲੇ ਲੱਗੇਗਾ।
ਸਮੂਹ ਸ਼ਿਵ ਭਗਤਾਂ ਦੀ ਜ਼ੁਬਾਨੀ ਸੁਣੋ ਕਿਹੋ ਜਿਹਾ ਜੋਸ਼ ਲੰਗਰ ਲਗਾਉਣ ਨੂੰ ਲੈ ਕੇ ਹੈ,ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਭਗਤਾਂ ਦਾ ਕਹਿਣਾ ਇਹ ਵੀ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਭੈਅ ਨਹੀਂ ਹੈ ਬਲਕਿ ਸ਼ਿਵ ਨਾਮ ਦੀ ਭਗਤੀ ਵਿਚ ਇਸ ਵਾਰ ਅਮਰਨਾਥ ਯਾਤਰਾ ਦੇ ਦਰਸ਼ਨ ਬਹੁਤ ਚੰਗੇ ਢੰਗ ਨਾਲ ਹੋਣਗੇ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Lord Shiva, Ludhiana, Punjab