ਮਾਹਿਲਪੁਰ ਪੁਲਿਸ ਵੱਲੋਂ 20 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਰ ਸਵਾਰ ਕਾਬੂ

ਮਾਹਿਲਪੁਰ ਪੁਲਿਸ ਵੱਲੋਂ 20 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਰ ਸਵਾਰ ਕਾਬੂ

 • Share this:
  ਸੰਜੀਵ ਕੁਮਾਰ 

  ਸਬ ਡਵੀਜਨ ਗੜ੍ਹਸ਼ੰਕਰ ਅਧੀਨ ਥਾਣਾ ਮਾਹਿਲਪੁਰ ਵਿਚ ਤਾਇਨਾਤ ਇੱਕ ਮਹਿਲਾ ਵਧੀਕ ਥਾਣਾ ਮੁਖੀ ਦੇ ਭਰਾ  ਨੂੰ 20 ਪੇਟੀਆਂ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਮਾਹਿਲਪੁਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਚੰਡੀਗੜ੍ਹ ਤੋਂ  ਟੈਕਸੀ ਦੀ ਆੜ ਹੇਠ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਇਸ ਤੋਂ ਬਾਅਦ ਮਾਹਿਲਪੁਰ ਪੁਲਿਸ ਨੇ ਪਿੰਡ ਦੋਹਲਰੋਂ ਨਜ਼ਦੀਕ ਨਾਕਾਬੰਦੀ ਕਰ ਲਈ। ਇਸ ਦੌਰਾਨ ਉੱਥੋਂ ਲੰਘ ਰਹੀ ਕਾਰ ਪੀਬੀ 01 B 8476 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 20 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ।

  ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਕਥਿਤ ਦੋਸ਼ੀ ਮਾਹਿਲਪੁਰ ਥਾਣੇ ਵਿੱਚ ਹੀ ਤਾਇਨਾਤ ਵਧੀਕ ਥਾਣਾ ਮੁਖੀ ਦਾ ਭਰਾ ਹੈ ਅਤੇ ਇਸ ਪਿਤਾ ਪਿੰਡ ਦਾ ਸਰਪੰਚ ਹੈ। ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਦੇਵਰਾਜ ਵਾਸੀ ਪਿੰਡ ਚਿੱਤੋਂ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published: