Home /News /punjab /

Ludhiana :ਸਿਮਰਜੀਤ ਬੈਂਸ ਨੂੰ ਕੋਵਿਡ ਦੌਰਾਨ ਹੋਏ 188 ਅਤੇ ਮਹਾਂਮਾਰੀ ਐਕਟ ਮਾਮਲੇ 'ਚ ਮਿਲੀ ਰਾਹਤ

Ludhiana :ਸਿਮਰਜੀਤ ਬੈਂਸ ਨੂੰ ਕੋਵਿਡ ਦੌਰਾਨ ਹੋਏ 188 ਅਤੇ ਮਹਾਂਮਾਰੀ ਐਕਟ ਮਾਮਲੇ 'ਚ ਮਿਲੀ ਰਾਹਤ

ਸਿਮਰਜੀਤ ਸਿੰਘ ਬੈਂਸ (file photo)

ਸਿਮਰਜੀਤ ਸਿੰਘ ਬੈਂਸ (file photo)

ਕੋਰਟ 'ਚ ਪੇਸ਼ੀ ਦੌਰਾਨ ਬੈਂਸ ਨੇ ਕਿਹਾ ਰਾਜਨੀਤਕ ਬਦਲਾਖੋਰੀ ਕੀਤੀ ਜਾ ਰਹੀ ਹੈ

 • Share this:

  ਲੁਧਿਆਣਾ- ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਇੱਕ ਹੋਰ ਮਾਮਲੇ ਦੇ ਵਿਚ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪ੍ਰਡਕਸ਼ਨ ਵਰੰਟ ਤੇ ਲਿਆ ਕੇ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਬੈਂਸ ਨੂੰ ਵੱਡੀ ਰਾਹਤ ਮਿਲੀ ਹੈ, ਸਿਮਰਜੀਤ ਬੈਂਸ ਤੇ ਕਰੋਨਾ ਦੌਰਾਨ 188 ਅਤੇ ਮਹਾਂਮਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਕੇ ਬੈਂਸ ਨੇ ਕਰੋਨਾ ਨੂੰ ਕੋਈ ਬਿਮਾਰੀ ਨਾ ਹੋਣ ਦਾ ਦਾਅਵਾ ਕੀਤਾ ਹੈ ਇਸ ਕੇਸ ਚ ਬੈਂਸ ਨੂੰ ਰਾਹਤ ਮਿਲੀ ਹੈ ਇਸ ਮਾਮਲੇ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਜਿਸ ਨੂੰ ਲੈਕੇ ਬੈਂਸ ਨੂੰ ਅੱਜ ਬਰਨਾਲਾ ਤੋਂ ਲਿਆ ਕੇ ਲੁਧਿਆਣਾ ਅਦਾਲਤ ਚ ਪੇਸ਼ ਕੀਤਾ ਗਿਆ।


  ਅੱਜ ਜਦੋਂ ਸਿਮਰਜੀਤ ਬੈਂਸ ਨੂੰ ਅਦਾਲਤ ਚ ਲਿਆਂਦਾ ਗਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਉਹਨਾਂ ਨੂੰ ਰਾਜਨੀਤਕ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਨਾ ਕਿਹਾ ਕਿ ਅਦਾਲਤ ਦੀ ਕਾਰਵਾਈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ, ਉੱਥੇ ਹੀ ਦੂਜੇ ਪਾਸੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਪੁਰਾਣਾ ਮਾਮਲਾ ਹੈ ਜਦੋਂ ਕਰੋਨਾ ਵਾਇਰਸ ਆਇਆ ਸੀ ਉਨ੍ਹਾਂ ਕਿਹਾ ਇਸ ਦੌਰਾਨ ਬੈਂਸ ਵੱਲੋਂ ਹੋਈ ਸਟੇਟਮੈਂਟ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ ਸੀ ਪਰ ਇਸ ਪਰਚੇ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਬੈਂਸ ਨੂੰ ਰਾਹਤ ਮਿਲੀ ਹੈ। ਓਥੇ ਹੀ ਬਹਿਸ ਦੇ ਵਕੀਲ ਨੇ ਵੀ ਸਬੰਧੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ 188 ਅਤੇ ਮਹਾਮਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਬੈਂਸ ਨੂੰ ਰਾਹਤ ਮਿਲ ਗਈ ਹੈ ਉਹਨਾਂ ਕਿਹਾ ਕੇ ਬੈਂਸ ਨੇ ਸੋਸ਼ਲ ਮੀਡੀਆ ਤੇ ਇਹ ਕਿਹਾ ਸੀ ਕਿ ਕਰੋਨਾ ਕੋਈ ਬਿਮਾਰੀ ਨਹੀਂ ਹੈ ਇਸ ਨਾਲ ਕੁਝ ਨਹੀਂ ਹੁੰਦਾ ਇਸੇ ਨੂੰ ਲੈਕੇ ਉਨ੍ਹਾਂ ਦੇ ਮਾਮਲਾ ਦਰਜ ਕਿਹਾ ਗਿਆ ਸੀ।

  Published by:Ashish Sharma
  First published:

  Tags: Ludhiana, Ludhiana Court, Simarjeet Singh Bains