ਜਸਵੀਰ ਬਰਾੜ
ਲੁਧਿਆਣਾ ਐਸਟੀਐਫ ਟੀਮ ਨੇ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪਿਓ ਪੁੱਤ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇੱਕ ਕਿਲੋ 33 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਜੋਗਾ ਸਿੰਘ ਅਤੇ ਉਸ ਦਾ ਪਿਓ ਆਪਣੇ ਘਰ ਦੇ ਬਾਹਰ ਈਰਿਕਸ਼ੇ ਚ ਹੈਰੋਇਨ ਵੇਚ ਰਹੇ ਹਨ। ਮੁਖਬਰ ਦੀ ਇਤਲਾਹ ਉਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੋਵਾਂ ਮੁਲਜ਼ਮਾਂ ਨੂੰ ਨਸ਼ਾ ਵੇਚਦੇ ਹੋਏ ਕਾਬੂ ਕਰ ਲਿਆ।
ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ ਹੈਰੋਇਨ ਦੇ ਨਾਲ 180 ਮੋਮੀ ਕਾਗਜ਼ ਦੇ ਲਿਫਾਫੇ ,ਇੱਕ ਇਲੈਕਟ੍ਰਾਨਿਕ ਕੰਡਾਂ, ਅਤੇ ਨਸ਼ਾ ਵੇਚ ਕੇ ਕਮਾਏ 1 ਲੱਖ 32 ਹਜ਼ਾਰ 500 ਰੁਪਏ ਬਰਾਮਦ ਕੀਤੇ।

ਪੁਲਿਸ ਦੀ ਗ੍ਰਿਫਤ ਵਿਚ ਫੜੇ ਗਏ ਦੋਸ਼ੀ।
ਐਸ ਟੀ ਐਫ ਲੁਧਿਆਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਮੁੱਢਲੀ ਜਾਂਚ ਵਿਚ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦੇ ਹਨ ਤੇ ਲੁਧਿਆਣਾ ਦੇ ਆਸ ਪਾਸ ਇਲਾਕਿਆਂ ਵਿਚ ਸਪਲਾਈ ਕਰਦੇ ਹਨ। ਪੁਲਿਸ ਅਨੁਸਾਰ ਜੋਗਾ ਸਿੰਘ ਆਪ ਵੀ ਹੈਰੋਇਨ ਪੀਣ ਦਾ ਆਦੀ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।