ਬਿਮਾਰੀ ਨੇ ਖਾਇਆ ਇਹਨਾਂ ਦੋਹਾਂ ਭੈਣਾਂ ਦਾ ਪਰਿਵਾਰ, ਸੁਣੋਂ ਇਹਨਾਂ ਦੀ ਰੂਹ ਕੰਬਾਉ ਦਾਸਤਾਂ

News18 Punjabi | News18 Punjab
Updated: January 7, 2020, 4:08 PM IST
share image
ਬਿਮਾਰੀ ਨੇ ਖਾਇਆ ਇਹਨਾਂ ਦੋਹਾਂ ਭੈਣਾਂ ਦਾ ਪਰਿਵਾਰ, ਸੁਣੋਂ ਇਹਨਾਂ ਦੀ ਰੂਹ ਕੰਬਾਉ ਦਾਸਤਾਂ
ਬਿਮਾਰੀ ਨੇ ਖਾਇਆ ਇਹਨਾਂ ਦੋਹਾਂ ਭੈਣਾਂ ਦਾ ਪਰਿਵਾਰ, ਸੁਣੋਂ ਇਹਨਾਂ ਦੀ ਰੂਹ ਕੰਬਾਉ ਦਾਸਤਾਂ

ਮਲੇਰਕੋਟਲਾ ਦੇ ਕੰਗਣਵਾਲ ਇਲਾਕੇ ’ਚ ਦੀ ਮਾੜੀ ਹਾਲਤ ਇਹਨੀ ਜਿਆਦਾ ਖਰਾਬ ਹੈ ਕਿ ਦੋਵੇਂ ਬਿਮਾਰ ਦੀ ਹਾਲਤ ’ਚ ਵੀ ਆਪਣੇ ਘਰ ਦਾ ਗੁਜਾਰਾ ਕਰਨ ਦੇ ਲਈ ਲੋਕਾਂ ਦੇ ਘਰਾਂ ਚ ਭਾਂਡੇ ਮਾਂਦਦੀਆਂ ਹਨ। ਖੈਰ ਹੁਣ ਇਹਨਾਂ ਭੈਣਾਂ ਦੀ ਮਦਦ ਦੇ ਲਈ ਸਮਾਜਸੇਵੀ ਸੰਸਥਾ ਸਾਹਮਣੇ ਆਈ ਹੈ ਜਿਹਨਾਂ ਨੇ ਦੋਹਾਂ ਨੂੰ ਗਰਮ ਕਪੜੇ ਤੇ ਰਾਸ਼ਨ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਮਲੇਰਕੋਟਲਾ ’ਚ ਇਕ ਅਜਿਹਾ ਘਰ ਹੈ ਜਿੱਥੇ ਦੋ ਸਕੀਆਂ ਭੈਣਾਂ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜੂਬਰ ਹਨ। ਦਸ ਦਈਏ ਕਿ ਕੰਗਣਵਾਲ ਇਲਾਕੇ ਚ ਰਹਿਣ ਵਾਲੀਆਂ ਦੋ ਭੈਣਾਂ ਦੀ ਵਿੱਤੀ ਹਾਲਤ ਇੰਨੀ ਜਿਆਦਾ ਮਾੜੀ ਹੈ ਕਿ ਦੋਵਾਂ ਨੂੰ ਬੀਮਾਰੀਆਂ ਨੇ ਘੇਰਿਆਂ ਹੋਇਆ ਹੈ। ਜੇਕਰ ਤੁਸੀਂ ਇਸ ਪਰਿਵਾਰ ਬਾਰੇ ਸੁਣੋਂਗੇ ਤਾਂ ਤੁਹਾਡੀਆਂ ਅੱਖਾਂ ਚੋਂ ਅੱਥਰੂ ਨਹੀਂ ਰੁਕਣਗੇ।

