Home /News /punjab /

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਪ੍ਰਵਾਸੀ ਨੌਜਵਾਨ ਵੱਲੋਂ ਖੁਦਕੁਸ਼ੀ

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਪ੍ਰਵਾਸੀ ਨੌਜਵਾਨ ਵੱਲੋਂ ਖੁਦਕੁਸ਼ੀ

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਪ੍ਰਵਾਸੀ ਨੌਜਵਾਨ ਵੱਲੋਂ ਖੁਦਕੁਸ਼ੀ

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਪ੍ਰਵਾਸੀ ਨੌਜਵਾਨ ਵੱਲੋਂ ਖੁਦਕੁਸ਼ੀ

  • Share this:

ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਇਕ ਨੌਜਵਾਨ ਪ੍ਰਵਾਸੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨੌਜਵਾਨ 23  ਸਾਲ ਦਾ ਸੀ ਅਤੇ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ । ਜਿਸ ਘਰ ਵਿੱਚ ਉਹ ਰਹਿੰਦਾ ਸੀ, ਉਨ੍ਹਾਂ ਨੂੰ ਅੱਜ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਮਕਾਨ ਮਾਲਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ 'ਤੇ ਪੁਲਿਸ ਪਹੁੰਚੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਕਾਨ ਮਾਲਕ ਨੇ ਦੱਸਿਆ ਕਿ ਨੌਜਵਾਨ ਉਨ੍ਹਾਂ ਕੋਲ ਸਿਰਫ ਰਾਤ ਨੂੰ ਸੌਣ ਆਉਂਦਾ ਸੀ। ਦਿਨ ਵਿੱਚ ਉਹ ਬਾਹਰ ਹੀ ਕੰਮਕਾਰ ਕਰਦਾ ਸੀ। ਮਕਾਨ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਉਨ੍ਹਾਂ ਦੇ ਘਰ ਕੰਮ ਕਰਦੀ ਹੁੰਦੀ ਸੀ। ਉਦੋਂ ਦਾ ਹੀ ਉਹ ਇੱਥੇ ਰਹਿ ਰਿਹਾ ਹੈ। ਉਧਰ ਮਕਾਨ ਮਾਲਿਕ ਦੇ ਬੁਟੀਕ 'ਚ ਕੰਮ ਕਰਨ ਵਾਲੇ ਮਾਸਟਰ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਹੀ ਇਸ ਬਾਰੇ ਜਾਣਕਾਰੀ ਮਿਲੀ।

ਮੌਕੇ ਉਤੇ ਪਹੁੰਚੇ ਥਾਣਾ ਦੁੱਗਰੀ ਦੇ ਏ ਐੱਸ ਆਈ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਨਾਮ ਹੇਮਰਾਜ ਸੀ, ਜਿਸ ਸਬੰਧੀ ਉਸ ਦੇ ਮਕਾਨ ਮਾਲਿਕ ਨੇ ਸਵੇਰੇ ਫੋਨ ਕਰਕੇ ਇਤਲਾਹ ਦਿੱਤੀ। ਪੁਲਿਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।

Published by:Ashish Sharma
First published:

Tags: Ludhiana, Suicide