ਜਸਵੀਰ ਬਰਾੜ
ਲੁਧਿਆਣਾ ਐਸਟੀਐਫ ਨੇ ਦੋ ਮੁਲਜ਼ਮਾਂ ਨੂੰ ਡੇਢ ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਪਿੰਡ ਜਸਪਾਲ ਬਾਂਗਰ ਥਾਣਾ ਸਾਹਨੇਵਾਲ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਦੋ ਮੁਲਜ਼ਮ ਅਜੇ ਕੁਮਾਰ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਤਲਾਸ਼ੀ ਉਪਰੰਤ 1 ਕਿਲੋ 500 ਗ੍ਰਾਮ ਹੈਰੋਇਨ, ਜਦੋਂ ਕਿ 10 ਕਿਲੋ ਕੈਮੀਕਲ ਪਾਊਡਰ, ਅੱਠ ਬੋਤਲਾਂ ਕੈਮੀਕਲ ਐਸਿਡ, ਅਤੇ ਹੈਰੋਇਨ ਸਪਲਾਈ ਕਰਨ ਲਈ ਰੱਖਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਮੁਹੰਮਦ ਸਦੀਕ ਨੇ ਦੱਸਿਆ ਕਿ ਐਸਟੀਐਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਉਨ੍ਹਾਂ ਨੂੰ ਇਹ ਕਾਮਯਾਬੀ ਹੱਥ ਲੱਗੀ ਹੈ, ਪੁੱਛ-ਗਿੱਛ ਦੌਰਾਨ ਮੁਲਜ਼ਮ ਅਜੇ ਕੁਮਾਰ ਨੇ ਦੱਸਿਆ ਕਿ ਉਸ ਤੇ ਕਰਜ਼ਾ ਹੋਣ ਕਰਕੇ ਉਹ ਨਸ਼ੇ ਦੀ ਸਪਲਾਈ ਕਰਨ ਲੱਗਾ ਸੀ, ਜਦ ਕਿ ਦੂਜੇ ਮੁਲਜ਼ਮ ਤੇ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦਾ ਮਾਮਲਾ ਦਰਜ ਹੈ, ਜਿਨ੍ਹਾਂ ਦੋ ਲੋਕਾਂ ਦੇ ਨਾਲ ਇਹ ਮਿਲ ਕੇ ਨਸ਼ੇ ਦਾ ਕਾਰੋਬਾਰ ਹੀ ਚਲਾਉਂਦੇ ਸਨ। ਉਹ ਦੋਵੇਂ ਫਰਾਰ ਨੇ ਜਿੰਨਾ ਵਿਚੋ ਇੱਕ ਦਾ ਅਜੇ ਕੁਮਾਰ ਹੀ ਹੈ ਅਤੇ ਮਾਲਤੀ ਪ੍ਰਸਾਦ ਵਰਮਾ ਹੈ ਜੋ ਮੁਲਜ਼ਮਾਂ ਨੂੰ ਨਸ਼ੀਲਾ ਪਾਊਡਰ ਅਤੇ ਐਸਿਡ ਹੈਰੋਈਨ ਵਿਚ ਮਿਕਸ ਕਰਵਾਉਣ ਲਈ ਮੁਹਈਆ ਕਰਵਾਉਂਦਾ ਸੀ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heroin, Ludhiana, Punjab Police