Home /punjab /

UNCUT: ਤੇਲ ਪੈਟਰੋਲ ਦੀ ਘੱਟ ਹੋਈਆਂ ਕੀਮਤਾਂ ਬਾਰੇ ਕੀ ਕਹਿਣਾ ਲੁਧਿਆਣਾ ਵਾਸੀਆਂ ਦਾ

UNCUT: ਤੇਲ ਪੈਟਰੋਲ ਦੀ ਘੱਟ ਹੋਈਆਂ ਕੀਮਤਾਂ ਬਾਰੇ ਕੀ ਕਹਿਣਾ ਲੁਧਿਆਣਾ ਵਾਸੀਆਂ ਦਾ

ਪੈਟਰੋਲ

ਪੈਟਰੋਲ ਦੀ ਘਟ ਕੀਮਤਾਂ ਨਾਲ ਉਨ੍ਹਾਂ ਦੇ ਰੋਜ਼ਾਨਾ ਖ਼ਰਚ ਅਤੇ ਬੱਚਤ ਦੇ ਵਿਚਾਲੇ ਵਾਧਾ ਹੋਵੇਗਾ,ਨਾਲ

ਪੈਟਰੋਲ ਦੀ ਘਟ ਕੀਮਤਾਂ ਨਾਲ ਉਨ੍ਹਾਂ ਦੇ ਰੋਜ਼ਾਨਾ ਖ਼ਰਚ ਅਤੇ ਬੱਚਤ ਦੇ ਵਿਚਾਲੇ ਵਾਧਾ ਹੋਵੇਗਾ,ਨਾਲ ਹੀ ਸੂਬਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੇਂਦਰ ਸਰਕਾਰ ਵਾਂਗ ਉਹ ਵੀ ਤੇਲ- ਪੈਟਰੋਲ ਦੀ ਕੀਮਤਾਂ ਤੇ ਲਿਆ ਜਾਣ ਵਾਲਾ ਵੈਟ ਘਟਾਵੇ, ਤਾਂ ਜੋ ਘੱਟ ਹੋਈਆਂ ਇਨ੍ਹਾਂ ਕੀਮਤਾਂ ਦਾ ਡਬਲ ਫ਼ਾਇਦਾ ਆਮ ਜਨਤਾ ਨੂੰ ਮਿਲ ਸਕੇ। 

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਤੇਲ ਪੈਟਰੋਲ ਦੀ ਕੀਮਤਾਂ ਦੇ ਰੇਟ ਘਟਾਏ ਗਏ ਹਨ ਅਤੇ ਨਾਲ ਹੀ ਗੈਸ ਸਿਲੰਡਰ ਤੇ ਵੀ 200 ਰੁਪਏ ਘਟਾਏ ਗਏ ਹਨ। ਜਿਸ ਤੋਂ ਬਾਅਦ ਆਮ ਜਨਤਾ ਨੂੰ ਮਹਿੰਗਾਈ ਤੋਂ ਨਿਜਾਤ ਮਿਲਦਾ ਨਜ਼ਰ ਆ ਰਿਹਾ।

    ਲੁਧਿਆਣਾ ਦੇ ਪੈਟਰੋਲ ਪੰਪ ਉੱਤੇ ਅਸੀਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਪੈਟਰੋਲ ਦੀ ਘਟ ਕੀਮਤਾਂ ਨਾਲ ਉਨ੍ਹਾਂ ਦੇ ਰੋਜ਼ਾਨਾ ਖ਼ਰਚ ਅਤੇ ਬੱਚਤ ਦੇ ਵਿਚਾਲੇ ਵਾਧਾ ਹੋਵੇਗਾ,ਨਾਲ ਹੀ ਸੂਬਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੇਂਦਰ ਸਰਕਾਰ ਵਾਂਗ ਉਹ ਵੀ ਤੇਲ- ਪੈਟਰੋਲ ਦੀ ਕੀਮਤਾਂ ਤੇ ਲਿਆ ਜਾਣ ਵਾਲਾ ਵੈਟ ਘਟਾਵੇ, ਤਾਂ ਜੋ ਘੱਟ ਹੋਈਆਂ ਇਨ੍ਹਾਂ ਕੀਮਤਾਂ ਦਾ ਡਬਲ ਫ਼ਾਇਦਾ ਆਮ ਜਨਤਾ ਨੂੰ ਮਿਲ ਸਕੇ।

    ਵਸਨੀਕਾਂ ਦਾ ਕਹਿਣਾ ਸੀ ਕਿ ਤੇਲ ਪੈਟਰੋਲ ਦੀ ਘੱਟ ਹੋਈਆਂ ਕੀਮਤਾਂ ਚੰਗੀਆਂ ਤਾਂ ਹਨ,ਪਰ ਇਹ ਹੋਰ ਘੱਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਆਮ ਵਰਗ ਨੂੰ ਮਹਿੰਗਾਈ ਤੋ ਥੋੜ੍ਹਾ ਨਿਜਾਤ ਮਿਲੇ।
    ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ ਦੀ ਗੱਲ ਕਰੀਏ 96.80ਰੁਪਏ ਅਤੇ ਡੀਜ਼ਲ ਦੀ ਕੀਮਤ 87.14 ਰੁਪਏ ਹੋ ਗਈ ਹੈ।

    ਉੱਥੇ ਹੀ ਮਹਿਲਾ ਵਰਗ ਵਿੱਚ ਵੀ ਖੁਸ਼ੀ ਵੇਖਣ ਨੂੰ ਮਿਲੀ ਕਿ ਸਿਲੰਡਰ ਦੀ ਕੀਮਤ 200 ਰੁਪਏ ਘਟ ਗਈ ਹੈ।ਜਿਸ ਨਾਲ ਰਸੋਈ ਖਰਚ ਦੇ ਵਿਚਾਲੇ ਵੀ ਮੁਨਾਫ਼ਾ ਮਿਲੇਗਾ,ਉੱਥੇ ਹੀ ਤੇਲ ਪੈਟਰੋਲ ਅਤੇ ਸਿਲੰਡਰ ਦੀ ਘੱਟ ਹੋਈਆਂ ਕੀਮਤਾਂ ਦੇ ਕਾਰਨ ਮਹਿੰਗਾਈ ਤੇ ਇਸ ਦਾ ਸਿੱਧਾ ਅਸਰ ਪਵੇਗਾ ਅਤੇ ਆਮ ਜ਼ਰੂਰਤ ਵਾਲੀਆਂ ਰੋਜ਼ਾਨਾ ਵਸਤਾਂ ਦੀ ਕੀਮਤ ਵੀ ਘੱਟ ਹੋ ਸਕਦੀ ਹੈ।
    Published by:Amelia Punjabi
    First published:

    Tags: Ludhiana, Petrol Price Today In Punjab

    ਅਗਲੀ ਖਬਰ