ਸ਼ਿਵਮ ਮਹਾਜਨ
ਲੁਧਿਆਣਾ ਦੀ ਸਵੇਰ ਨਸ਼ੇ ਦੇ ਵਿਰੋਧ ਨਾਲ ਹੋਈ। ਲੁਧਿਆਣਾ 'ਚ ਨਸ਼ੇ ਵਿਰੋਧੀ ਮੁਹਿੰਮ ਦੇ ਵਿੱਚ ਨੌਜਵਾਨ ਅਤੇ ਬੱਚਿਆਂ ਨੇ ਮੈਰਾਥਨ ਵਿੱਚ ਹਿੱਸਾ ਲਿਆ। ਇਸ ਮੈਰਾਥਨ ਦਾ ਮੁੱਖ ਉਦੇਸ਼ ਨਸ਼ਾ ਦਾ ਵਿਰੋਧ, ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਅਤੇ ਨਸ਼ੇ ਦੀ ਰੋਕਥਾਮ ਕਰਨਾ ਸੀ।ਇਸ ਦੇ ਚੱਲਦਿਆਂ ਹਜ਼ਾਰਾਂ ਦੀ ਭੀਡ਼ ਨੇ 5 ਕਿਲੋਮੀਟਰ ਦੀ ਮੈਰਾਥਨ ਵਿੱਚ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਸੁਰਭੀ ਮਲਿਕ ਨੇ ਕਿਹਾ ਕਿ ਹਰੇਕ ਵਿਅਕਤੀ ਦੇ ਸਾਂਝੇ ਯਤਨਾਂ ਨਾਲ ਹੀ ਸਾਡੇ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਲੁਧਿਆਣਾ ਵਿੱਚ ਹਾਲ ਹੀ ਵਿੱਚ 37 ਨਵੇਂ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰ ਸਥਾਪਿਤ ਕੀਤੇ ਗਏ ਹਨ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਵੇਂ ਕਲੀਨਿਕਾਂ ਦੀ ਸ਼ੁਰੂਆਤ ਤੋਂ ਬਾਅਦ ਲੁਧਿਆਣਾ ਵਿੱਚ ਓਟ ਸੈਂਟਰਾਂ ਦੀ ਕੁੱਲ ਗਿਣਤੀ 54 ਹੋ ਗਈ ਹੈ, ਜੋ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਣਗੇ।
ਉਨ੍ਹਾਂ ਦੱਸਿਆ ਕਿ ਪੀ.ਐਚ.ਸੀ. ਰਾਮਪੁਰ, ਕਟਾਣੀ ਕਲਾਂ, ਕਾਲਖ, ਮਹਿਦੂਦਾਂ, ਤਲਵੰਡੀ ਕਲਾਂ, ਸਵੱਦੀ ਕਲਾਂ, ਮੋਹੀ, ਮੁੱਲਾਂਪੁਰ, ਭਨੋਹੜ, ਲਾਡੋਵਾਲ, ਚੌਕੀਮਾਨ, ਮਾਣੂੰਕੇ, ਕਾਉਂਕੇ ਕਲਾਂ, ਯੂ.ਸੀ.ਐਚ.ਸੀਜ਼ ਵਰਧਮਾਨ, ਸੀ.ਐਸ. ਕੰਪਲੈਕਸ, ਸ਼ਿਮਲਾਪੁਰੀ, ਘਵੱਦੀ, ਮੰਡਿਆਲਾ ਕਲਾਂ, ਗਿਆਸਪੁਰਾ, ਜਵੱਦੀ, ਯੂ.ਪੀ.ਐਚ.ਸੀਜ਼ ਜਗਰਾਉਂ, ਖੰਨਾ, ਲੇਡੀ ਹਸਪਤਾਲ, ਅਬਦੁੱਲਾਪੁਰ ਬਸਤੀ, ਢੋਲੇਵਾਲ, ਭਗਵਾਨ ਨਗਰ, ਦੁੱਗਰੀ, ਜਨਤਾ ਨਗਰ, ਮਾਡਲ ਟਾਊਨ, ਮੁਰਾਦਪੁਰਾ, ਪ੍ਰਤਾਪ ਨਗਰ, ਸਬਜ਼ੀ ਮੰਡੀ, ਸਲੇਮ ਟਾਬਰੀ, ਸ਼ਿਵਪੁਰੀ ਅਤੇ ਸਨੇਤ ਵਿਖੇ ਨਵੇਂ ਸੈਂਟਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੇ ਕੁੱਲ 17 ਓਟ ਸੈਂਟਰਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਬਹੁਤ ਮਜ਼ਬੂਤ ਕੀਤਾ ਹੈ ਜੋ ਸਿਵਲ ਹਸਪਤਾਲ ਲੁਧਿਆਣਾ, ਐਸ.ਡੀ.ਐਚ. ਜਗਰਾਉਂ, ਸਮਰਾਲਾ, ਖੰਨਾ, ਰਾਏਕੋਟ, ਸੀ.ਐਚ.ਸੀ. ਸੁਧਾਰ, ਹਠੂਰ, ਸਿੱਧਵਾਂ ਬੇਟ, ਮਾਛੀਵਾੜਾ, ਮਲੌਦ, ਮਾਨਪੁਰ, ਕੂੰਮ ਕਲਾਂ, ਡੇਹਲੋਂ, ਸਾਹਨੇਵਾਲ, ਪੱਖੋਵਾਲ, ਪਾਇਲ ਅਤੇ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਕੰਮ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Administration, Drugs, Punjab