ਰਾਹੁਲ ਨੂੰ 'ਪੱਪੂ' ਕਹਿਣ ਵਾਲੇ ਸਿੱਧੂ ਨੂੰ ਪ੍ਰਧਾਨ ਬਣਾਉਣਾ ਕਾਂਗਰਸ ਦੀ ਤਰਸਯੋਗ ਹਾਲਤ ਦੀ ਨਿਸ਼ਾਨੀ - ਮਲੂਕਾ

News18 Punjabi | News18 Punjab
Updated: July 23, 2021, 1:38 PM IST
share image
ਰਾਹੁਲ ਨੂੰ 'ਪੱਪੂ' ਕਹਿਣ ਵਾਲੇ ਸਿੱਧੂ ਨੂੰ ਪ੍ਰਧਾਨ ਬਣਾਉਣਾ ਕਾਂਗਰਸ ਦੀ ਤਰਸਯੋਗ ਹਾਲਤ ਦੀ ਨਿਸ਼ਾਨੀ - ਮਲੂਕਾ
ਪੁਲਿਸ ਖਿਲਾਫ ਥਾਣਾ ਫੂਲ ਅੱਗੇ ਦਿੱਤੇ ਗਏ ਰੋਸ ਧਰਨੇ ਦੇ ਦੌਰਾਨ। ( ਫਾਈਲ ਫੋਟੋ)

ਉਨ੍ਹਾ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪਤਾ ਲੱਗ ਗਿਆ ਕਿ ਪੰਜਾਬ ਕਾਂਗਰਸ ਦਾ ਦਿਵਾਲਾ ਨਿਕਲ ਚੁੱਕਾ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਜੀਣਾ ਦੁੱਬਰ ਕਰ ਰੱਖਿਆ ਹੈ। ਜਿਸ ਕਰਕੇ ਉਹ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ।

  • Share this:
  • Facebook share img
  • Twitter share img
  • Linkedin share img
ਬਠਿੰਡਾ  : ਆਲ ਇੰਡੀਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਧੀ ਨੂੰ ਪੱਪੂ ਅਤੇ ਕਾਂਗਰਸ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਧੀ ਨੂੰ ਮੁੰਨੀ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦਾ ਪ੍ਰਧਾਨ ਬਣਾਉਣਾ ਕਾਂਗਰਸ ਦੀ ਦਵਾਲੀਆਪਨ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।  ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾਂ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਅਤੇ ਸਾਬਕਾ ਮੰਤਰੀ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕੀਤਾ।

ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਹੁੰਦੇ ਸਮੇਂ ਜਿੱਥੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਧੀ, ਸੋਨੀਆ ਗਾਧੀ ਤੋਂ ਇਲਾਵਾ ਕਾਂਗਰਸ ਦਾ ਹੱਥ ਆਮ ਲੋਕਾਂ ਦੇ ਮੂੰਹ ’ਤੇ ਥੱਪੜ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਨੀਵੇਂ ਦਰਜੇ ਦੀਆਂ ਨਿੱਜੀ ਟਿੱਪਣੀਆਂ ਕਰਦੇ ਰਹੇ ਹਨ।

ਉਨ੍ਹਾ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪਤਾ ਲੱਗ ਗਿਆ ਕਿ ਪੰਜਾਬ ਕਾਂਗਰਸ ਦਾ ਦਿਵਾਲਾ ਨਿਕਲ ਚੁੱਕਾ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਜੀਣਾ ਦੁੱਬਰ ਕਰ ਰੱਖਿਆ ਹੈ। ਜਿਸ ਕਰਕੇ ਉਹ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ।
ਮਲੂਕਾ ਨੇ ਦੋਸ਼ ਲਾਇਆ ਕਿ ਪ੍ਰਸ਼ਾਤ ਕਿਸ਼ੋਰ ਦੀ ਸਲਾਹ ’ਤੇ ਨਵੇਂ ਪ੍ਰਧਾਨ ਰਾਹੀ ਕਾਂਗਰਸ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰੀਆਂ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਕਸ਼ਮ ਖਾਦੀ ਸੀ ਤਾ ਉਸ ਸਮੇਂ ਜੈਕਾਰੇ ਲਾਉਣ ਵਾਲੇ ਕਾਂਗਰਸੀ ਨੇਤਾ ਵੀ ਬਰਾਬਰ ਦੇ ਦੋਸ਼ੀ ਹਨ।

ਮਲੂਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਕੋਈ ਫਿਕਰ ਨਹੀ ਅਤੇ ਉਹ ਕੁਰਸੀ ਹਾਸਿਲ ਕਰਨ ਲਈ ਪੰਜਾਬ ਦੇ ਹਿੱਤਾਂ ਲਈ ਕੈਪਟਨ ਖਿਲਾਫ ਬਿਆਨਬਾਜੀ ਕਰਦਾ ਰਿਹਾ ਹੈ ਜੋ ਹੁਣ ਬੰਦ ਹੋ ਜਾਵੇਗੀ। ਉਨ੍ਹਾ ਕਿਹਾ ਕਿ ਭਾਵੇਂ ਬਹੁਤੇ ਕਾਂਗਰਸੀ ਨੇਤਾ ਝੂਠ ਬੋਲਣ ਦੇ ਮਾਹਿਰ ਹਨ, ਪਰ ਹਰ ਵਾਰ ਝੂਠ ਵੀ ਨਹੀ ਚੱਲਦਾ।

ਉਨ੍ਹਾ ਕਿਹਾ ਕਿ ਜਿਹੜੇ ਮੰਤਰੀ ਅਤੇ ਵਿਧਾਇਕ ਸਾਢੇ ਚਾਰ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾੳੇੁਂਦੇ ਰਹੇ ਹੁਣ ਨਵਜੋਤ ਸਿੰਘ ਸਿੱਧੂ ਦੇ ਸੋਹਲੇ ਗਾਉਣ ਲੱਗ ਪਏ।

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੇ ਸਤਾਏ ਲੋਕ ਕਾਂਗਰਸ ਦਾ ਨਾਮ ਸੁਣਨਾ ਵੀ ਪਸੰਦ ਨਹੀ ਕਰਦੇ ਜਿਸ ਕਰਕੇ ਦਲ ਬਦਲੀ ਕਰਨ ਦੇ ਮਾਹਿਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੂਬੇ ਦੇ ਲੋਕ ਮੂੰਹ ਨਹੀ ਲਾਉਣਗੇ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ, ਗੁਰਮੀਤ ਸਿਘ ਸਲਾਬਤਪੁਰਾ, ਗਗਨਦੀਪ ਸਿੰਘ ਗਰੇਵਾਲ, ਰਾਕੇਸ ਕੁਮਾਰ ਗੋਇਲ, ਜਗਮੋਹਨ ਲਾਲ ਭਗਤਾ, ਸੁਖਜਿੰਦਰ ਸਿੰਘ ਖਾਨਦਾਨ, ਕਰਮਜੀਤ ਸਿੰਘ ਕਾਂਗੜ, ਗੋਲੂ ਸਿੰਘ ਬਰਾੜ, ਗੁਲਾਬ ਚੰਦ ਸਿੰਗਲਾ, ਚਰਨਜੀਤ ਸਿੰਘ ਦੁੱਲੇਵਾਲਾ ਆਦਿ ਹਾਜਰ ਸਨ।
Published by: Sukhwinder Singh
First published: July 23, 2021, 1:38 PM IST
ਹੋਰ ਪੜ੍ਹੋ
ਅਗਲੀ ਖ਼ਬਰ