• Home
 • »
 • News
 • »
 • punjab
 • »
 • MALERKOTLA A YOUTH CARRYING A BANNER ON KHALISTANI FLAG WAS ARRESTED AT DC OFFICE

Malerkotla : ਡੀ.ਸੀ ਦਫ਼ਤਰ 'ਚ ਖਾਲਿਸਤਾਨੀ ਝੰਡਾ ਤੇ ਬੈਨਰ ਲਾਉਣ ਵਾਲਾ ਨੌਜਵਾਨ ਕਾਬੂ

ਡੀ.ਸੀ ਦਫ਼ਤਰ ਮਾਲੇਰਕੋਟਲਾ ਚ ਖਾਲਿਸਤਾਨੀ ਝੰਡਾ ਤੇ ਬੈਨਰ ਲਾਉਣ ਵਾਲਾ ਅਮਰਗੜ੍ਹ ਦਾ ਨੌਜਵਾਨ ਪੁਲਿਸ ਵੱਲੋਂ ਕਾਬੂ 

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

 • Share this:
   RAJIV SHARMA

  ਅਮਰਗੜ੍ਹ- 28/29 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕਿਸੇ ਵਿਅਕਤੀ ਵੱਲੋਂ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਉਪਰ ਖਾਲਿਸਤਾਨੀ ਝੰਡਾ ਅਤੇ ਬੈਨਰ ਲਗਾਇਆ ਗਿਆ ਸੀ ਜਿਸ ਸਬੰਧੀ ਮਾਲੇਰਕੋਟਲਾ ਪੁਲਿਸ ਵੱਲੋਂ ਨਾਮਾਲੂਮ ਵਿਅਕਤੀ ਵਿਰੁੱਧ ਮੁ.ਨੰਬਰ 107 ਮਿਤੀ 01/05/22 ਅ/ਧ 153-ਏ, 153ਬੀ, ਸੈਕਸ਼ਨ 03 ਤਹਿਤ ਥਾਣੇ ਸਿਟੀ-1 ਮਾਲੇਰਕੋਟਲਾ ਦਰਜ ਕੀਤਾ ਗਿਆ ਸੀ।ਮਾਲੇਰਕੋਟਲਾ ਪ੍ਰਸ਼ਾਸਨ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈੰਦਿਆਂ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਮਿਲੀ ਹੈ।

  ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐਸ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਉਕਤ ਮਾਮਲੇ ਵਿੱਚ ਥਾਣਾ ਮੁਖੀ ਸਿਟੀ-1 ਮਾਲੇਰਕੋਟਲਾ ਇੰ ਹਰਜਿੰਦਰ ਸਿੰਘ ਵੱਲੋਂ ਨਾਮਾਲੂਮ ਵਿਅਕਤੀ ਦੀ ਸ਼ਨਾਖਤ ਕਰਕੇ ਹੈਪੀ ਪੁੱਤਰ ਰਾਮ ਕ੍ਰਿਸ਼ਨ ਵਾਸੀ ਨੇੜੇ ਸ਼ਿਵਜੀ ਮੰਦਰ ਗਿਆਨੀ ਜ਼ੈਲ ਸਿੰਘ ਕਾਲੋਨੀ ਅਮਰਗੜ੍ਹ ਥਾਣਾ ਅਮਰਗੜ੍ਹ ਜਿਲ੍ਹਾ ਮਾਲੇਰਕੋਟਲਾ ਤੋਂ ਗ੍ਰਿਫ਼ਤਾਰ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
  Published by:Ashish Sharma
  First published: