Home /punjab /

ਟ੍ਰੈਫਿਕ ਪੁਲਿਸ ਦਾ ASI ਸਮਾਜ ਲਈ ਕਰ ਰਿਹਾ ਵੱਡਾ ਉਪਰਾਲਾ, ਲੋਕ ਕਰ ਰਹੇ ਧੰਨਵਾਦ  

ਟ੍ਰੈਫਿਕ ਪੁਲਿਸ ਦਾ ASI ਸਮਾਜ ਲਈ ਕਰ ਰਿਹਾ ਵੱਡਾ ਉਪਰਾਲਾ, ਲੋਕ ਕਰ ਰਹੇ ਧੰਨਵਾਦ  

ਅਸ਼ੋਕ

ਅਸ਼ੋਕ ਚੌਹਾਨ ਆਪਣੀ ਡਿਊਟੀ ਦੌਰਾਨ ਕੋਲਡ ਸਟੋਰੇਜ ਬਾਕਸ ਵਿਚਾਲੇ ਬਰਫ਼ ਰੱਖ ਕੇ ਪਾਣੀ ਦੇ ਗਲਾਸ ਦੀ ਛ

ਇਹ ਕਹਾਣੀ ਲੁਧਿਆਣਾ ਤੋਂ ਟ੍ਰੈਫਿਕ ਪੁਲਿਸ ਵਿਚਾਲੇ ਕੰਮ ਕਰ ਰਹੇ ਏਐਸਆਈ ਦੀ ਹੈ। ਜਿਸ ਦਾ ਨਾਮ ਅਸ਼ੋਕ ਚੌਹਾਨ ਹੈ। ਅਸ਼ੋਕ ਚੌਹਾਨ ਬੀਤੇ 2 ਮਹੀਨੇ ਤੋਂ ਮਨੁੱਖੀ ਸੇਵਾ ਦਾ ਵੱਡਾ ਉਪਰਾਲਾ ਕਰ ਰਿਹਾ ਹੈ। ਅਜੋਕੇ ਸਮੇ ਵਿਚਾਲੇ ਪੂਰੇ ਪੰਜਾਬ ਸੂਬੇ ਵਿਚ ਗਰਮੀ ਦਾ ਜ਼ੋਰ ਹੈ ਅਤੇ ਇਸ ਗਰਮੀ ਦੇ ਦੌਰਾਨ ਅਸ਼ੋਕ ਚੌਹਾਨ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਡਿਊਟੀ ਦਿੰਦੇ ਹਨ। ਡਿਊਟੀ ਦੇ ਨਾਲ ਅਸ਼ੋਕ ਚੌਹਾਨ ਮਨੁੱਖੀ ਸੇਵਾ ਦਾ ਇਕ ਐਸਾ ਕਾਰਜ ਕਰ ਰਹੇ ਹਨ ਜੋ ਕਿ ਹਰ ਇਨਸਾਨ ਕਰ ਸਕਦਾ ਹੈ।

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ

  ਅਸ਼ੋਕ ਚੌਹਾਨ ਆਪਣੀ ਡਿਊਟੀ ਦੌਰਾਨ ਕੋਲਡ ਸਟੋਰੇਜ ਬਾਕਸ ਵਿਚਾਲੇ ਬਰਫ਼ ਰੱਖ ਕੇ ਪਾਣੀ ਦੇ ਗਲਾਸ ਦੀ ਛਬੀਲ ਲਗਾਉਂਦੇ ਹਨ। ਇਹ ਪਾਣੀ ਦੇ ਗਿਲਾਸ ਹਰ ਰਾਹਗੀਰ ਹਰ ਜ਼ਰੂਰਤਮੰਦ ਅਤੇ ਜੋ ਪਾਣੀ ਪੀਣਾ ਚਾਹੁੰਦਾ ਹੈ ਉਸ ਨੂੰ ਮੁਫਤ ਦਿੱਤੇ ਜਾਂਦੇ ਹਨ। ਆਪਣੀ ਪਿਆਸ ਮੁਤਾਬਕ ਕੋਈ ਵੀ ਵਿਅਕਤੀ ,ਇੱਕ ,ਦੋ ,ਤਿੱਨ ਗਿਲਾਸ ਵੀ ਪੀ ਲੈਂਦਾ, ਲੇਕਿਨ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਲਗਾਈ ਜਾਂਦੀ।

  ਅਸ਼ੋਕ ਚੌਹਾਨ ਦਾ ਕਹਿਣਾ ਸੀ ਕਿ ਹਰ ਰੋਜ਼ ਉਨ੍ਹਾਂ ਦੀ 40-50 ਪੇਟੀਆਂ ਲੱਗਦੀਆਂ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਇਹ ਖਰਚ ਖ਼ੁਦ ਦੇ ਪੈਸੇ ਨਾਲ ਕੀਤਾ ਅਤੇ ਬਾਅਦ ਵਿਚ ਜਦ ਲੁਧਿਆਣਾ ਵਾਸੀਆਂ ਨੂੰ ਉਨ੍ਹਾਂ ਦੀ ਇਸ ਮੁਹਿੰਮ ਦਾ ਪਤਾ ਲੱਗਿਆ ਤਾਂ ਹਰ ਰੋਜ਼ ਕੋਈ ਨਾ ਕੋਈ ਉਨ੍ਹਾਂ ਨੂੰ ਪਾਣੀ ਦੀ ਪੇਟੀਆਂ ਦਾ ਜਿੰਨਾ ਹੋ ਸਕੇ ਸਮਰਥਨ ਦੇ ਜਾਂਦਾ ਹੈ ਅਤੇ ਖੁਦ ਪਾਣੀ ਦੀਆਂ ਪੇਟੀਆਂ ਉਨ੍ਹਾਂ ਦੇ ਕੋਲ ਰੱਖ ਕੇ ਚਲੇ ਜਾਂਦੇ ਹਨ। ਜਿਸ ਤੋਂ ਬਾਅਦ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਖੇ ਰਾਹਗੀਰ ਅਤੇ ਬੱਸਾਂ ਖਾਸ ਤੌਰ ਤੇ ਰੁਕ ਕੇ ਅਸ਼ੋਕ ਚੌਹਾਨ ਕੋਲੋਂ ਪਾਣੀ ਦੀ ਛਬੀਲ ਦਾ ਆਨੰਦ ਮਾਣਦੀਆਂ ਹਨ। ਆਓ ਤੁਹਾਨੂੰ ਰਾਬਤਾ ਕਰਾਈਏ ਐਸੇ ਸੱਜਣ ਪੁਲਿਸ ਵਾਲੇ ਦੇ ਨਾਲ ਜੋ ਕਿ ਮਨੁੱਖੀ ਸੇਵਾ ਲਈ ਸਮਾਜ ਵਿੱਚ ਇੱਕ ਵੱਡਾ ਉਪਰਾਲਾ ਕਰਕੇ ਲੁਧਿਆਣੇ ਸ਼ਹਿਰ ਅਤੇ ਪੰਜਾਬ ਪੁਲਿਸ ਦਾ ਨਾਮ ਚਮਕਾ ਰਿਹਾ ਹੈ।
  Published by:rupinderkaursab
  First published:

  Tags: Ludhiana, Police, Punjab

  ਅਗਲੀ ਖਬਰ