• Home
 • »
 • News
 • »
 • punjab
 • »
 • MALOUT BABIHA GANGSTER GROUP MEMBERS ARRESTED FOR MAKING VIDEO VIRAL

Malout-ਬਬੀਹਾ ਗੈਂਗਸਟਰ ਗਰੁੱਪ ਦੇ ਮੈਂਬਰ ਦੱਸ ਕੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਕਾਬੂ

Malout-ਬਬੀਹਾ ਗੈਂਗਸਟਰ ਗਰੁੱਪ ਦੇ ਮੈਂਬਰ ਦੱਸ ਕੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਕਾਬੂ

Malout-ਬਬੀਹਾ ਗੈਂਗਸਟਰ ਗਰੁੱਪ ਦੇ ਮੈਂਬਰ ਦੱਸ ਕੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਕਾਬੂ

 • Share this:
  Chetan Bhura

  ਪਿਛਲੇ ਦਿਨੀ ਮਲੋਟ ਦੇ ਪਿੰਡ ਝੋਰਡ ਵਿਚ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ ਮਾਰ ਕਰਕੇ ਆਪਣੇ ਆਪ ਨੂੰ ਬਬੀਹਾ ਗੈਂਗਸਟਰ ਗਰੁੱਪ ਦੇ ਮੈਂਬਰ ਦੱਸ ਕੇ ਵੀਡੀਓ ਵਾਇਰਲ ਕਰਨ ਵਾਲੇ ਦੋ ਨੋਜਵਾਨਾਂ ਨੂੰ ਮਲੋਟ ਪੁਲਿਸ ਨੇ ਦੇਸੀ ਪਸਤੌਲ ਅਤੇ ਨਸ਼ੀਲੀਆਂ ਗੋਲੀਆਂ, ਇੱਕ ਮੋਟਰਸਾਈਕਲ ਸਮੇਤ  ਕਾਬੂ ਕਰਕੇ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁਛਗਿੱਛ ਲਈ ਰਿਮਾਂਡ ਹਾਸਲ ਕੀਤਾ ਹੈ।

  ਪਿਛਲੇ ਦਿਨੀ ਹਲਕਾਂ ਮਲੋਟ ਦੇ ਪਿੰਡ ਝੋਰਡ ਵਿਖੇ ਨਜਾਇਜ਼ ਸਬੰਧਾਂ ਨੂੰ ਲੈਕੇ  ਇਕ ਗੁਰਪਰੇਮ ਸਿੰਘ ਦੀ ਕੁਝ ਨੌਜਵਾਨਾਂ ਵਲੋਂ ਬੇਰਹਿਮੀ ਨਾਲ ਕੁਟ ਮਾਰ ਕੀਤੀ ਸੀ।  ਦੂਸਰੇ ਦਿਨ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਕੀਤੀ ਸੀ ਕਿ ਉਹ ਬੰਬੀਹਾ ਗੈਸਟਾਰ ਗਰੁੱਪ ਦੇ ਮੈਂਬਰ ਹਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ  ਭਾਲ ਸ਼ੁਰੂ ਕਰ ਦਿੱਤੀ ਸੀ ।

  ਉਪ ਕਪਤਾਨ ਜਸਪਾਲ ਸਿੰਘ  ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਇਸ ਮਾਮਲੇ ਨੂੰ ਲੈ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਬੀਤੇ ਦਿਨ ਸੀ ਆਈ ਸਟਾਫ ਮੁਕਤਸਾਰ ਵਲੋਂ ਨਾਕੇ ਦੌਰਾਨ ਇਨ੍ਹਾਂ ਵਿਚੋਂ ਦੋ ਨੂੰ ਇੱਕ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪੁਲਿਸ ਵੱਲੋਂ ਤਲਾਸ਼ੀ ਲੈਣ ਦੌਰਾਨ ਇਨ੍ਹਾਂ ਕੋਲੋਂ ਇਕ ਦੇਸੀ ਪਸਤੌਲ ਇਕ ਜਿੰਦਾ ਕਾਰਤੂਸ  ਵੀ ਬਰਾਮਦ ਹੋਇਆ। ਇਨ੍ਹਾਂ  ਖਿਲਾਫ ਪਹਿਲਾ  ਦੀ ਅਲੱਗ ਅਲੱਗ ਥਾਣਿਆਂ ਵਿਚ ਮਾਮਲੇ ਦਰਜ ਹਨ । ਉਪ ਕਪਤਾਨ ਨੇ ਦੱਸਿਆ ਕਿ ਇਨ੍ਹਾਂ ਵਿਚੋ 2 ਨੂੰ ਪਹਿਲਾਂ ਹੀ ਗਿਰਫ਼ਤਾਰ ਕੀਤਾ ਜਾ ਚੁੱਕਾ ਸੀ । ਵੀਡਿਓ ਵਾਇਰਲ ਕੀਤੇ ਜਾਣ ਉਤੇ ਮੰਗਾ ਸਿੰਘ ਮੰਨਿਆ ਕੇ ਉਹ ਬੱਬੀਹਾ ਨਾਲ ਜੇਲ ਵੀ ਕੱਟ ਕੇ ਆਇਆ।
  Published by:Ashish Sharma
  First published: