ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੰਬੋਧਨ ਕਰ ਰਹੇ ਹਨ। ਪੰਜਾਬ ਦੇ ਰਾਜਪਾਲ ਦੇ ਭਾਸ਼ਣ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ।
ਇਨ੍ਹਾਂ ਐਲਾਨਾਂ ਵਿਚ ਮੁੱਖ ਤੌਰ ਉਤੇ ਸੂਬੇ ਵਿਚੋਂ ਟਰਾਂਸਪੋਰਟ, ਸ਼ਰਾਬ, ਰੇਤ ਆਦਿ ਮਾਫੀਆ ਖਤਮ ਕਰਨਾ
ਵਿਸ਼ਵ ਪੱਧਰੀ ਕਫਾਇਤੀ ਸਿਹਤ ਸਹੂਲਤਾਂ ਦੇਣ ਦਾ ਐਲਾਨ
ਹਰੇਕ ਨਾਗਰਿਕ ਦਾ ਇਲਾਜ ਮੁਫਤ ਹੋਵੇਗਾ
ਸੂਬੇ ਦੇ ਹਰੇਕ ਨਾਗਰਿਕ ਨੂੰ ਜਾਰੀ ਕੀਤਾ ਜਾਵੇਗਾ ਹੈਲਥ ਕਾਰਡ
ਸੂਬੇ ਦੇ 16000 ਪਿੰਡ ਅਤੇ ਵਾਰਡ ਕਲੀਨਿਕ ਕੀਤੇ ਜਾਣਗੇ ਸਥਾਪਤ
ਆਊਟਸੋਰਸ ਅਤੇ ਠੇਕਾ ਅਧਿਆਪਕ ਕੀਤੇ ਜਾਣਗੇ ਰੈਗੂਲਰ
ਅਧਿਆਪਕਾਂ ਦੀਆਂ ਖਾਲ੍ਹੀ ਅਸਾਮੀਆਂ ਰੈਗੂਲਰ ਅਧਾਰ ‘ਤੇ ਭਰੀਆਂ ਜਾਣਗੀਆਂ
ਅਧਿਆਪਕਾਂ ਕੋਲੋਂ ਨਹੀਂ ਲਿਆ ਜਾਵੇਗਾ ਗੈਰ-ਅਧਿਆਪਕੀ ਕੰਮ
ਅਧਿਆਪਕਾਂ ਦੀ ਪਾਰਦਰਸ਼ੀ ਬਦਲੀ ਨੀਤੀ ਬਣੇਗੀ
ਅਧਿਆਪਕਾਂ ਲ਼ਈ ਕੈਸ਼ਲੈਸ ਮੈਡੀਕਲ ਸਹੂਲਤ ਕੀਤੀ ਜਾਵੇਗੀ ਸ਼ੁਰੂ
300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ
ਘਰੇਲੂ ਬਿਜਲੀ ਕੁਨੈਕਸ਼ਨਾਂ ਦੇ ਬਕਾਏ ਮੁਆਫ ਕਰਕੇ ਕੱਟੇ ਕੁਨੈਕਸ਼ਨ ਕੀਤੇ ਜਾਣਗੇ ਬਹਾਲ
ਹਰੇਕ ਕਿਸਾਨ ਨੂੰ ਮਿਲੇਗਾ ਭੌ ਸਿਹਤ ਕਾਰਡ
ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣ ਦਾ ਐਲਾਨ
ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਕੀਤੇ ਜਾਣਗੇ ਵੱਡੇ ਸੁਧਾਰ
ਰੁਜ਼ਗਾਰ ਅਤੇ ਕਾਰੋਬਾਰ ਦੇ ਵਿਸ਼ਾਲ ਮੌਕੇ ਪੈਦਾ ਕਰਨ ਦਾ ਕੀਤਾ ਐਲਾਨ
ਉਤਯੋਗਪਤੀਆਂ ਦੀ ਭਲਾਈ ਲਈ ਬਣਾਇਆ ਜਾਵੇਗਾ ਵਿਸ਼ੇਸ਼ ਕਮਿਸ਼ਨ
ਇੰਸਪੈਕਟਰੀ ਰਾਜ ਖਤਮ ਕਰਨ ਦਾ ਐਲਾਨ
ਜਲੰਧਰ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਾਉਣ ਦਾ ਐਲਾਨ
ਸੂਬੇ ਵਿਚ ਡੋਰਸਟੈਪ ਡਿਲੀਵਰੀ ਸਰਵਸਿਜ਼ ਹੋਵੇਗੀ ਸ਼ੁਰੂ
ਮਹਿਲਾਵਾਂ ਨੂੰ ਹਰੇਕ ਮਹੀਨੇ 1000 ਰੁਪਏ ਦੇਣ ਦਾ ਐਲਾਨ
ਬੇਅਦਬੀ, ਬੰਬ ਧਮਾਕਿਆਂ, ਗੈਂਗਸਟਰਾਂ ਦੇ ਮਾਮਲਿਆਂ ਦੀ ਹੋਵੇਗੀ ਜਾਂਚ
ਵੀਆਈਪੀ ਕਲਚਰ ਹੋਵੇਗਾ ਬੰਦ
ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀ ਤਨਖਾਹ ਅਤੇ ਪ੍ਰੋਤਸਾਹਨ ਰਾਸ਼ੀ ਕੀਤੀ ਜਾਵੇਗੀ ਦੁੱਗਣੀ
ਟਰਾਂਸਪੋਰਟ ਸੈਕਟਰ ਲਈ ਬਣੇਗਾ ਕਮਿਸ਼ਨ
ਸੂਬੇ ਸਿਰ ਚੜ੍ਹੇ 3.50 ਲੱਖ ਕਰੋੜ ਰੁਪਏ ਦੇ ਕਰਜ਼ੇ ਉਪਰ ਪ੍ਰਗਟ ਕੀਤੀ ਚਿੰਤਾ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Bhagwant Mann, Bhagwant Mann Cabinet, Bhagwant Mann Oath taking ceremony, Punjab Cabinet