Home /News /punjab /

ਪਸ਼ੂਆਂ ਵਿਚ ਫੈਲੇ ਲੰਪੀ ਸਕਿੱਨ ਰੋਗ ਨੇ ਭਵਾਨੀਗੜ੍ਹ 'ਚ ਵੀ ਦਿੱਤੀ ਦਸਤਕ

ਪਸ਼ੂਆਂ ਵਿਚ ਫੈਲੇ ਲੰਪੀ ਸਕਿੱਨ ਰੋਗ ਨੇ ਭਵਾਨੀਗੜ੍ਹ 'ਚ ਵੀ ਦਿੱਤੀ ਦਸਤਕ

ਪਸ਼ੂਆਂ ਵਿਚ ਫੈਲੀ ਲੰਪੀ ਚਮੜੀ ਰੋਗ ਨੇ ਭਵਾਨੀਗੜ੍ਹ 'ਚ ਵੀ ਦਿੱਤੀ ਦਸਤਕ

ਪਸ਼ੂਆਂ ਵਿਚ ਫੈਲੀ ਲੰਪੀ ਚਮੜੀ ਰੋਗ ਨੇ ਭਵਾਨੀਗੜ੍ਹ 'ਚ ਵੀ ਦਿੱਤੀ ਦਸਤਕ

ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਦੀ ਇੱਕ ਟੀਮ ਵੱਲੋਂ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਸ਼ੂਆਂ 'ਚ ਉਕਤ ਚਰਮ ਰੋਗ ਫੈਲੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਤੇ ਟੀਮ 'ਚ ਸ਼ਾਮਲ ਮਾਹਿਰ ਡਾਕਟਰਾਂ ਨੇ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਕਰਕੇ ਤੁਰੰਤ ਇਲਾਜ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।

ਹੋਰ ਪੜ੍ਹੋ ...
 • Share this:
  RAJIV SHARMA

  ਭਵਾਨੀਗੜ੍ਹ: ਪਸ਼ੂਆਂ 'ਚ ਤੇਜੀ ਨਾਲ ਫੈਲ ਰਹੇ ਚਰਮ ਰੋਗ ਨੇ ਭਵਾਨੀਗੜ੍ਹ 'ਚ ਵੀ ਦਸਤਕ ਦੇ ਦਿੱਤੀ ਹੈ। ਲੰਪੀ ਸਕਿੱਨ ਰੋਗ ਦੀ ਚਪੇਟ 'ਚ ਆਉਣ ਨਾਲ ਇੱਥੇ ਰਾਮਪੁਰਾ ਰੋਡ 'ਤੇ ਸਥਿਤ ਗਊਸ਼ਾਲਾ ਵਿੱਚ 70 ਤੋਂ 80 ਗਊਵੰਸ਼ ਬਿਮਾਰ ਹੋ ਗਏ। ਜਿਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋੰ ਬਿਮਾਰ ਹੋਈਆਂ ਗਊਆਂ ਦੇ ਇਲਾਜ ਸਬੰਧੀ ਤੁਰਤ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

  ਇਸ ਸਬੰਧੀ ਗਊਸ਼ਾਲਾ ਦੇ ਮੈਨੇਜਰ ਸੋਮਨਾਥ ਨੇ ਦੱਸਿਆ ਕਿ ਇੱਥੇ ਰੱਖੇ ਗਏ ਪਸ਼ੂਆਂ 'ਚੋਂ 70-80 ਦੇ ਕਰੀਬ ਗਊਵੰਸ਼ਾਂ 'ਚ ਲੰਪੀ ਸਕਿਨ ਡਿਜੀਜ਼ ਦੇ ਲੱਛਣ ਪਾਏ ਗਏ ਹਨ ਜਿਨ੍ਹਾਂ 'ਚ 7 ਦੁਧਾਰੂ ਪਸ਼ੂ ਵੀ ਸ਼ਾਮਲ ਹਨ।

  ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਦੀ ਇੱਕ ਟੀਮ ਵੱਲੋਂ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਸ਼ੂਆਂ 'ਚ ਉਕਤ ਚਰਮ ਰੋਗ ਫੈਲੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਤੇ ਟੀਮ 'ਚ ਸ਼ਾਮਲ ਮਾਹਿਰ ਡਾਕਟਰਾਂ ਨੇ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਕਰਕੇ ਤੁਰੰਤ ਇਲਾਜ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।

  ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਚਪੇਟ 'ਚ ਆਏ ਪਸ਼ੂਆਂ ਦਾ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਜੋ ਲਗਾਤਾਰ ਜਾਰੀ ਹੈ। ਉਧਰ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਊਸ਼ਾਲਾ 'ਚ ਸਿਰਫ਼ 4-5 ਪਸ਼ੂਆਂ ਦੇ ਕਰੀਬ ਲੰਪੀ ਸਕਿੱਨ ਡਿਜ਼ੀਜ ਨਾਲ ਪੀੜਤ ਹਨ।  ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਵਿਭਾਗ ਵੱਲੋਂ ਇਸ ਬਿਮਾਰੀ ਨਾਲ ਗ੍ਰਸਤ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।

  ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਬਿਮਾਰ ਪਸ਼ੂਆਂ ਨੂੰ ਬਾਕੀ ਤੰਦਰੁਸਤ ਪਸ਼ੂਆਂ ਨਾਲੋਂ ਵੱਖ ਰੱਖਣ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।
  Published by:Gurwinder Singh
  First published:

  Tags: Lumpy skin, Lumpy Skin Disease Virus

  ਅਗਲੀ ਖਬਰ