Home /News /punjab /

ਨਾਭਾ 'ਚ ਪਹੁੰਚੀ ਲੰਪੀ ਸਕਿਨ, 35 ਲੀਟਰ ਦੁੱਧ ਦੇਣ ਵਾਲੇ ਪਸ਼ੂ 2 ਲੀਟਰ 'ਤੇ ਆਏ..

ਨਾਭਾ 'ਚ ਪਹੁੰਚੀ ਲੰਪੀ ਸਕਿਨ, 35 ਲੀਟਰ ਦੁੱਧ ਦੇਣ ਵਾਲੇ ਪਸ਼ੂ 2 ਲੀਟਰ 'ਤੇ ਆਏ..

ਨਾਭਾ ਵਿੱਚ ਲੰਪੀ ਸਕਿਨ ਡਿਜੀਜ਼ ਵਾਇਰਸ ਪਸ਼ੂ ਪਾਲਕਾਂ ਦੀ ਨੀਂਦ ਹਰਾਮ ਕਰ ਦਿੱਤੀ ,ਤੇਜੀ ਨਾਲ ਪਸ਼ੂਆਂ ਨੂੰ ਆਪਣੇ ਲਪੇਟ ਵਿੱਚ ਲੈ ਰਹੀ।

ਨਾਭਾ ਵਿੱਚ ਲੰਪੀ ਸਕਿਨ ਡਿਜੀਜ਼ ਵਾਇਰਸ ਪਸ਼ੂ ਪਾਲਕਾਂ ਦੀ ਨੀਂਦ ਹਰਾਮ ਕਰ ਦਿੱਤੀ ,ਤੇਜੀ ਨਾਲ ਪਸ਼ੂਆਂ ਨੂੰ ਆਪਣੇ ਲਪੇਟ ਵਿੱਚ ਲੈ ਰਹੀ।

Lumpy Skin Disease Virus-ਇਹ ਬਿਮਾਰੀ ਐਨੀ ਭਿਆਨਕ ਹੈ ਕਿ ਪਸ਼ੂ ਨੂੰ ਤੇਜ਼ ਬੁਖਾਰ ਅਤੇ ਵੱਡੇ-ਵੱਡੇ ਧੱਫੜ ਹੋਣ ਤੋਂ ਬਾਅਦ ਉਸ ਵਿੱਚ ਖੂਨ ਨਿਕਲਦਾ ਹੈ ਜਿਸ ਤੋਂ ਬਾਅਦ ਪਸ਼ੂ ਕਮਜ਼ੋਰ ਹੋਕੇ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਡੇਅਰੀ ਫਾਰਮਰ ਨੇ ਦੱਸਿਆ ਕਿ ਜੋ ਪਸ਼ੂ 35 ਲਿਟਰ ਦੁੱਧ ਦਿੰਦਾ ਸੀ ਹੁਣ 2 ਲਿਟਰ ਹੀ ਦੁੱਧ ਦੇ ਰਿਹਾ ਹੈ ਅਤੇ ਅਸੀਂ ਤਾਂ ਬਿਲਕੁਲ ਬਰਬਾਦ ਹੀ ਹੋ ਗਏ ਹਾਂ। ਜੇਕਰ ਰਹਿੰਦੇ ਸਮੇਂ ਸਰਕਾਰ ਨੇ ਸਾਰ ਨਾ ਲਈ ਤਾਂ ਅਸੀਂ ਕਿਸੇ ਜੋਗੇ ਵੀ ਨਹੀਂ ਰਹਾਂਗੇ।

ਹੋਰ ਪੜ੍ਹੋ ...
  • Share this:

