ਮਲੇਰਕੋਟਲਾ ਸੀਆਈਏ ਸਟਾਫ ਵੱਲੋਂ ਅਸਲੇ ਸਣੇ ਤਿੰਨ ਵਿਅਕਤੀ ਕਾਬੂ

News18 Punjabi | News18 Punjab
Updated: August 3, 2021, 6:58 PM IST
share image
ਮਲੇਰਕੋਟਲਾ ਸੀਆਈਏ ਸਟਾਫ ਵੱਲੋਂ ਅਸਲੇ ਸਣੇ ਤਿੰਨ ਵਿਅਕਤੀ ਕਾਬੂ
ਮਲੇਰਕੋਟਲਾ ਸੀਆਈਏ ਸਟਾਫ ਵੱਲੋਂ ਅਸਲੇ ਸਣੇ ਤਿੰਨ ਵਿਅਕਤੀ ਕਾਬੂ

  • Share this:
  • Facebook share img
  • Twitter share img
  • Linkedin share img
Ravi Azad

ਮਲੇਰਕੋਟਲਾ ਸੀਆਈਏ ਸਟਾਫ ਵੱਲੋਂ ਤਿੰਨ ਵਿਅਕਤੀਆਂ ਨੂੰ 2 ਪਿਸਤੌਲਾਂ, 2 ਮੈਗਜ਼ੀਨ, 8 ਰੌਂਦ 32 ਬੋਰ, ਇੱਕ ਸਕਾਰਪੀਓ ਅਤੇ ਆਈ-20 ਗੱਡੀ ਸਮੇਤ ਕਾਬੂ ਕਾਰਨ ਦਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਦੇ ਡੀ.ਐਸ.ਪੀ (ਡੀ) ਰਣਜੀਤ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਪੁਲਿਸ ਦੇ ਸੀ.ਆਈ.ਏ ਵਿੰਗ ਨੇ ਗੁਪਤ ਸੂਚਨਾ ਦੇ ਤਹਿਤ ਮੁਹੰਮਦ ਰਿਜਵਾਨ ਉਰਫ ਸੀ.ਬੀ.ਜੈਡ ਨੂੰ ਉਸ ਦੇ ਦੋ ਹੋਰ ਸਾਥੀਆਂ ਜਗਦੀਪ ਸਿੰਘ ਵਾਸੀ ਤਲਵੰਡੀ ਰਾਏਕੇ ਰਾਏਕੋਟ ਅਤੇ ਮੁਹੰਮਦ ਅੰਸ ਵਾਸੀ ਮਲੇਰਕੋਟਲਾ ਨੂੰ ਉਪਰੋਕਤ ਸਾਮਾਨ ਸਮੇਤ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਪਿਸਤੌਲ ਯੂਪੀ ਤੋਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਲੈ ਕੇ ਆਏ ਸਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਹੋਰ ਵਧੇਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
Published by: Gurwinder Singh
First published: August 3, 2021, 6:58 PM IST
ਹੋਰ ਪੜ੍ਹੋ
ਅਗਲੀ ਖ਼ਬਰ