ਨਹੀਂ ਮੰਨੀ ਹਾਰ, ਖੁਦ ਰੇਹੜਾ ਖਿੱਚ ਕੇ ਦੋਵੇਂ ਭਰਾ ਕਰ ਰਹੇ ਮਿਹਨਤ ਮਜ਼ਦੂਰੀ

News18 Punjabi | News18 Punjab
Updated: July 16, 2020, 5:53 PM IST
share image
ਨਹੀਂ ਮੰਨੀ ਹਾਰ, ਖੁਦ ਰੇਹੜਾ ਖਿੱਚ ਕੇ ਦੋਵੇਂ ਭਰਾ ਕਰ ਰਹੇ ਮਿਹਨਤ ਮਜ਼ਦੂਰੀ
ਨਹੀਂ ਮੰਨੀ ਹਾਰ, ਖੁਦ ਰੇਹੜਾ ਖਿੱਚ ਕੇ ਦੋਵੇਂ ਭਰਾ ਕਰ ਰਹੇ ਮਿਹਨਤ ਮਜ਼ਦੂਰੀ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਇੱਕ ਪਾਸੇ ਜਿੱਥੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮੋਬਾਈਲ ਗੇਮਾਂ ਦੇ ਚੱਕਰ ਵਿਚ ਫ਼ਸੀ ਹੋਈ ਹੈ। ਉੱਥੇ ਹੀ ਅਜਿਹੇ ਵੀ ਨੌਜਵਾਨ ਹਨ ਜੋ ਦੋ ਵਕਤ ਦੀ ਰੋਟੀ ਕਮਾਉਣ ਲਈ ਜੀ ਤੋੜ ਮਜ਼ਦੂਰੀ ਕਰ ਰਹੇ ਹਨ। ਇਹ ਹੈ ਤਿੰਨ ਲੋਕਾਂ ਦਾ ਗ਼ਰੀਬ ਪਰਿਵਾਰ ਹੈ, ਜਿਸ ਵਿਚ ਮਾਂ ਤੇ ਉਸ ਦੇ ਦੋ ਬੱਚੇ ਹਨ। ਦੱਸ ਦਈਏ ਕਿ ਇਹ ਪਰਿਵਾਰ ਰੋਜ਼ ਦੋ ਵਕਤ ਦੀ ਰੋਟੀ ਕਮਾਉਣ ਲਈ ਰੇਹੜੇ ਉਪਰ ਲੱਦ ਕੇ ਆਪ ਹੀ ਇਸ ਨੂੰ ਚਲਾ ਕੇ ਥਾਂ -ਥਾਂ  ਜਾ ਕੇ ਸਮਾਨ ਵੇਚਦੇ ਹਨ।

ਹੁਣ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਬੈਲ (ਬਲਦ) ਕਿਉਂ ਬਣ ਗਏ ਅਤੇ ਇਸ ਪਿੱਛੇ ਕੀ ਮਜਬੂਰੀ ਸੀ। ਮਜਬੂਰੀ ਇਹ ਸੀ ਕਿ ਇਹਨਾਂ ਕੋਲ ਜੋ ਬਲਦ ਸੀ, ਉਸ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਹੁਣ ਦੀ ਪੈਸੇ ਨਾ ਹੋਣ ਕਾਰਨ ਮਜਬੂਰੀ ਵਿਚ ਨਵਾਂ ਬਲਦ ਨਹੀਂ ਖਰੀਦ ਸਕੇ ਤੇ ਖੁਦ ਹੀ ਰੇਹੜਾ ਖਿੱਚਣ ਦਾ ਫੈਸਲਾ ਕੀਤਾ।


ਇਹ ਨੌਜਵਾਨ ਲੜਕੇ ਰੋਜ਼ ਆਪ ਹੀ ਰੇਹੜਾ ਖਿੱਚ ਕੇ  ਮੁੱਲਾਂਪੁਰ ਤੋਂ ਲੁਧਿਆਣਾ ਅਤੇ ਦੂਸਰੇ ਸ਼ਹਿਰਾਂ ਵਿਚ ਜਾਂਦੇ ਹਨ। ਇਨ੍ਹਾਂ ਨੌਜਵਾਨਾਂ ਨਾਲ ਉਨ੍ਹਾਂ ਦੀ ਮਾਂ ਹੁੰਦੀ ਹੈ, ਉਹ ਮਾਂ ਨੂੰ ਰੇਹੜੇ ਉਤੇ ਬੈਠਾ ਕੇ ਸ਼ਹਿਰ ਵਿਚ ਚੱਕਰ ਲਾਉਂਦੇ ਹਨ। ਇਸ ਤਰ੍ਹਾਂ ਇਹ ਸਮਾਨ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਨ। ਦੱਸ ਦਈਏ ਕਿ ਇਹ ਦੋਵੇਂ ਭਰਾ ਵਾਰੀ ਵਾਰੀ ਰੇੜ੍ਹਾ ਖਿੱਚਦੇ ਹਨ ਤੇ ਜਗਾ ਜਗਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਨ। ਰਾਹਗੀਰ ਵਲੋਂ ਬਣਾਈ ਗਈ ਇਹਨਾਂ ਨੌਜਵਾਨਾਂ ਦੀ ਵੀਡੀਉ ਚਰਚਾ ਵਿਚ ਹੈ ਤੇ ਉਹਨਾ ਲੋਕਾਂ ਲਈ ਮਿਸਾਲ ਜੋ ਕੋਈ ਵੀ ਕੰਮ ਨਾ ਕਰਨ ਲਈ ਬਹਾਨੇ ਬਣਾਉਂਦੇ ਹਨ।
Published by: Ashish Sharma
First published: July 16, 2020, 5:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading