ਸ਼ਿਵਮ ਮਹਾਜਨ, ਲੁਧਿਆਣਾ:
ਅਕਾਲੀ ਦਲ ਵੱਲੋਂ ਇਕ ਅਦਭੁੱਤ ਕਿਸਮ ਦਾ ਤਿੰਨ ਪਹੀਆ ਸਾਈਕਲ ਦਾ ਪ੍ਰਦਰਸ਼ਨ ਕੀਤਾ ਗਿਆ। ਤਿੰਨ ਪਹੀਆ ਸਾਈਕਲ ਉੱਤੇ ਬੈਠ ਕੇ ਉਨ੍ਹਾਂ ਨੇ ਇਹ ਗੱਲ ਆਖੀ ਕਿ ਚੰਨੀ ਗੱਲ ਕਰਦੇ ਹਨ ਕਿ ਉਹ ਰਿਕਸ਼ਾ ਬੜਾ ਤੇਜ਼ ਚਲਾਉਂਦੇ ਹਨ ,ਮੰਜੇ ਬੁਣ ਲੈਂਦੇ ਹਨ, ਟੈਂਟ ਦਾ ਕੰਮ ਕੀਤਾ ਹੋਇਆ, ਦੀਵੇ ਬਣਾਉਂਦੇ ਹਨ, ਤਾਂ ਲੁਧਿਆਣਾ ਅਕਾਲੀ ਦਲ ਨੇ ਇਸ ਗੱਲ 'ਤੇ ਇਸ ਗਲ ਦਾ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਰਿਕਸ਼ੇ ਤੇ ਰੇਸ ਲਗਾਉਣ ਤਾਂ ਉਹ ਹਾਰ ਜਾਣਗੇ।
ਅਕਾਲੀ ਦਲ ਦਾ ਗਹਿਣਾ ਇਹ ਸੀ ਕਿ ਸਰਕਾਰ ਆਪਣੇ ਕੰਮ ਗਿਣਾਵੇ ਕਿ ਉਨ੍ਹਾਂ ਨੇ ਕਿੰਨੀ ਪ੍ਰਗਤੀ ਪੰਜਾਬ ਦੇ ਵਿੱਚ ਲਿਆਉਂਦੀ ਹੈ। ਮੁੱਖ ਮੰਤਰੀ ਸਭ ਇਹ ਨਾ ਦੱਸਣ ਕਿ ਮੈਂ ਆਪਣੇ ਪਿਛੋਕੜ ਦੇ ਵਿੱਚ ਕੀ ਕੁਝ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Charanjit Singh Channi, Chief Minister, Ludhiana, Punjab, SAD