• Home
  • »
  • News
  • »
  • punjab
  • »
  • LUDHIANA WOMAN RAPED IN MOVING CAR AFTER FRIEND BIRTHDAY PARTY

ਲੜਕੀ ਨੂੰ ਜਨਮ ਦਿਨ ਦੀ ਪਾਰਟੀ ਵਿਚ ਬੁਲਾਇਆ, ਫੇਰ ਚਲਦੀ ਕਾਰ 'ਚ ਕੀਤਾ ਸਮੂਹਿਕ ਬਲਾਤਕਾਰ

ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ।

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ (ਸੰਕੇਤਕ ਫੋਟੋ)

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ (ਸੰਕੇਤਕ ਫੋਟੋ)

  • Share this:
    ਜਸਵੀਰ ਬਰਾੜ
    ਲੁਧਿਆਣਾ ਵਿਚ 30 ਸਾਲਾ ਲੜਕੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ, ਜਿਸ ਉਤੇ  ਕਾਰਵਾਈ ਕਰਦਿਆਂ ਥਾਣਾ ਸਰਾਭਾ ਨਗਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਵਾਰਦਾਤ ਵਿਚ ਵਰਤੀ ਕਾਰ ਨੂੰ  ਕਬਜੇ ਵਿੱਚ ਲੈ ਲਈ ਹੈ।

    ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਬੀਤੀ ਰਾਤ ਪੀੜਤਾ ਦੇ ਦੋਸਤ ਪ੍ਰਸ਼ਾਂਤ ਅਤੇ ਰੋਹਿਤ ਨੇ ਉਸ ਨੂੰ ਜਨਮਦਿਨ ਦੀ ਪਾਰਟੀ ਵਿਚ ਬੁਲਾਇਆ ਸੀ। ਜਦੋਂ ਪਾਰਟੀ ਖਤਮ ਹੋਈ ਅਤੇ ਬਾਕੀ ਦੋਸਤ ਚਲੇ ਗਏ ਤਾਂ  ਮੁਲਜ਼ਮ ਰੋਹਿਤ ਨੇ ਪੀੜਤਾ ਨੂੰ ਜਬਰਦਸਤੀ ਕਾਰ ਵਿੱਚ ਬਿਠਾ ਲਿਆ। ਇਸ ਦੌਰਾਨ ਮੁਲਜ਼ਮ ਪ੍ਰਸ਼ਾਂਤ ਕਾਰ ਚਲਾਉਣ ਲੱਗ ਪਿਆ। ਚਲਦੀ ਕਾਰ ਵਿਚ ਪਹਿਲਾਂ ਮੁਲਜ਼ਮ ਰੋਹਿਤ ਨੇ ਅਤੇ ਫਿਰ ਦੋਸਤ ਪ੍ਰਸ਼ਾਂਤ ਨੇ ਪੀੜਤਾ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਤੜਕੇ ਕਰੀਬ ਤਿੰਨ ਵਜੇ ਮੁਲਜ਼ਮ ਚਲਦੀ ਕਾਰ ਵਿਚੋਂ ਬਾਹਰ ਸੁੱਟ ਕੇ   ਫਰਾਰ ਹੋ ਗਏ। ਫਿਲਹਾਲ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਦੋਵੇ ਮੁਲਜ਼ਮ ਪੀੜਤ ਲੜਕੀ ਨਾਲ ਇੱਕ ਨਿੱਜੀ ਹੋਟਲ ਵਿੱਚ ਕੰਮ ਕਰਦੇ ਸਨ।

    ਥਾਣਾ ਸਰਾਭਾ ਨਗਰ ਦੇ ਐਸਐਚਓ ਮਧੂਬਾਲਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ।
    Published by:Ashish Sharma
    First published: