ਕਿਸਾਨ ਬੁੱਧ ਸਿੰਘ ਦੀ ਕਰਜ਼ ਮੁਆਫੀ 'ਤੇ ਮਜੀਠੀਆ ਨੂੰ ਘੇਰਾ ਪਾਉਣ ਦੀ ਤਿਆਰੀ

News18 Punjab
Updated: February 10, 2019, 6:56 PM IST
ਕਿਸਾਨ ਬੁੱਧ ਸਿੰਘ ਦੀ ਕਰਜ਼ ਮੁਆਫੀ 'ਤੇ ਮਜੀਠੀਆ ਨੂੰ ਘੇਰਾ ਪਾਉਣ ਦੀ ਤਿਆਰੀ
News18 Punjab
Updated: February 10, 2019, 6:56 PM IST
ਯੂਥ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਇਕ ਕਿਸਾਨ ਨੂੰ ਸਹਾਇਤਾ ਰਾਸ਼ੀ ਦੇ ਕੇ ਬੁਰੇ ਫਸਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਇਹ ਦਾਅਵਾ ਕਰਦੇ ਹਨ ਕਿ ਕਿਸਾਨ ਬੁੱਧ ਸਿੰਘ ਨੂੰ ਦਿੱਤੇ ਪੈਸੇ ਕਾਨੂੰਨੀ ਸਰੋਤ ਤੋਂ ਆਏ ਹਨ ਤਾਂ ਉਹ (ਮਜੀਠੀਆ) ਇਨ੍ਹਾਂ ਪੈਸਿਆਂ ਸਬੰਧੀ ਸਥਿਤੀ ਸਪੱਸ਼ਟ ਕਰਨ ਅਤੇ ਅਜਿਹਾ ਕਰਨ ਵਿੱਚ ਨਾਕਾਮ ਰਹਿਣ ਦੀ ਸੂਰਤ ਵਿੱਚ ਈ.ਡੀ. ਜਾਂਚ ਲਈ ਤਿਆਰ ਰਹਿਣ। ਦੱਸ ਦਈਏ ਕਿ ਬੀਤੇ ਦਿਨੀਂ ਮਜੀਠੀਆ ਨੇ ਬਾਬਾ ਨਾਨਕ ਦੇ ਪਿੰਡ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚੇ ਤੇ ਉਸ ਦਾ 3 ਲੱਖ 86 ਹਜ਼ਾਰ ਦਾ ਕਰਜ ਅਦਾ ਕੀਤਾ ਸੀ। ਇਹ ਉਹੀ ਕਿਸਾਨ ਹੈ, ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਰਜ਼ ਮੁੁਆਫੀ ਦੀ ਪਹਿਲਾ ਫਾਰਮ ਭਰਵਾਇਆ ਸੀ।

ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿੱਚ ਈ.ਡੀ. ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਮਜੀਠੀਆ ਸਰਕਾਰ ਦਾ ਹਿੱਸਾ ਨਹੀਂ ਅਤੇ ਇਹ ਦੱਸਣ ਵਿਚ ਵੀ ਅਸਫ਼ਲ ਰਿਹਾ ਕਿ ਉਸ ਨੇ ਕਿਸ ਸਰੋਤ ਤੋਂ ਇਹ ਪੇਸੇ ਉਕਤ ਕਿਸਾਨ ਨੂੰ ਦਿੱਤੇ ਹਨ। ਇਸ ਨਾਜ਼ੁਕ ਮੁੱਦੇ ਦਾ ਲਾਹਾ ਲੈ ਕੇ ਹਮਦਰਦੀ ਅਤੇ ਭਾਵਨਾਤਮਕ ਸਮਰਥਨ ਲੈਣ ਲਈ ਮਜੀਠੀਆ ਦੀ ਸਾਜਿਸ਼ ਤੋਂ ਪਰਦਾ ਉਠਾਉਣ ਦਾ ਦਾਅਵਾ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਹ ਮੁੱਦਾ ਲੋਕਾਂ ਦੇ ਧਿਆਨ ਵਿੱਚ ਲਿਆਉਣਾ ਵੀ ਅਤਿ ਜ਼ਰੂਰੀ ਹੈ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ ਜਦ ਕਿ ਰਿਕਾਰਡ ਅਨੁਸਾਰ ਉਸ ਦਾ ਕਰਜ਼ਾ 1.76 ਲੱਖ ਰੁਪਏ ਬਣਦਾ ਹੈ। ਇਹ ਸਾਰੇ ਤੱਥ ਇਸ ਗੱਲ ਵੱਲ ਇਸ਼ਾਰੇ ਕਰਦੇ ਹਨ ਕਿ ਮਜੀਠੀਆ ਪੈਸਿਆਂ ਨਾਲ ਬੁੱਧ ਸਿੰਘ ਦੀ ਆਵਾਜ਼ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰਨਾ ਹੀ ਹੋਵੇਗਾ।

ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਜੀਠੀਆ ਨੂੰ ਬਚਾਉਣ ਲਈ ਤਤਕਾਲੀ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਬਲੀ ਦੇ ਬੱਕਰੇ ਦੀ ਤਰ੍ਹਾਂ ਇਸਤੇਮਾਲ ਕਰਕੇ ਅਸਤੀਫੇ ਲਈ ਮਜ਼ਬੂਰ ਕੀਤਾ ਗਿਆ ਜਦ ਕਿ ਫਿਲੌਰ ਦਾ ਇਸ ਵਿੱਚ ਕੋਈ ਭੂਮਿਕਾ ਨਹੀਂ ਸੀ ਅਤੇ ਉਸਦੇ ਪੁੱਤਰ ਦਮਨਵੀਰ ਫਿਲੌਰ ਦਾ ਨਾਮ ਹਟਾ ਦਿੱਤਾ ਗਿਆ ਸੀ ਜੋ ਕਿ ਜਾਂਚ ਅਧੀਨ ਸੀ।
First published: February 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...