Home /News /punjab /

ਬੇਅਦਬੀ ਮਾਮਲਿਆਂ ਦੇ ਅਹਿਮ ਗਵਾਹ ਦਾ 'ਬਾਦਲ ਪਰਿਵਾਰ' 'ਤੇ ਵੱਡਾ ਇਲਜ਼ਾਮ

ਬੇਅਦਬੀ ਮਾਮਲਿਆਂ ਦੇ ਅਹਿਮ ਗਵਾਹ ਦਾ 'ਬਾਦਲ ਪਰਿਵਾਰ' 'ਤੇ ਵੱਡਾ ਇਲਜ਼ਾਮ

ਬੇਅਦਬੀ ਮਾਮਲਿਆਂ ਦੇ ਅਹਿਮ ਗਵਾਹ ਦਾ 'ਬਾਦਲ ਪਰਿਵਾਰ' 'ਤੇ ਵੱਡਾ ਇਲਜ਼ਾਮ

ਬੇਅਦਬੀ ਮਾਮਲਿਆਂ ਦੇ ਅਹਿਮ ਗਵਾਹ ਦਾ 'ਬਾਦਲ ਪਰਿਵਾਰ' 'ਤੇ ਵੱਡਾ ਇਲਜ਼ਾਮ

  • Share this:
ਬੇਅਦਬੀ ਮਾਮਲਿਆਂ 'ਚ ਡੇਰਾ ਸਿਰਸਾ ਮੁਖੀ ਦਾ ਨਾਮ ਦਰਜ ਹੋਣ ਤੋਂ ਬਾਅਦ ਸੀਬੀਆਈ ਵੱਲੋਂ ਸਿੱਟ ਦੀ ਜਾਂਚ ਰੋਕਣ ਦੀ ਕੋਸ਼ਿਸ਼ ਨੂੰ ਲੈਕੇ ਅਕਾਲੀ ਦਲ ਫਿਰ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਹੈ, ਇਲਜ਼ਾਮ ਹਨ ਕਿ ਅਕਾਲੀ ਦਲ ਆਪਣੀ ਕੇਂਦਰੀ ਭਾਈਵਾਲ ਸਰਕਾਰ ਸਹਾਰੇ ਸੀਬੀਆਈ ਦਾ ਇਸਤੇਮਾਲ ਕਰ ਜਾਂਚ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਗੰਭੀਰ ਇਲਜ਼ਾਮ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਲਗਾਏ ਗਏ ਹਨ।

ਹਰਜਿੰਦਰ ਮਾਝੀ ਬੇਅਦਬੀ ਮਾਮਲਿਆਂ ਦੇ ਗਵਾਹ ਵੀ ਹਨ, ਇਹ ਉਹੀ ਸ਼ਖਸ ਹਨ ਜਿੰਨਾ ਦਾ ਜ਼ਿਕਰ ਹੁਣ ਤੱਕ ਦੀ ਜਾਂਚ ਦੌਰਾਨ ਲਗਾਤਾਰ ਹੁੰਦਾ ਆਇਆ ਹੈ। ਦਰਅਸਲ ਭਾਈ ਮਾਝੀ ਵੱਲੋਂ ਬਰਗਾੜੀ 'ਚ ਲਗਾਏ ਮਾਰਚ 2015 ਦੇ ਦੀਵਾਨ ਦੌਰਾਨ ਵੱਡੀ ਗਿਣਤੀ ਸੰਗਤ ਨੇ ਪ੍ਰਭਾਵਿਤ ਹੋ ਡੇਰਾ ਸਿਰਸਾ ਨੂੰ ਤਿਆਗ ਗੁਰ ਸਿੱਖ ਬਣਨ ਦਾ ਫ਼ੈਸਲਾ ਕੀਤਾ ਸੀ, ਸੰਗਤ ਨੇਦੀਵਾਨ ਸੁਣ ਡੇਰੇ ਦੇ ਲੌਕੇਟ ਵੀ ਲਾਹ ਸੁੱਟੇ ਸਨ, ਇਥੋਂ ਹੀ ਨਿਰਾਸ਼ ਹੋਏ ਤੇ ਭੜਕੇ ਡੇਰੇ ਵਾਲਿਆਂ ਨੇ ਬੇਅਦਬੀ ਦੀ ਸਾਜਿਸ਼ ਰਚਣੀ ਸ਼ੁਰੂ ਕੀਤੀ ਸੀ।

ਭਾਈ ਮਾਝੀ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਆਪਣੇ ਸਿਆਸੀ ਮੁਫਾਦਾਂ ਲਈ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ, ਇਹੀ ਕਾਰਨ ਹੈ ਕਿ ਸਾਲ 2007 'ਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਮਾਮਲੇ ਚ ਦਬਾਅ ਹੇਠ ਪਰਚਾ ਦਰਜ ਕਰਨ ਦੇ ਬਾਵਜੂਦ 7 ਸਾਲ ਤੱਕ ਅਦਾਲਤ ਸਾਹਮਣੇ ਚਲਾਣ ਪੇਸ਼ ਨਹੀਂ ਕੀਤਾ।

ਮਾਮਲਿਆਂ 'ਚ ਚੱਲ ਰਹੀ ਢਿੱਲੀ ਕਾਰਵਾਈ ਲਈ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਲਗਾਉਂਦਿਆਂ ਭਾਈ ਮਾਂਝੀ ਨੇ ਕਿਹਾ ਕਿ ਚੋਣਾਂ ਸਮੇਂ ਵੱਡੇ ਵੱਡੇ ਦਾਅਵੇ ਕਰਨ ਦੇ ਬਾਵਜੂਦ ਸਰਕਾਰ ਦੀ ਕਾਰਵਾਈ ਨਿਰਾਸ਼ ਕਰਨ ਵਾਲੀ ਹੈ।

ਕੈਪਟਨ ਨੂੰ ਘੇਰਦਿਆਂ ਦਿੱਤੀ ਨਸੀਹਤ 'ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਮੁੱਦੇ ਦਾ ਮਹਿਜ਼ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਇਹ ਯਾਦ ਰੱਖਣ ਕਿ ਲੋਕ ਬਾਦਲਾਂ ਵਰਗਾ ਹਾਲ ਕੈਪਟਨ ਦਾ ਵੀ ਕਰਨਗੇ।
Published by:Gurwinder Singh
First published:

Tags: Bargadi morcha, Parkash Singh Badal, Sacrilege

ਅਗਲੀ ਖਬਰ