ਕੁੰਵਰ ਵਿਜੇ ਪ੍ਰਤਾਪ ਬਾਰੇ ਮਜੀਠੀਆ ਨੇ ਕਿਹਾ "ਅਸੀਂ ਤਾਂ ਬਿਹਾਰੀ ਬਾਬੂ ਦਾ ਬਹੁਤ ਸਨਮਾਨ ਕਰਦੇ ਆਂ"
ਕੁੰਵਰ ਵਿਜੇ ਪ੍ਰਤਾਪ ਬਾਰੇ ਮਜੀਠੀਆ ਨੇ ਕਿਹਾ "ਅਸੀਂ ਤਾਂ ਬਿਹਾਰੀ ਬਾਬੂ ਦਾ ਬਹੁਤ ਸਨਮਾਨ ਕਰਦੇ ਆਂ" ( ਫਾਈਲ ਫੋਟੋ)
- news18-Punjabi
- Last Updated: April 20, 2021, 5:19 PM IST
ਅੰਮ੍ਰਿਤਸਰ: ਅਕਾਲੀ ਆਗੂ ਬਿਕਰਮ ਮਜੀਠੀਆ ਦੇ ਨਿਸ਼ਾਨੇ ਉਤੇ ਅੱਜ ਕੱਲ੍ਹ ਅਸਤੀਫਾ ਦੇ ਚੁੱਕੇ ਆਈ.ਪੀ.ਐਂਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹਨ। ਅੱਜ ਮਜੀਠਾ ਦੀ ਅਨਾਜ ਮੰਡੀ ਦਾ ਦੌਰਾ ਕਰਨ ਆਏ ਬਿਕਰਮ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਰ ਦੁਹਰਾਇਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨਟਵਰ ਲਾਲ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਆਏ ਦਿਨ ਬਿਆਨਬਾਜ਼ੀ ਕਰ ਰਹੇ ਹਨ।
ਦਰਅਸਲ, ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਖਿਲਾਫ ਮਾਣਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ ਗਈ ਹੈ। ਕੀ ਤੁਸੀਂ ਵੀ ਕੇਜਰੀਵਾਲ ਵਾਂਗ ਕੁੰਵਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰੋਗੇ?
ਇਸ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਛੋਟੀ ਚੀਜ਼ ਨੂੰ ਹੱਥ ਨਹੀਂ ਪਾਉਂਦੇ। ਮਜ਼ਾਕੀਆ ਲਹਿਜ਼ੇ ਵਿੱਚ ਮਜੀਠੀਆ ਨੇ ਕਿਹਾ ਕਿ ਕੁੰਵਰ ਤਾਂ "ਪਲੇਅਰਾਂ ਵਿੱਚ ਹੈ ਤੇ ਨਾ ਸਪੇਅਰਾਂ ਵਿੱਚ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਤਾਂ ਬਿਹਾਰੀ ਬਾਬੂ ਦਾ ਬਹੁਤ ਸਮਮਾਨ ਕਰਦੇ ਹਾਂ। ਪਰ ਕੁੰਵਰ ਸਾਹਿਬ ਤਾਂ ਕਿਸੇ ਹੋਰ ਹੀ ਤਿਆਰੀ ਵਿੱਚ ਹਨ। ਮਜੀਠੀਆ ਨੇ ਫਿਰ ਦੁਹਰਾਇਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਚੋਣ ਲੜਨ ਦਾ ਬਹੁਤ ਚਾਅ ਹੈ, ਪਰ ਉਨ੍ਹਾਂ ਨੇ ਜਾਂਚ ਦੇ ਨਾਮ ਉਤੇ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਕਿਸੇ ਵੀ ਸ਼ਰਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ "ਮੱਖੀ" ਆਖਦਿਆਂ ਹੋਈਆਂ ਕਿਹਾ ਕਿ ਕੁੰਵਰ ਅੱਜ ਕੱਲ ਬੌਖਲਾਹਟ ਵਿੱਚ ਬਹੁਤ ਸਾਰੇ ਝੂਠੇ ਬਿਆਨ ਵੀ ਦੇ ਰਹੇ ਹਨ।
ਦਰਅਸਲ, ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਖਿਲਾਫ ਮਾਣਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ ਗਈ ਹੈ। ਕੀ ਤੁਸੀਂ ਵੀ ਕੇਜਰੀਵਾਲ ਵਾਂਗ ਕੁੰਵਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰੋਗੇ?
ਇਸ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਛੋਟੀ ਚੀਜ਼ ਨੂੰ ਹੱਥ ਨਹੀਂ ਪਾਉਂਦੇ। ਮਜ਼ਾਕੀਆ ਲਹਿਜ਼ੇ ਵਿੱਚ ਮਜੀਠੀਆ ਨੇ ਕਿਹਾ ਕਿ ਕੁੰਵਰ ਤਾਂ "ਪਲੇਅਰਾਂ ਵਿੱਚ ਹੈ ਤੇ ਨਾ ਸਪੇਅਰਾਂ ਵਿੱਚ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਤਾਂ ਬਿਹਾਰੀ ਬਾਬੂ ਦਾ ਬਹੁਤ ਸਮਮਾਨ ਕਰਦੇ ਹਾਂ। ਪਰ ਕੁੰਵਰ ਸਾਹਿਬ ਤਾਂ ਕਿਸੇ ਹੋਰ ਹੀ ਤਿਆਰੀ ਵਿੱਚ ਹਨ।