ਭੁਪਿੰਦਰ ਸਿੰਘ

ਨਾਭਾ : ਲੰਪੀ ਸਕਿਨ ਡਿਜੀਜ਼ ਵਾਇਰਸ ਪਸ਼ੂ ਪਾਲਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਹ ਬਿਮਾਰੀ ਰਾਜਸਥਾਨ, ਮਹਾਂਰਾਸ਼ਟਰ, ਗੁਜਰਾਤ ਤੋਂ ਬਾਅਦ ਪੰਜਾਬ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਜੇਕਰ ਗੱਲ ਕੀਤੀ ਨਾਭਾ ਹਲਕੇ ਦੀ ਤਾਂ ਨਾਭੇ ਦੇ ਪਿੰਡਾਂ ਵਿੱਚ ਗਾਵਾਂ 'ਚ ਪਸ਼ੂਆਂ ਨੂੰ ਆਪਣੀ ਚਪੇਟ ਵਿੱਚ ਲੈ ਕੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਕਾਰਨ ਜਿੱਥੇ ਪਸ਼ੂ ਪਾਲਕ ਚਿੰਤਤ ਦਿਖਾਈ ਦੇ ਰਹੇ ਹਨ ਉੱਥੇ ਮਹਿੰਗੇ ਭਾਅ ਦੇ ਪਸ਼ੂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਰ ਸਰਕਾਰ ਵੱਲੋਂ ਪਸ਼ੂ ਪਾਲਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਹੁਣ ਤਕ ਡੇਅਰੀ ਫਾਰਮਰਜ ਲੱਖਾਂ ਰੁਪਏ ਦੀਆਂ ਦਵਾਈਆਂ ਆਪਣੇ ਪਸ਼ੂਆਂ ਨੂੰ ਬਚਾਉਣ ਤੇ ਲਗਾ ਚੁੱਕੇ ਹਨ। ਪਰ ਘਰ ਵਿੱਚ ਹੀ ਮੈਡੀਕਲ ਹਾਲ ਬਣ ਗਏ ਹਨ।

ਪਸ਼ੂ ਪਾਲਕਾਂ ਨੇ ਮੰਗ ਕੀਤੀ ਕਿ ਅਸੀਂ ਦਵਾਈਆਂ ਦਾ ਖ਼ਰਚ ਆਪ ਚੁੱਕਣ ਨੂੰ ਤਿਆਰ ਹਾਂ ਪਰ ਕੋਈ ਸਰਕਾਰੀ ਡਾਕਟਰ ਆ ਕੇ ਤਾਂ ਸਾਨੂੰ ਦੱਸੇ ਕਿ ਇਸ ਦਾ ਇਲਾਜ ਕਿਵੇਂ ਕਰਨਾ ਹੈ ਅਤੇ ਅਸੀਂ ਆਪ ਹੀ ਇਲਾਜ ਪੁੱਛ-ਪੁੱਛ ਕੇ ਕਰ ਰਹੇ ਹਾਂ। ਡੇਅਰੀ ਪਾਲਕਾਂ ਨੇ ਮਾਨ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਕਿ ਜੇਕਰ ਸਮੇਂ ਰਹਿੰਦੇ ਹਾਂ ਪਸ਼ੂਆਂ ਨੂੰ ਬਚਾਇਆ ਨਾ ਗਿਆ ਤਾਂ ਅਸੀਂ ਬਰਬਾਦ ਹੀ ਹੋ ਜਾਵਾਂਗੀ।

ਇਹ ਬਿਮਾਰੀ ਕਿਸ ਤਰ੍ਹਾਂ ਫੈਲ ਰਹੀ ਹੈ ਇਸ ਦੇ ਮੁੱਖ ਲੱਛਣ ਕਿ ਹਨ ਆਓ ਤੁਹਾਨੂੰ ਵੀ ਜਾਣੂ ਕਰਵਾ ਦੇਈਏ


ਪਹਿਲਾਂ ਪਸ਼ੂ ਨੂੰ 105 ਤੋਂ ਲੈ ਕੇ 107 ਤਕ ਤੇਜ਼ ਬੁਖਾਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਪਸ਼ੂ ਦੇ ਸਰੀਰ ਤੇ ਵੱਡੇ ਵੱਡੇ ਧੱਫੜ ਹੋ ਜਾਂਦੇ ਹਨ ਅਤੇ ਫਿਰ ਉਨ੍ਹਾਂ ਵਿੱਚੋਂ ਖ਼ੂਨ ਵਗਣ ਲੱਗ ਜਾਂਦਾ ਹੈ ਅਤੇ ਪਸ਼ੂ ਦੇ ਪੈਰ ਵੀ ਪੂਰੀ ਤਰ੍ਹਾਂ ਸੁੱਜ ਜਾਂਦੇ ਹਨ ਅਤੇ ਪਸ਼ੂ ਬੈਠ ਵੀ ਨਹੀਂ ਸਕਦਾ ਜਿਸ ਤੋਂ ਬਾਅਦ ਪਸ਼ੂ ਦੇ ਮੂੰਹ ਵਿੱਚੋਂ ਹਰ ਵਕਤ ਲਾਰ ਨਿਕਲਦਾ ਰਹਿੰਦਾ ਹੈ। ਜਿਸ ਤੋਂ ਬਾਅਦ ਪਸ਼ੂ ਦੀ ਮੌਤ ਹੋ ਜਾਂਦੀ ਹੈ।

ਨਾਭਾ ਹਲਕੇ ਵਿਚ ਡੇਅਰੀ ਪਾਲਕਾਂ ਦੇ 50-50 ਪਸ਼ੂ ਇਸ ਚਪੇਟ ਵਿੱਚ ਆ ਚੁੱਕੇ ਹਨ। ਪਸ਼ੂ ਪਾਲਕਾਂ ਦਾ ਲੱਖਾਂ ਰੁਪਿਆ ਪੈਸਾ ਹੁਣ ਬਰਬਾਦ ਹੋਣ ਦੇ ਕਿਨਾਰੇ ਹੈ। ਹਲਕੇ ਦੇ ਹਰ ਪਿੰਡ ਵਿੱਚ ਇਸ ਬਿਮਾਰੀ ਵੱਲੋਂ ਦਸਤਕ ਦੇ ਦਿੱਤੀ ਹੈ ਪਰ ਵੈਟਰਨਰੀ ਡਾਕਟਰ ਕਿਸੇ ਵੀ ਪਿੰਡ ਵਿੱਚ ਨਹੀਂ ਪਹੁੰਚ ਰਿਹਾ।

50 ਲੱਖ ਰੁਪਏ ਦੀ ਲਾਗਤ ਵਾਲਾ ਧੰਦਾ ਬੰਦ ਹੋਣ ਕਿਨਾਰੇ


ਨਾਭਾ ਬਲਾਕ ਲੁਬਾਣਾ ਦੇ ਡੇਅਰੀ ਪਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਜੋ ਬਿਮਾਰੀ ਹੈ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਪਸ਼ੂ ਕਿਵੇਂ ਠੀਕ ਹੋਣਗੇ। ਉਨ੍ਹਾਂ ਦੱਸਿਆ ਕਿ ਅਸੀਂ 50 ਲੱਖ ਰੁਪਏ ਦੀ ਲਾਗਤ ਨਾਲ ਇਹ ਧੰਦਾ ਸ਼ੁਰੂ ਕੀਤਾ ਸੀ ਪਰ ਹੁਣ ਬਿਲਕੁਲ ਖ਼ਤਮ ਹੋਣ ਦੇ ਕਿਨਾਰੇ ਹੈ, ਕਿਉਂਕਿ ਇਸ ਬਿਮਾਰੀ ਨੂੰ ਨਜਿੱਠਣ ਲਈ ਅਸੀਂ ਆਪ ਹੀ ਉਪਰਾਲਾ ਕਰ ਰਹੇ ਹਾਂ ਅਤੇ ਘਰ ਵਿਚ ਮਿੰਨੀ ਮੈਡੀਕਲ ਹਾਲ ਹੀ ਬਣ ਗਿਆ ਹੈ ਅਤੇ ਲੱਖਾਂ ਰੁਪਏ ਅਸੀਂ ਆਪਣੇ ਹਰ ਪਸ਼ੂ ਤੇ ਲਗਾ ਰਹੇ ਹਾਂ ਪਰ ਇਸ ਦਾ ਨਤੀਜਾ ਕੋਈ ਨਹੀਂ ਨਿੱਕਲ ਰਿਹਾ।

ਉਨ੍ਹਾਂ ਕਿਹਾ ਕਿ ਇਹ ਬਿਮਾਰੀ ਐਨੀ ਭਿਆਨਕ ਹੈ ਕਿ ਪਸ਼ੂ ਨੂੰ ਤੇਜ਼ ਬੁਖਾਰ ਅਤੇ ਵੱਡੇ-ਵੱਡੇ ਧੱਫੜ ਹੋਣ ਤੋਂ ਬਾਅਦ ਉਸ ਵਿੱਚ ਖੂਨ ਨਿਕਲਦਾ ਹੈ ਜਿਸ ਤੋਂ ਬਾਅਦ ਪਸ਼ੂ ਕਮਜ਼ੋਰ ਹੋਕੇ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੋ ਪਸ਼ੂ 35 ਲਿਟਰ ਦੁੱਧ ਦਿੰਦਾ ਸੀ ਹੁਣ 2 ਲਿਟਰ ਹੀ ਦੁੱਧ ਦੇ ਰਿਹਾ ਹੈ ਅਤੇ ਅਸੀਂ ਤਾਂ ਬਿਲਕੁਲ ਬਰਬਾਦ ਹੀ ਹੋ ਗਏ ਹਾਂ। ਜੇਕਰ ਰਹਿੰਦੇ ਸਮੇਂ ਸਰਕਾਰ ਨੇ ਸਾਰ ਨਾ ਲਈ ਤਾਂ ਅਸੀਂ ਕਿਸੇ ਜੋਗੇ ਵੀ ਨਹੀਂ ਰਹਾਂਗੇ।

