Home /News /punjab /

Ludhiana: STF ਰੇਂਜ ਪੁਲਿਸ ਨੇ 2 ਕਿਲੋ 230 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ

Ludhiana: STF ਰੇਂਜ ਪੁਲਿਸ ਨੇ 2 ਕਿਲੋ 230 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ

 Ludhiana:  STF ਰੇਂਜ ਪੁਲਿਸ ਨੇ 2 ਕਿਲੋ 230 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ (file photo)

Ludhiana: STF ਰੇਂਜ ਪੁਲਿਸ ਨੇ 2 ਕਿਲੋ 230 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ (file photo)

ਲੁਧਿਆਣਾ ਐੱਸ.ਟੀ.ਐੱਫ. ਰੇਂਜ ਨੇ ਮਾਛੀਵਾੜਾ ਕੋਹਾੜਾ ਰੋਡ 'ਤੇ ਕਾਰਵਾਈ ਕਰਦੇ ਹੋਏ ਇਕ ਸਿਆਜ਼ ਗੱਡੀ 'ਚ ਸਵਾਰ 4 ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਟੀਮ ਨੇ 2 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ। 

  • Share this:

ਲੁਧਿਆਣਾ - ਜ਼ਿਲ੍ਹਾਂ STF ਰੇਂਜ ਪੁਲਿਸ ਨੇ ਸਿਆਜ਼ ਗੱਡੀ ਸਮੇਤ 2 ਕਿਲੋ 230 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ  ਹੈ। ਸੂਚਨਾ ਦੇ ਆਧਾਰ 'ਤੇ ਲੁਧਿਆਣਾ ਐੱਸ.ਟੀ.ਐੱਫ. ਰੇਂਜ ਨੇ ਮਾਛੀਵਾੜਾ ਕੋਹਾੜਾ ਰੋਡ 'ਤੇ ਕਾਰਵਾਈ ਕਰਦੇ ਹੋਏ ਇਕ ਸਿਆਜ਼ ਗੱਡੀ 'ਚ ਸਵਾਰ 4 ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਟੀਮ ਨੇ 2 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ।  ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਹ ਨਸ਼ੇ ਦੀ ਸਪਲਾਈ ਦਾ ਕਾਰੋਬਾਰ ਕਰਦੇ ਸੀ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ.ਟੀ.ਐਫ ਰੇਂਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਕੋਹਾੜਾ ਮਾਛੀਵਾੜਾ ਰੋਡ 'ਤੇ ਨਾਕਾਬੰਦੀ ਕੀਤੀ ਗਈ ਸੀ, ਜਿਸ ਤੋਂ ਬਾਅਦ ਆ ਰਹੇ ਸਿਆਜ਼ ਵਾਹਨ ਨੂੰ ਰੋਕ ਕੇ ਉਸ 'ਚ ਸਵਾਰ 4 ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਗੱਡੀ ਦੀ ਤਲਾਸ਼ੀ ਲਈ ਗਈ। ਗੱਡੀ ਵਿੱਚੋ  2 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੈਰੋਇਨ ਦੀ ਸਪਲਾਈ ਕਰਦੇ ਸਨ।  ਅਧਿਕਾਰੀਆਂ ਨੇ ਦੱਸਿਆ ਕਿ ਉਹ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲ ਕਰਕੇ ਨਸ਼ੇ ਦੀ ਸਪਲਾਈ ਕਰਦੇ ਸਨ। ਪੁਲਿਸ ਨੇ  ਉਕਤ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।  ਤਫਤੀਸ਼ ਦੌਰਾਨ ਮੁਲਜ਼ਮਾਂ ਤੋਂ ਉਮੀਦ ਹੈ।

Published by:Ashish Sharma
First published:

Tags: Drug Mafia, Drugs, Heroin, Ludhiana police, Punjab Police