ਬਠਿੰਡਾ ਵਿੱਚ ਮਹਿੰਦਰਾ ਕੰਪਨੀ ਦੇ ਵਰ੍ਹੇ ਸ਼ੋਅਰੂਮ ਵਿਚ ਅੱਜ ਸਵੇਰੇ ਜ਼ਬਰਦਸਤ ਅੱਗ ਲੱਗ ਗਈ। ਇਸ ਨਾਲ ਸ਼ੋਅਰੂਮ ਵਿਚ ਖੜ੍ਹੀਆਂ ਸੈਂਕੜੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਜਮਾਵੜਾ ਲੱਗਿਆ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਪੂਰੇ ਦਾ ਪੂਰਾ ਸ਼ੋਅਰੂਮ ਸੜ ਕੇ ਸੁਆਹ ਹੋ ਚੁੱਕਿਆ ਸੀ।

ਬਠਿੰਡਾ ਮਾਨਸਾ ਰੋਡ 'ਤੇ ਬਣਿਆ ਇਹ ਸ਼ੋਅਰੂਮ ਦੋ ਮੰਜ਼ਿਲਾ ਸੀ ਜੋ ਪੂਰੀ ਤਰ੍ਹਾਂ ਅੱਗ ਵਿੱਚ ਤਹਿਸ ਨਹਿਸ ਹੋ ਗਿਆ। ਇੱਥੇ ਰੱਖਿਆ ਸਾਰਾ ਸਾਮਾਨ ਅਤੇ ਸਾਰੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਇਸ ਦੇ ਨੁਕਸਾਨ ਬਾਰੇ ਅਜੇ ਤੱਕ ਕੋਈ ਅੰਦਾਜ਼ਾ ਲੱਗਿਆ ਹੈ।
ਚਸ਼ਮਦੀਦਾਂ ਦੇ ਮੁਤਾਬਿਕ ਦੋ ਮੰਜ਼ਿਲਾ ਇਹ ਸ਼ੋਅਰੂਮ ਪੂਰੀ ਤਰ੍ਹਾਂ ਗੱਡੀਆਂ ਨਾਲ ਭਰਿਆ ਹੋਇਆ ਸੀ ਜੋ ਪੂਰੀ ਤਰ੍ਹਾਂ ਸੜ ਚੁੱਕਿਆ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।