ਸਰਕਾਰ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਨਹੀਂ ਪਹੁੰਚਿਆ


ਪਿੰਡ ਸਹੌਲੀ ਦੇ ਪਸ਼ੂ ਪਾਲਕ ਹਰਵਿੰਦਰ ਸਿੰਘ ਸਹੌਲੀ ਨੇ ਕਿਹਾ ਕਿ ਇਹ ਨਾਮੁਰਾਦ ਬਿਮਾਰੀ ਅਸੀਂ ਪਹਿਲੀ ਵਾਰ ਵੇਖੀ ਹੈ ਅਤੇ ਇਹ ਵਾਇਰਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜੋ ਦੁੱਧ ਸਾਡੇ ਪਸ਼ੂ ਸਾਢੇ ਚਾਰ ਕੁਇੰਟਲ ਦੇ ਕਰੀਬ ਦਿੰਦੇ ਸੀ ਹੁਣ ਉਹ ਇਕ ਕੁਇੰਟਲ ਹੀ ਰਹਿ ਗਿਆ ਹੈ ਦੂਜੇ ਪਾਸੇ ਮਹਿੰਗੇ ਭਾਅ ਦੀਆਂ ਦਵਾਈਆਂ ਅਤੇ ਨੌਕਰਾਂ ਨੂੰ ਅਸੀਂ ਪੈਸੇ ਵੀ ਦੇਣੇ ਹਨ ਪਰ ਸਾਨੂੰ ਬਚੇਗਾ ਕਿ ਉੱਪਰੋਂ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ।

ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਉਤਸ਼ਾਹਤ ਕਰ ਰਹੀ ਹੈ ਕਿ ਸਹਾਇਕ ਧੰਦੇ ਅਪਨਾਉਣ ਪਰ ਦੂਜੇ ਪਾਸੇ ਅਸੀਂ ਬਰਬਾਦ ਹੋਣ ਦੇ ਕਿਨਾਰੇ ਹਾਂ ਕਿਉਂਕਿ ਇਸ ਧੰਦੇ ਦੇ ਲਈ ਅਸੀਂ ਕਰੀਬ 70 ਲੱਖ ਰੁਪਿਆ ਖਰਚ ਚੁੱਕੇ ਹਾਂ। ਪਰ ਬਿਮਾਰੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ।

ਪਸ਼ੂ ਪਾਲਕ ਹਰਵਿੰਦਰ ਸਿੰਘ ਸਹੌਲੀ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਖ਼ਬਰ ਨਸ਼ਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੋਈ ਡਾਕਟਰਾਂ ਦੀ ਟੀਮ ਗਠਿਤ ਕਰਕੇ ਹਲਕੇ ਵਿਚ ਭੇਜੀ ਜਾਵੇਗੀ ਜਾਂ ਫਿਰ ਡੇਅਰੀ ਪਾਲਕਾਂ ਨੂੰ ਹੋਰ ਨੁਕਸਾਨ ਝੱਲਣਾ ਪਵੇਗਾ ਪਰ ਜੇਕਰ ਸਮੇਂ ਰਹਿੰਦੇ ਸਰਕਾਰ ਵੱਲੋਂ ਇਸ ਵਾਇਰਸ ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਦੁੱਧ ਦੀ ਵੀ ਵੱਡੇ ਪੱਧਰ ਤੇ ਕਿੱਲਤ ਹੋ ਜਾਵੇਗੀ ਅਤੇ ਲੋਕ ਚਾਹ ਪੀਣ ਨੂੰ ਵੀ ਤਰਸਣਗੇ।

Published by:Sukhwinder Singh
First published:

Tags: Dairy Farmers, Lumpy Skin Disease Virus