ਇਹ ਪਰਿਵਾਰ ਵੀ ਹੋਰਾਂ ਪਰਿਵਾਰ ਦੇ ਵਾਂਗ ਹੀ ਹਸਦਾ ਖੇਡਦਾ ਪਰਿਵਾਰ ਸੀ ਪਰ ਇਸ ਪਰਿਵਾਰ ਨੂੰ ਬਿਮਾਰੀ ਨੇ ਇੰਝ ਘੇਰਿਆਂ ਕਿ ਇਸ ਪਰਿਵਾਰ ਦੇ ਦੋਂ ਮੈਂਬਰ ਹੀ ਬਚੇ ਹਨ। ਇਸ ਪਰਿਵਾਰ ’ਚ ਸੱਤ ਭੈਣਾਂ ਭਰਾਵਾਂ ਚੋਂ ਹੁਣ ਸਿਰਫ ਦੋ ਹੀ ਬੱਚੀਆਂ ਰਹਿ ਗਈਆਂ ਹਨ ਜਿਹਨਾਂ ਦੀ ਹਾਲਤ ਕਾਫੀ ਗੰਭੀਰ ਹੈ। ਇਹਨਾਂ ਦੋਹਾਂ ਭੈਣਾਂ ਦੀ ਵਿੱਤ ਹਾਲਤ ਇੰਨੀ ਜਿਆਦਾ ਮਾੜੀ ਹੈ ਕਿ ਦੋਵੇਂ ਆਪਣਾ ਇਲਾਜ਼ ਤਾਂ ਦੂਰ ਕੜਾਕੇ ਦੀ ਠੰਡ ਚ ਖੁਦ ਲਈ ਕਪੜੇ ਤੱਕ ਨਹੀਂ ਖਰੀਦ ਨਹੀਂ ਸਕਦੀਆਂ। ਦੋਵੇਂ ਭੈਣਾਂ ਠੰਡ ਤੋਂ ਬੱਚਣ ਦੇ ਲਈ ਅੱਗ ਦਾ ਸਹਾਰਾ ਲੈਂਦੀਆਂ ਹਨ ।
ਸਮਾਜਸੇਵੀ ਸੰਸਥਾਂ ਨੇ ਦੋਵੇ ਭੈਣਾਂ ਦੀ ਫੜੀ ਬਾਂਹ

ਮਾੜੀ ਹਲਾਤ ’ਚ ਗੁਜਰ ਰਹੀ ਇਹਨਾਂ ਦੋਵੇਂ ਭੈਣਾਂ ਦੀ ਮਦਦ ਲਈ ਹੁਣ ਸਮਾਜਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ। ਸਮਾਜਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਦੋਵੇ ਭੈਣਾਂ ਦੀ ਹਾਲਤ ਇਹਨੀ ਜਿਆਦਾ ਮਾੜੀ ਹੋਣ ਦੇ ਬਾਵਜੁਦ ਵੀ ਇਹ ਆਪਣੇ ਘਰ ਦਾ ਗੁਜਾਰਾ ਕਰਨ ਦੇ ਲਈ ਲੋਕਾਂ ਦੇ ਘਰਾਂ ਚ ਭਾਂਡੇ ਮਾਂਜਦੀਆਂ ਹਨ। ਜਿਸ ਨਾਲ ਇਹ ਆਪਣਾ ਢਿੱਡ ਭਰ ਲੈਂਦੀਆਂ ਹਨ। ਪਰ ਦੂਜੀ ਦੀ ਹਾਲਤ ਠੀਕ ਨਾ ਹੋਣ ਕਾਰਨ ਸਮਾਜਸੇਵੀ ਸੰਸਥਾਂ ਨੇ ਦੋਹਾਂ ਦੇ ਗੁਜਾਰੇ ਦੇ ਲਈ ਰਾਸ਼ਨ ਤੇ ਗਰਮ ਕਪੜੇ ਦਿੱਤੇ ਹਨ

ਸਾਨੂੰ ਨਹੀਂ ਚਾਹੀਦਾ ਕੁਝ

ਮਾੜੀ ਵਿੱਤ ਹਾਲਤ ’ਚ ਗੁਜਰ ਰਹੀਆਂ ਦੋਵੇ ਭੈਣਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਤੋਂ ਵੀ ਕੁਝ ਨਹੀਂ ਚਾਹੀਦਾ। ਬੱਸ ਕਿਸੇ ਤਰ੍ਹਾਂ ਉਹ ਆਪਣੇ ਘਰ ਦਾ ਗੁਜਾਰਾਂ ਚਲਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਵਿਕਾਸ ਦੇ ਦਾਅਵਿਆਂ ਦੀ ਵੱਡੇ ਵੱਡੇ ਵਾਅਦੇ ਕਰਨ ਵਾਲੀ ਸਰਕਾਰਾਂ ਨੂੰ ਇਹਨਾਂ ਲਈ ਸੋਚਣਾ ਚਾਹੀਦਾ ਹੈ ਤਾਂ ਜੋ ਇਹਨਾਂ ਭੈਣਾਂ ਵਰਗੇ ਪਰਿਵਾਰ ਨੂੰ ਬਚਾਇਆ ਜਾ ਸਕੇ ਤੇ ਇਹ ਵੀ ਆਰਾਮ ਨਾਲ ਜਿੰਦਗੀ ਜਿਉਣ ਸਕਣ।
Published by: Sukhwinder Singh
First published: January 7, 2020, 4:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading