Home /punjab /

ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ 9 ਤੋਂ 17 ਸਤੰਬਰ ਤੱਕ ਲੱਗਣਗੇ: ਡਿਪਟੀ ਕਮਿਸ਼ਨਰ

ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ 9 ਤੋਂ 17 ਸਤੰਬਰ ਤੱਕ ਲੱਗਣਗੇ: ਡਿਪਟੀ ਕਮਿਸ਼ਨਰ

ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ 9 ਤੋਂ 17 ਸਤੰਬਰ ਤੱਕ ਲੱਗਣਗੇ: ਡਿਪਟੀ ਕਮਿਸ਼ਨਰ

ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ 9 ਤੋਂ 17 ਸਤੰਬਰ ਤੱਕ ਲੱਗਣਗੇ: ਡਿਪਟੀ ਕਮਿਸ਼ਨਰ

09 ਸਤੰਬਰ 2021 ਨੂੰ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਲੁਧਿਆਣਾ ਵਿਖੇ, 13 ਸਤੰਬਰ  ਨੂੰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਖੰਨਾ, 15 ਸਤੰਬਰ ਨੂੰ ਐਸ.ਆਰ.ਐਸ. ਸਰਕਾਰੀ ਪੋਲਿਟੈਕਨਿਕ ?

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਰੁਜ਼ਗਾਰ ਅੱਜ ਦੀ ਇੱਕ ਮੁੱਖ ਸਮਸਿਆ ਬਣੀ ਹੋਈ ਹੈ। ਬਹੁਤ ਸਾਰੇ ਨੌਜਵਾਨ ਇਸੇ ਹਨ, ਜੋ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਵੱਧ ਬੇਰੁਜ਼ਗਾਰੀ ਹੋਣ ਦਾ ਮੁੱਖ ਕਾਰਨ ਨਿਪੁੰਨਤਾ ਦੇ ਅਧਾਰ 'ਤੇ ਕੰਮ ਨਾ ਮਿਲਣਾ ਅਤੇ ਘੱਟ ਪੈਸਿਆਂ 'ਤੇ ਕੰਮ ਮਿਲਣਾ ਹੁੰਦਾ ਹੈ। ਜਿਸ ਕਰਕੇ ਬੇਰੁਜ਼ਗਾਰੀ ਵੱਧਦੀ ਹੈ ਅਤੇ ਅਰਥ ਵਿਵਸਥਾ ਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ।

    ਰੁਜ਼ਗਾਰ ਮੇਲੇ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਰਚੂਅਲ ਅਤੇ ਫਿਜ਼ੀਕਲ ਰੁਜਗਾਰ ਮੇਲੇ ਜ਼ਿਲ੍ਹੇ ਵਿਚ ਚਾਰ ਵੱਖ-ਵੱਖ ਸਥਾਨਾਂ 'ਤੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਰੁਜ਼ਗਾਰ ਮੇਲੇ ਕ੍ਰਮਵਾਰ 09 ਸਤੰਬਰ 2021 ਨੂੰ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਲੁਧਿਆਣਾ ਵਿਖੇ, 13 ਸਤੰਬਰ ਨੂੰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਖੰਨਾ, 15 ਸਤੰਬਰ ਨੂੰ ਐਸ.ਆਰ.ਐਸ. ਸਰਕਾਰੀ ਪੋਲਿਟੈਕਨਿਕ ਕਾਲਜ ਫਾਰ ਗਰਲਜ਼, ਲੁਧਿਆਣਾ ਅਤੇ 17 ਸਤੰਬਰ ਨੂੰ ਸੀ.ਆਈ.ਸੀ.ਯੂ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਲਗਾਏ ਜਾਣਗੇ ਅਤੇ ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।

    ਉਨ੍ਹਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵੱਲੋਂ ਮੌਕੇ 'ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਰੁਜ਼ਗਾਰ ਮੇਲਿਆਂ ਵਿੱਚ ਨਾਮੀ ਕੰਪਨੀਆਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਸਵੀਂ, ਬਾਰਵੀ, ਗ੍ਰੈਜੂਏਟ ਪਾਸ ਜਾ ਵੱਧ ਪੜ੍ਹੇ ਲਿਖੇ, ਆਈ.ਟੀ.ਆਈ,  ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ।

    ਡਿਪਟੀ ਡਾਇਰੈਕਟਰ ਮੀਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰ ਰੁਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਉਮੀਦਵਾਰ ਆਪਣੀ  ਰਜਿਸਟ੍ਰੇਸ਼ਨ ਐੱਜ਼ ਜਾਬ ਸੀਕਰ (as Job Seeker) www.pgrkam.com 'ਤੇੇ ਰਜਿਸਟਰ ਕਰ ਸਕਦੇ ਹਨ।ਜਿਆਦਾ ਬੇਰੋਜ਼ਗਾਰੀ ਹੋਣ ਦਾ ਮੁੱਖ ਕਾਰਨ ਨਿਪੁੰਨਤਾ ਦੇ ਅਧਾਰ 'ਤੇ ਕੰਮ ਨਾ ਮਿਲਣਾ ਅਤੇ ਘੱਟ ਪੈਸਿਆਂ 'ਤੇ ਕੰਮ ਮਿਲਣਾ ਹੁੰਦਾ ਹੈ ਅਤੇ ਅਜਿਹੇ ਮੇਲੇ ਲੱਗਾ ਕਿ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਨੌਜਵਾਨਾਂ ਨੂੰ ਇਨ੍ਹਾਂ ਦੀ ਮੰਜ਼ਿਲ ਤੱਕ ਉਡਾਰੀ ਲਾਉਣ ਦਾ ਰਸਤਾ ਵੀ ਵਿਖਾਇਆ ਜਾ ਸਕਦਾ ਹੈ।

    Published by:Krishan Sharma
    First published:

    Tags: Jobs, Ludhiana, Punjab government, Recruitment, Unemployment