Home /News /punjab /

ਪੰਜਾਬ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤਸਕਰਾਂ ਖਿਲਾਫ ਵੱਡੀ ਕਾਰਵਾਈ

ਪੰਜਾਬ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤਸਕਰਾਂ ਖਿਲਾਫ ਵੱਡੀ ਕਾਰਵਾਈ

ਅੰਮ੍ਰਿਤਸਰ ‘ਚ ਨਜਾਇਜ਼ ਸ਼ਰਾਬ ਦੇ 9 ਕੇਂਦਰ ਤੋਂ 12,30,800 ਮਿਲੀਲੀਟਰ ਸ਼ਰਾਬ ਬਰਾਮਦ

ਅੰਮ੍ਰਿਤਸਰ ‘ਚ ਨਜਾਇਜ਼ ਸ਼ਰਾਬ ਦੇ 9 ਕੇਂਦਰ ਤੋਂ 12,30,800 ਮਿਲੀਲੀਟਰ ਸ਼ਰਾਬ ਬਰਾਮਦ

ਅੰਮ੍ਰਿਤਸਰ ‘ਚ ਨਜਾਇਜ਼ ਸ਼ਰਾਬ ਦੇ 9 ਕੇਂਦਰ ਤੋਂ 12,30,800 ਮਿਲੀਲੀਟਰ ਸ਼ਰਾਬ ਬਰਾਮਦ

  • Share this:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ’ਤੇ ਸੂਬੇ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਮਜੀਠਾ, ਅਜਨਾਲਾ ਅਤੇ ਅਟਾਰੀ ਸਬ-ਡਵੀਜਨਾਂ ਵਿਚ ਨਾਜਾਇਜ਼ ਸ਼ਰਾਬ ਦੇ ਭੰਡਾਰਾਂ ਅਤੇ ਵੇਚਣ ਵਾਲੀਆਂ 9 ਥਾਵਾਂ ’ਤੇ ਛਾਪੇ ਮਾਰਕੇ 12,30,800 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਵਿਸੇਸ਼ ਮੁਹਿੰਮ ਚਲਾਈ ਅਤੇ ਸਥਾਨਕ ਖੁਫੀਆ ਸਰੋਤਾਂ ਦੇ ਅਧਾਰ ’ਤੇ ਨਾਜਾਇਜ਼ ਸ਼ਰਾਬ ਸਟੋਰ ਕਰਨ ਤੇ ਵੰਡਣ ਵਾਲੇ ਅਜਿਹੇ 9 ਕੇਂਦਰਾਂ ਨੂੰ ’ਤੇ ਛਾਪੇ ਮਾਰਕੇ ਜ਼ਬਤ ਕੀਤਾ ਹੈ ਅਤੇ ਹਰ ਮਾਮਲੇ ਵਿਚ ਐਫਆਈਆਰ ਅਜਿਹੇ ਨਾਜਾਇਜ਼ ਸ਼ਰਾਬ ਕੇਂਦਰਾਂ ਦੇ ਮਾਲਕਾਂ ਸਮੇਤ ਮੁਲਜਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਉਪਰੰਤ ਗਿ੍ਰਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ।

ਉਨਾਂ ਕਿਹਾ ਕਿ ਸ਼ਰਾਬ ਦੀ ਨਾਜਾਇਜ਼ ਤਸਕਰੀ ਅਤੇ ਵੰਡ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਰਣਨੀਤੀ ਤਹਿਤ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਵਿੱਚ ਹੋਰ ਛਾਪੇਮਾਰੀ ਕਰਨ ਅਤੇ ਬਰਾਮਦਗੀਆਂ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।

ਡੀਜੀਪੀ ਨੇ ਖੁਲਾਸਾ ਕੀਤਾ ਕਿ ਸਬ ਡਵੀਜਨਾਂ ਮਜੀਠਾ, ਅਜਨਾਲਾ ਅਤੇ ਅਟਾਰੀ ਵਿੱਚ ਸਥਿਤ 9 ਨਾਜਾਇਜ਼ ਸ਼ਰਾਬ ਕੇਂਦਰਾਂ ’ਤੇ ਛਾਪੇ ਮਾਰ ਕੇ ਕੁੱਲ 12,30,800 ਮਿਲੀਲੀਟਰ ਸ਼ਰਾਬ ਜ਼ਬਤ ਕੀਤੀ ਗਈ ਹੈ। ਏਐਸਪੀ ਮਜੀਠਾ ਅਭਿਮਨਿਊ ਰਾਣਾ ਅਤੇ ਏਐਸਪੀ (ਸਿਖਲਾਈ ਅਧੀਨ) ਮਨਿੰਦਰ ਸਿੰਘ, ਜੋ ਇਸ ਸਮੇਂ ਐਸਐਚਓ ਪੁਲੀਸ ਥਾਣਾ ਅਜਨਾਲਾ ਵਜੋਂ ਤਾਇਨਾਤ ਹਨ, ਨੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਧਹੀਆ ਦੀ ਨਿਗਰਾਨੀ ਹੇਠ ਇਨਾਂ ਕੇਸਾਂ ਦੀ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਛਾਪੇਮਾਰੀ, ਬਰਾਮਦਗੀਆਂ ਅਤੇ ਅਪਰਾਧਿਕ ਜਾਂਚ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਸ੍ਰੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚਾਟੀਵਿੰਡ ਲਹਿਲ, ਪੁਲੀਸ ਥਾਣਾ ਕੱਥੂਨੰਗਲ ਸਥਿਤ ਗੈਰ ਕਾਨੂੰਨੀ ਸ਼ਰਾਬ ਕੇਂਦਰ ਵਿਖੇ ਸ਼ਨੀਵਾਰ ਨੂੰ ਏਐਸਪੀ ਮਜੀਠਾ ਅਤੇ ਐਸਐਚਓ ਪੁਲੀਸ ਥਾਣਾ ਕੱਥੂਨੰਗਲ ਦੀ ਟੀਮ ਨੇ ਛਾਪਾ ਮਾਰਿਆ ਅਤੇ ਉਕਤ ਕੇਂਦਰ ਨੂੰ ਜ਼ਬਤ ਕਰ ਲਿਆ। ਇਸ ਛਾਪੇਮਾਰੀ ਵਿੱਚ 1,61,460 ਮਿਲੀਲੀਟਰ ਸ਼ਰਾਬ ਬਰਾਮਦ ਹੋਈ ਅਤੇ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਾਟੀਵਿੰਡ ਲਹਿਲ ਅਤੇ ਰਜਿੰਦਰ ਕੁਮਾਰ ਵਾਸੀ ਪਿੰਡ ਜੈਂਤੀਪੁਰ ਵਿਰੁੱਧ ਆਬਕਾਰੀ ਕਾਨੂੰਨ ਦੀ ਧਾਰਾ 61, 1, 14 ਤਹਿਤ ਐਫਆਈਆਰ ਨੰ. 286 ਮਿਤੀ 26.9.2020 ਪੁਲੀਸ ਥਾਣਾ ਕੱਥੂਨੰਗਲ ਵਿਖੇ ਦਰਜ ਕੀਤੀ ਗਈ ਹੈ।

ਪੁਲਿਸ ਵਲੋਂ ਇਸੇ ਪਿੰਡ ਵਿਚ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ‘ਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਇੱਥੋਂ 20,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਇਸ ਮਾਮਲੇ ਵਿਚ ਮੁਕੱਦਮਾ ਨੰ. 287 ਮਿਤੀ 26.9.2020 ਦੇ ਤਹਿਤ 61, 1, 14 ਆਬਕਾਰੀ ਕਾਨੂੰਨ ਤਹਿਤ ਥਾਣਾ ਕਥੂਨੰਗਲ ਵਿਖੇ ਗੁਰਸ਼ਰਨ ਸਿੰਘ ਪੁੱਤਰ ਕੁਲਦੀਪ ਸਿੰਘ, ਪਿੰਡ ਚਾਟੀਵਿੰਡ ਲਹਿਲ, ਅਤੇ ਪਿੰਡ ਜੈਂਤੀਪੁਰ ਦੇ ਰਜਿੰਦਰ ਕੁਮਾਰ ਦੇ ਖਿਲਾਫ ਦਰਜ ਕੀਤਾ ਗਿਆ ਸੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਛਾਪਾ ਮਾਰ ਕੇ ਥਾਣਾ ਕੱਥੂਨੰਗਲ ਦੇ ਪਿੰਡ ਭੀਲੋਵਾਲ ਵਿੱਚ ਸਥਿਤ ਇੱਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਤੋਂ 39,750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਮੁਕੱਦਮਾ ਨੰ. 288 ਮਿਤੀ 26.9.2020 ਅ/ਧ 61, 1, 14 ਆਬਕਾਰੀ ਕਾਨੂੰਨ ਤਹਿਤ ਥਾਣਾ ਕੱਥੂਨੰਗਲ ਵਿਖੇ ਬਟਾਲਾ ਦੇ ਪਿੰਡ ਵਡਾਲਾ ਬਾਂਗਰ ਦੇ ਮੋਤੀ ਰਾਮ ਪੱਤਰ ਪਾਖਰ ਰਾਮ ਵਾਸੀ ਦਸ਼ਮੇਸ਼ ਨਗਰ, ਥਾਣਾ ਤਰਸਿੱਕਾ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਖਿਲਾਫ ਦਰਜ ਕੀਤਾ ਗਿਆ।

ਉਨਾਂ ਦੱਸਿਆ ਕਿ ਐਸਐਚਓ ਥਾਣਾ ਕੰਬੋ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਨੇ ਛਾਪਾ ਮਾਰ ਕੇ ਪਿੰਡ ਸੋਹੀਆਂ ਖੁਰਦ ਵਿੱਚ ਸਥਿਤ ਇੱਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਤੋਂ 8,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਮੁਕੱਦਮਾ ਨੰ. 271 ਮਿਤੀ 26.9.2020 ਅ /ਧ 61, 1, 14 ਆਬਕਾਰੀ ਕਾਨੂੰਨ ਤਹਿਤ ਥਾਣਾ ਕੰਬੋ ਵਿਖੇ ਗੁਰਮੇਜ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਸੋਹੀਆਂ ਖੁਰਦ ਖਿਲਾਫ ਦਰਜ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਏਐਸਪੀ/ਸਿਖਲਾਈ ਅਧੀਨ ਐਸਐਚਓ ਥਾਣਾ ਅਜਨਾਲਾ ਵੱਲੋਂ ਅਜਨਾਲਾ ਵਿੱਚ ਸਥਿਤ ਨਜਾਇਜ਼ ਸਰਾਬ ਦੇ ਸਟੋਰ ਉਤੇ ਛਾਪੇਮਾਰੀ ਕਰਕੇ 4,21,440 ਮਿਲੀਲੀਟਰ ਸ਼ਰਾਬ ਦੀ ਵੱਡੀ ਬਰਾਮਦਗੀ ਕੀਤੀ ਗਈ। ਇਸ ਮਾਮਲੇ ਵਿਚ ਮੁਕੱਦਮਾ ਨੰ. 289 ਮਿਤੀ 26.9.2020 ਦੇ ਤਹਿਤ ਅ/ਧ 61, 1, 14 ਆਬਕਾਰੀ ਕਾਨੂੰਨ ਤਹਿਤ ਥਾਣਾ ਅਜਨਾਲਾ ਵਿਖੇ ਅਜਨਾਲਾ ਵਾਸੀ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਮੇਤ ਸਮੇਤ ਅੰਮ੍ਰਿਤਸਰ ਵਾਈਨ ਦੇ ਭਾਈਵਾਲਾਂ ਆਂਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਖਿਲਾਫ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੁਲਿਸ ਥਾਣਾ ਅਜਨਾਲਾ ਦੇ ਪਿੰਡ ਡੱਲਾ ਰਾਜਪੂਤਾਂ ਵਿੱਚ ਸਥਿਤ ਇੱਕ ਹੋਰ ਗੈਰ ਕਾਨੂੰਨੀ ਸ਼ਰਾਬ ਦੇ ਕੇਂਦਰ ਤੇ ਵੀ ਛਾਪਾ ਮਾਰਿਆ ਗਿਆ ਅਤੇ 18,670 ਮਿਲੀਲੀਟਰ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਮੁਕੱਦਮਾ ਨੰ. 290 ਮਿਤੀ 26.9.2020 ਅ/ਧ 61, 1, 14 ਆਬਕਾਰੀ ਕਾਨੂੰਨ, ਥਾਣਾ ਅਜਨਾਲਾ ਵਿਖੇ ਅਮਰੀਕ ਸਿੰਘਾਂ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਡੱਲਾ ਰਾਜਪੂਤਾਂ ਸਮੇਤ ਅੰਮਿ੍ਰਤਸਰ ਵਾਈਨ ਦੇ ਭਾਈਵਾਲਾਂ ਆਂਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਖਿਲਾਫ ਦਰਜ ਕੀਤਾ ਗਿਆ ਹੈ।

ਡੀਜੀਪੀ ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਮਜੀਠਾ ਪੁਲਿਸ ਨੇ ਸ਼ੁੱਕਰਵਾਰ ਨੂੰ ਪਿੰਡ ਬੁੱਢਾ ਥੇਹ ਵਿੱਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਤੇ ਛਾਪਾ ਮਾਰ ਕੇ 61,935 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਮੁਕੱਦਮਾ ਨੰ. 224 ਮਿਤੀ 25.9.2020 ਅਧੀਨ ਧਾਰਾ 61, 1, 14 ਆਬਕਾਰੀ ਕਾਨੂੰਨ ਬਰਖਿਲਾਫ ਸਰਬਜੀਤ ਸਿੰਘ ਪੁੱਤਰ ਬਖਸੀਸ਼ ਸਿੰਘ ਵਾਸੀ ਪਿੰਡ ਉਮਰਪੁਰਾ ਅਤੇ ਰਾਜਿੰਦਰ ਕੁਮਾਰ ਵਿਰੁੱਧ ਥਾਣਾ ਮਜੀਠਾ ਵਿਖੇ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਥਾਣਾ ਮੱਤੇਵਾਲ ਪਿੰਡ ਬੁਲਾਰਾ ਵਿਖੇ ਸਥਿਤ ਇਕ ਹੋਰ ਨਾਜਾਇਜ਼ ਸ਼ਰਾਬ ਕੇਂਦਰ ਉਤੇ ਛਾਪਾ ਮਾਰ ਕੇ 2,79,000 ਮਿਲੀਲੀਟਰ ਸ਼ਰਾਬ ਬਰਾਮਦ ਹੋਈ ਹੈ। ਇਸ ਮਾਮਲੇ ਵਿਚ ਮੁਕੱਦਮਾ ਨੰ. 100 ਮਿਤੀ 24.9.2020 ਦੇ ਤਹਿਤ 61, 1, 14 ਆਬਕਾਰੀ ਕਾਨੂੰਨ, ਥਾਣਾ ਮੱਤੇਵਾਲ ਵਿਖੇ ਪਿੰਡ ਸਿੰਘ ਬੁਲਾਰਾ ਦੇ ਬੀਰ ਸਿੰਘ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ ਦੇ ਵਿਰੁੱਧ ਪਿੰਡ ਵਡਾਲਾ ਬਾਂਗਰ, ਬਟਾਲਾ ਵਿਖੇ ਦਰਜ ਕੀਤਾ ਗਿਆ ਹੈ।

ਇਸੇ ਤਰਾਂ ਅਜਨਾਲਾ ਪੁਲਿਸ ਨੇ ਛਾਪਾਮਾਰੀ ਕਰਕੇ ਪਿੰਡ ਜਗਦੇਵ ਖੁਰਦ ਵਿੱਚ ਸਥਿਤ ਨਾਜਾਇਜ਼ ਸ਼ਰਾਬ ਕੇਂਦਰ ਉਤੇ ਛਾਪਾ ਮਾਰ ਕੇ 2,20,045 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਐਫਆਈਆਰ ਨੰ. 288 ਮਿਤੀ 24.9.2020 ਦੇ ਤਹਿਤ 61, 1, 14 ਆਬਕਾਰੀ ਕਾਨੂੰਨ ਤਹਿਤ ਮੰਗਾ ਪੱਤਰ ਜੀਰਾ ਪਿੰਡ ਚੱਕ ਬਾਕਲ ਸਮੇਤ ਅੰਮਿ੍ਰਤਸਰ ਵਾਈਨ ਦੇ ਹਿੱਸੇਦਾਰਾਂ ਆਂਸ਼ੂ ਬੱਬਰ, ਗੌਰਵ ਅਰੋੜਾ ਅਤੇ ਵਿਸ਼ਾਲ ਬਜਾਜ ਦੇ ਖਿਲਾਫ ਥਾਣਾ ਅਜਨਾਲਾ ਵਿਖੇ ਦਰਜ ਕੀਤਾ ਗਿਆ ਹੈ।

Published by:Ashish Sharma
First published:

Tags: Amritsar, DGPs, Dinkar gupta, Illegal liquor, Punjab Police