Home /News /punjab /

Malout: ਜਲ ਸਪਲਾਈ ਵਿਭਾਗ 'ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਵਿਰੁੱਧ ਪਰਚਾ

Malout: ਜਲ ਸਪਲਾਈ ਵਿਭਾਗ 'ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਵਿਰੁੱਧ ਪਰਚਾ

Malout: ਜਲ ਸਪਲਾਈ ਵਿਭਾਗ 'ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਵਿਰੁੱਧ ਪਰਚਾ

Malout: ਜਲ ਸਪਲਾਈ ਵਿਭਾਗ 'ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਵਿਰੁੱਧ ਪਰਚਾ

ਮਲੋਟ ਜਲ ਸਪਲਾਈ ਵਿਭਾਗ ਵਿਚ 2017ਵਿਚ 1 ਕਰੋੜ 33 ਲੱਖ ਦੇ ਜਹਾਲੀ ਬਿਲ ਬਣਾ ਕੇ ਗਬਨ ਕਰਨ ਵਾਲੇ 17 ਮੁਲਾਜਮਾਂ ਖਿਲਾਫ  ਥਾਨਾਂ ਸਿਟੀ ਮਲੋਟ ਵਿਚ ਮਾਮਲਾ ਦਰਜ ਜਿਨ੍ਹਾਂ ਵਿਚੋਂ 6 ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਬਾਕੀ ਰਹਿੰਦੇ ਵਿਅਕਤੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ ...
  • Share this:
Chetan Bhura

ਮਲੋਟ- ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਕੀਤੇ ਘਪਲਿਆਂ ਦੇ ਪਤਰੇ ਖੋਲ੍ਹੇ ਜਾ ਰਹੇ ਹਨ। ਇਸੇ ਦੇ ਚਲਦੇ ਮਲੌਟ ਜਲ ਸਪਲਾਈ ਦਫ਼ਤਰ ਵਿਚ 2017 ਵਿਚ  ਜਸਬੀਰ ਸਿੰਘ  ਔਜਲਾ ਕਾਰਜਕਾਰੀ ਇੰਜਨੀਅਰ ਅਤੇ ਸੈਨੀਟੇਸ਼ਨ ਮੰਡਲ ਮਲੋਟ ਦੀ ਸਕਾਇਤ ਤੇ ਕਾਰਵਾਈ ਦੌਰਾਨ ਜਲ ਵਿਭਾਗ ਮਲੋਟ ਵਿਚ ਉਸ ਸਮੇ ਤੈਨਾਤ 17 ਮੁਲਾਜਮਾਂ ਖਿਲਾਫ ਥਾਨਾਂ ਸਿਟੀ ਮਲੋਟ ਵਿਚ ਮਾਮਲਾ ਦਰਜ ਕਰ ਕੇ 6 ਵਿਅਕਤੀ ਆ ਨੂੰ  ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਮਲੋਟ ਵਿਚ ਪੇਸ਼ ਕੀਤਾ ਗਿਆ ।

ਉਪ ਮੰਡਲ ਪੁਲਿਸ ਕਪਤਾਨ ਜਸਪਾਲ ਸਿੰਘ ਢਿਲੋਂ ਨੇ ਦੱਸਿਆ ਕਿ 2017 ਦਾ ਮਾਮਲਾ ਹੈ ਜਿਸ ਵਿਚ ਜਸਬੀਰ ਸਿੰਘ  ਔਜਲਾ ਕਾਰਜਕਾਰੀ ਇੰਜਨੀਅਰ ਅਤੇ ਸੈਨੀਟੇਸ਼ਨ ਮੰਡਲ ਮਲੋਟ ਦੀ ਸਕਾਇਤ ਤੇ ਕਾਰਵਾਈ  ਤੇ ਜਾਂਚ ਦੌਰਾਨ ਉਸ ਸਮੇ ਮਲੋਟ ਦਫ਼ਤਰ ਵਿਚ ਤੈਨਾਤ 17 ਮੁਲਾਜਮਾਂ ਖ਼ਿਲਾਫ਼ 1 ਕਰੋੜ 33 ਲੱਖ ਰੁਪਏ  ਗਬਨ ਕਰਨ ਦਾ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਥਾਨਾਂ ਸਿਟੀ  ਮਲੋਟ ਵਿਚ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸੰਦੀਪ ਸਿੰਘ ਜੂਨੀਅਰ ਸਹਾਇਕ , ਰਾਜਵਿੰਦਰ ਸਿੰਘ ਰਿਟਾਈਡ ਸੀਨੀਅਰ ਸਹਾਇਕ, ਸੁਰਿੰਦਰ ਕੁਮਾਰ ਰਿਟਾਈਡ ਸੁਪਰਡੈਂਟ , ਪ੍ਰਵੀਨ ਕੁਮਾਰ, ਰਾਮ ਕੁਮਾਰ, ਅਤੇ ਉਮ ਪ੍ਰਕਾਸ਼ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ  ਅਦਾਲਤ ਵਿਚ ਪੇਸ਼ ਕਰਕੇ  ਹੋਰ  ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ  ਅਤੇ ਬਾਕੀਆਂ ਨੂੰ ਅਲੱਗ ਅਲੱਗ ਟੀਮ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਇਹ ਲੋਕ ਫਰਜ਼ੀ  ਬਿਲ ਬਣਾ ਕੇ ਪਾਸ ਕਰਵਾਉਂਦੇ ਸਨ ਜਿਨ੍ਹਾਂ ਨੇ 1 ਕਰੋੜ 33 ਲੱਖ ਦਾ ਗਬਨ ਪਾਇਆ ਗਿਆ ਹੈ ।
Published by:Ashish Sharma
First published:

Tags: Bhagwant Mann, Malout, Punjab government, Punjab Police, Scam

ਅਗਲੀ ਖਬਰ